ਵੱਖੋ ਵੱਖਰੇ ਦੇਸ਼ਾਂ ਦੇ ਇਨ੍ਹਾਂ ਤਿੰਨ ਕਲਾਕਾਰਾਂ ਨੇ ਭਾਰਤੀ ਗੀਤ ‘ਤੇ ਕੀਤਾ ਡਾਂਸ, ਖੂਬ ਵਟੋਰੀ ਵਾਹ-ਵਾਹੀ, ਵੇਖੋ ਵੀਡੀਓ

written by Shaminder | October 01, 2022 03:37pm

ਬਾਲੀਵੁੱਡ ਗੀਤਾਂ ਦਾ ਹਰ ਕੋਈ ਦੀਵਾਨਾ ਹੈ । ਬਾਲੀਵੁੱਡ ਗੀਤਾਂ (Bollywood Songs) ਦਾ ਜਾਦੂ ਵਿਦੇਸ਼ੀਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ । ਇਸ ਦਾ ਉਦਾਹਰਨ ਹੈ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਵਾਲੇ ਵੀਡੀਓ(Viral Video)  । ਜਿਨ੍ਹਾਂ ਨੂੰ ਵੇਖ ਕੇ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਬਾਲੀਵੁੱਡ ਗੀਤਾਂ ਦਾ ਕਿੰਨਾ ਕਰੇਜ਼ ਹੈ ।

Kili Paul

ਹੋਰ ਪੜ੍ਹੋ : ਗਾਇਕਾ ਸਤਵਿੰਦਰ ਬਿੱਟੀ ਨੇ ਪੁੱਤਰ ਦੇ ਨਾਲ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਮਾਂ ਪੁੱਤਰ ਦਾ ਅੰਦਾਜ਼

ਵਾਇਰਲ ਭਿਆਨੀ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਗਏ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਿੰਨ ਵੱਖੋ ਵੱਖਰੇ ਦੇਸ਼ਾਂ ਦੇ ਨਾਲ ਸਬੰਧ ਰੱਖਣ ਵਾਲੇ ਇਹ ਕਲਾਕਾਰ ਸਲਮਾਨ ਖ਼ਾਨ ਦੀ ਫ਼ਿਲਮ ਦੇ ਗੀਤ ‘ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਟਿਕਟੌਕ ਸਟਾਰ ਕਿਲੀ ਪਾਲ, ਅਬਦੂ ਰੋਜ਼ਿਕ ਅਤੇ ਰਿਆਜ਼ ਡਾਂਸ ਕਰ ਰਹੇ ਹਨ ।

Who is Abdu Rozik? Here's all you need to know about Bigg Boss 16's first confirmed contestant Image Source: Twitter

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਗਾਇਆ ਬਾਲੀਵੁੱਡ ਫ਼ਿਲਮ ਦਾ ਗੀਤ, ਪ੍ਰਸ਼ੰਸਕਾਂ ਨੇ ਕੀਤੀ ਤਾਰੀਫ਼, ਵੇਖੋ ਵੀਡੀਓ

ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਨ੍ਹਾਂ ਤਿੰਨਾਂ ਕਲਾਕਾਰਾਂ ਚੋਂ ਅਬਦੂ ਰੋਜ਼ਿਕ ਤਾਂ ਜਲਦ ਹੀ ਬਿੱਗ ਬੌਸ ‘ਚ ਵੀ ਨਜ਼ਰ ਆਉਣ ਵਾਲੇ ਹਨ । ਜਦੋਂਕਿ ਕਿਲੀ ਪੌਲ ਮਸ਼ਹੂਰ ਟਿਕਟੌਕ ਸਟਾਰ ਹਨ ਅਤੇ ਅਕਸਰ ਭਾਰਤੀ ਗੀਤਾਂ ‘ਤੇ ਡਾਂਸ ਕਰਦੇ ਹੋਏ ਨਜ਼ਰ ਆਉਂਦੇ ਹਨ ।

Who is Abdu Rozik? Here's all you need to know about Bigg Boss 16's first confirmed contestant Image Source: Twitter

ਇਨੀਂ ਦਿਨੀਂ ਉਹ ਭਾਰਤ ‘ਚ ਹਨ ਅਤੇ ਕਿਸੇ ਸਮਾਗਮ ‘ਚ ਸ਼ਿਰਕਤ ਕਰਨਗੇ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਕਿਲੀ ਪੌਲ ਦੀ ਤਾਰੀਫ ਕੀਤੀ ਸੀ ।ਇਨ੍ਹਾਂ ਤਿੰਨਾਂ ਕਲਾਕਾਰਾਂ ਨੇ ਸਲਮਾਨ ਖ਼ਾਨ ਦੀ ਫ਼ਿਲਮ ਦੇ ਗੀਤ ‘ਤੇ ਡਾਂਸ ਕਰਕੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ ।

 

View this post on Instagram

 

A post shared by Viral Bhayani (@viralbhayani)

You may also like