ਕਿਲੀ ਪਾਲ ਨੇ ਗਾਇਆ ਪੰਜਾਬੀ ਗੀਤ ‘Temporary Pyar’, ਖੁਦ ਗਾਇਕ ਕਾਕਾ ਨੇ ਕਮੈਂਟ ਕਰਕੇ ਦਿੱਤੀ ਅਜਿਹੀ ਪ੍ਰਤੀਕਿਰਿਆ

Written by  Lajwinder kaur   |  November 10th 2022 12:30 PM  |  Updated: November 10th 2022 12:30 PM

ਕਿਲੀ ਪਾਲ ਨੇ ਗਾਇਆ ਪੰਜਾਬੀ ਗੀਤ ‘Temporary Pyar’, ਖੁਦ ਗਾਇਕ ਕਾਕਾ ਨੇ ਕਮੈਂਟ ਕਰਕੇ ਦਿੱਤੀ ਅਜਿਹੀ ਪ੍ਰਤੀਕਿਰਿਆ

Kili Paul New video: ਤਨਜ਼ਾਨੀਆ ਦੇ ਇੰਟਰਨੈੱਟ sensation ਕਿਲੀ ਪਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਸ਼ਾਨਦਾਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਉਹ ਹਿੰਦੀ ਅਤੇ ਪੰਜਾਬੀ ਗੀਤ ਉੱਤੇ ਆਪਣੀ ਡਾਂਸ ਵੀਡੀਓਜ਼ ਬਣਾ ਕੇ ਸ਼ੇਅਰ ਕਰਦੇ ਰਹਿੰਦੇ ਹਨ। ਇਨ੍ਹਾਂ ਵੀਡੀਓਜ਼ ਵਿੱਚ ਉਨ੍ਹਾਂ ਦੀ ਭੈਣ ਨੀਮਾ ਪਾਲ ਵੀ ਥਿਰਕਦੀ ਹੋਈ ਨਜ਼ਰ ਆਉਂਦੀ ਰਹਿੰਦੀ ਹੈ। ਕਿਲੀ ਪਾਲ ਨੂੰ ਪੰਜਾਬੀ ਗੀਤਾਂ ਦੇ ਨਾਲ ਵੀ ਖ਼ਾਸ ਲਗਾਅ ਹੈ। ਸੋ  ਆਪਣੀ ਨਵੀਂ ਵੀਡੀਓ ਰਾਹੀਂ ਕਿਲੀ ਨੇ ਆਪਣਾ ਗਾਇਕੀ ਵਾਲਾ ਹੁਨਰ ਸਾਂਝਾ ਕੀਤਾ ਹੈ।

ਹੋਰ ਪੜ੍ਹੋ : 12 ਸਾਲਾਂ ਬਾਅਦ ਹੋਣਗੇ ਵੱਖ ਸਾਨੀਆ ਮਿਰਜ਼ਾ ਤੇ ਸ਼ੋਇਬ ਮਲਿਕ? ਨਜ਼ਦੀਕੀ ਦਾ ਦਾਅਵਾ- ਹੋਣ ਵਾਲਾ ਹੈ ਤਲਾਕ!

happy birthday kili paul image source: instagram

ਕਿਲੀ ਨੇ ਇੱਕ ਵਾਰ ਫਿਰ ਤੋਂ ਪੰਜਾਬੀ ਗੀਤ ਗਾਇਆ ਹੈ। ਵੀਡੀਓ ਵਿੱਚ ਉਹ ਪੰਜਾਬੀ ਗਾਇਕ ਕਾਕਾ ਦਾ ਸੁਪਰ ਹਿੱਟ ਗੀਤ ਟੈਂਪਰੇਰੀ ਪਿਆਰ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਵਿੱਚ ਕਿਲੀ ਪਾਲ ਦੇ ਸੁਰਾਂ ਦਾ ਤਾਂ ਪਤਾ ਨਹੀਂ ਪਰ ਜਿਸ ਕਿਊਟ ਅੰਦਾਜ਼ ਨਾਲ ਉਸ ਨੇ ਗਾਇਆ ਹੈ ਉਹ ਹਰ ਕਿਸੇ ਨੂੰ ਖੂਬ ਪਸੰਦ ਆ ਰਿਹਾ ਹੈ। ਜਿਸ ਕਰਕੇ ਖੁਦ ਕਾਕਾ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਾਕਾ ਨੇ ਕਮੈਂਟ ਬਾਕਸ ਵਿੱਚ ਲਿਖਿਆ ਹੈ Great। ਇਸ ਤੋਂ ਇਲਾਵਾ ਪ੍ਰਸ਼ੰਸਕ ਵੀ ਕਿਲੀ ਦੇ ਇਸ ਵੀਡੀਓ ਉੱਤੇ ਖੂਬ ਪਿਆਰ ਲੁੱਟਾ ਰਹੇ ਹਨ।

killi paul image image source: instagram

ਬਾਲੀਵੁੱਡ ਗੀਤਾਂ ‘ਤੇ ਧਮਾਲ ਮਚਾਉਣ ਵਾਲੇ ਕਿਲੀ ਪਾਲ ਨੂੰ ਇੰਡੀਆ ਵਿੱਚ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਜਿਸ ਕਰਕੇ ਉਹ ਅਕਸਰ ਹੀ ਹਿੰਦੀ ਅਤੇ ਪੰਜਾਬੀ ਗੀਤਾਂ ਉੱਤੇ ਲਿਪਸਿੰਗ ਕਰਦੇ ਹੋਏ ਡਾਂਸ ਕਰਦੇ ਹੋਏ ਨਜ਼ਰ ਆਉਂਦੇ ਹਨ। ਕੁਝ ਮਹੀਨੇ ਪਹਿਲਾਂ ਵੀ ਕਿਲੀ ਪਾਲ ਇੰਡੀਆ ਦਰਸ਼ਨ ਕਰਨ ਆਏ ਸਨ। ਜਿੱਥੇ ਉਹ ਕਈ ਇਵੈਂਟਸ ਵਿੱਚ ਸ਼ਿਰਕਤ ਕਰਦੇ ਹੋਏ ਨਜ਼ਰ ਆਏ।

kili paul at bigg boss image source: instagram

 

View this post on Instagram

 

A post shared by Kili Paul (@kili_paul)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network