ਅਫੇਅਰ ਦੀਆਂ ਖਬਰਾਂ ਵਿਚਾਲੇ ਕਿਮ ਸ਼ਰਮਾ ਵਿਦੇਸ਼ 'ਚ ਲਿਏਂਡਰ ਪੇਸ ਨਾਲ ਛੁੱਟੀਆਂ ਮਨਾ ਰਹੀ ਹੈ, ਦੋਵਾਂ ਦੀ ਰੋਮਾਂਟਿਕ ਤਸਵੀਰਾਂ ਹੋਈਆਂ ਵਾਇਰਲ

written by Lajwinder kaur | January 17, 2022

'ਮੁਹੱਬਤੇਂ' ਫੇਮ ਅਦਾਕਾਰਾ ਕਿਮ ਸ਼ਰਮਾ Kimi Sharma ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਲਈ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਜਿੱਥੇ ਉਹ ਆਪਣੀ ਤਸਵੀਰਾਂ ਦੇ ਰਾਹੀਂ ਉਹ ਆਪਣੀ ਜ਼ਿੰਦਗੀ ਦੀ ਝਲਕ ਦਿਖਾਉਂਦੀ ਹੈ। ਫਿਲਹਾਲ ਕਿਮ ਸ਼ਰਮਾ ਛੁੱਟੀਆਂ ਮਨਾਉਣ ਵਿਦੇਸ਼ ਗਈ ਹੋਈ ਹੈ। ਖਾਸ ਗੱਲ ਇਹ ਹੈ ਕਿ ਟੈਨਿਸ ਸਟਾਰ ਲਿਏਂਡਰ ਪੇਸ Leander Paes  ਵੀ ਉਨ੍ਹਾਂ ਦੇ ਨਾਲ ਹਨ। ਦੋਵਾਂ ਦੇ ਲਿੰਕਅੱਪ ਦੀਆਂ ਖਬਰਾਂ ਕਾਫੀ ਸਮੇਂ ਤੋਂ ਆ ਰਹੀਆਂ ਹਨ, ਹਾਲਾਂਕਿ ਕਿਮ ਅਤੇ ਲਿਏਂਡਰ ਨੇ ਇਸ 'ਤੇ ਅਜੇ ਤੱਕ ਖੁੱਲ੍ਹ ਕੇ ਕੁਝ ਨਹੀਂ ਕਿਹਾ ਹੈ। ਦੋਵੇਂ ਭਾਵੇਂ ਕੁਝ ਨਾ ਬੋਲਣ ਪਰ ਉਨ੍ਹਾਂ ਦੀਆਂ ਇਹ ਤਸਵੀਰਾਂ ਬਹੁਤ ਕੁਝ ਦੱਸਦੀਆਂ ਹਨ।

ਹੋਰ ਪੜ੍ਹੋ : ਕੈਟਰੀਨਾ ਕੈਫ ਨੇ ਬੈੱਡਰੂਮ ਤੋਂ ਸ਼ੇਅਰ ਕੀਤੀ ਸੈਲਫੀ, ਲਾਲ ਰੰਗ ਦੀ ਕਮੀਜ਼ ‘ਚ ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ ਅਦਾਕਾਰਾ

Kim Sharma and Leander Paes visits golden temple

ਕਿਮ ਅਤੇ ਲਿਏਂਡਰ ਨੂੰ ਅਮਰੀਕਾ ਦੇ ਡਿਜ਼ਨੀ ਦੇ ਮੈਜਿਕ ਕਿੰਗ ਪਾਰਕ 'ਚ ਹੈਂਗਆਊਟ ਕਰਦੇ ਦੇਖਿਆ ਗਿਆ। ਦੋਹਾਂ ਇੱਕ ਦੂਜੇ ਦੀਆਂ ਹੱਥਾਂ ਚ ਹੱਥ ਪਾਈ ਘੁੰਮਦੇ ਨਜ਼ਰ ਆਏ। ਇੱਕ ਤਸਵੀਰ ਵਿੱਚ ਕਿਮ ਅਤੇ ਲਿਏਂਡਰ ਇਕੱਠੇ ਆਈਸਕ੍ਰੀਮ ਖਾਉਂਦੇ ਹੋਏ ਨਜ਼ਰ ਆ ਰਹੇ ਹਨ। ਕਿਮ ਸ਼ਰਮਾ ਨੇ ਆਪਣੀਆਂ ਸਿੰਗਲ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬਲੈਕ ਟਾਪ ਅਤੇ ਟਰਾਊਜ਼ਰ 'ਚ ਨਜ਼ਰ ਆ ਰਹੀ ਹੈ। ਦੋਵੇਂ ਇੱਕ-ਦੂਜੇ ਨਾਲ ਕੁਆਲਿਟੀ ਟਾਈਮ ਦਾ ਆਨੰਦ ਲੈ ਰਹੇ ਹਨ। ਕਿਮ ਨੇ ਫੋਟੋਆਂ ਦੇ ਨਾਲ ਕੈਪਸ਼ਨ 'ਚ ਲਿਖਿਆ- 'Disney Day’ ਅਤੇ ਨਾਲ ਹੀ ਲਿਏਂਡਰ ਪੇਸ ਨੂੰ ਟੈਗ ਵੀ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਇੱਕ ਇਮੋਜੀ ਵੀ ਪੋਸਟ ਕੀਤਾ ਹੈ। ਕਿਮ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਵੱਲੋਂ ਕਾਫੀ ਕਮੈਂਟਸ ਮਿਲ ਰਹੇ ਹਨ।

inside image of kim sharma

ਹੋਰ ਪੜ੍ਹੋ : ਵਿਰਾਟ ਕੋਹਲੀ ਨੇ ਵੀ ਛੱਡੀ ਟੈਸਟ ਕਪਤਾਨੀ, ਸੋਸ਼ਲ ਮੀਡੀਆ 'ਤੇ ਲਿਖਿਆ ਆਪਣੇ ਦਿਲ ਦਾ ਹਾਲ, ਪ੍ਰਸ਼ੰਸਕ ਇਸ ਤਰ੍ਹਾਂ ਦੇ ਰਹੇ ਨੇ ਪ੍ਰਤੀਕਿਰਿਆ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਿਮ ਸ਼ਰਮਾ ਹਰਸ਼ਵਰਧਨ ਰਾਣੇ ਅਤੇ ਯੁਵਰਾਜ ਸਿੰਘ ਨੂੰ ਡੇਟ ਕਰ ਚੁੱਕੀ ਹੈ। ਦੱਸ ਦਈਏ ਕਿਮ ਸ਼ਰਮਾ ਨੇ ਮੋਹਬਤੇਂ’ ਦੇ ਨਾਲ ਆਪਣੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਕਈ ਹੋਰ ਫ਼ਿਲਮਾਂ 'ਚ ਵੀ ਨਜ਼ਰ ਆਈ। ਪਰ ਉਨ੍ਹਾਂ ਦੀ ਫ਼ਿਲਮ ਵੱਡੇ ਪਰਦੇ ਉੱਤੇ ਕੁਝ ਜ਼ਿਆਦਾ ਕਮਾਲ ਨਹੀਂ ਦਿਖਾ ਪਾਈ।

 

View this post on Instagram

 

A post shared by Kimi Sharma (@kimsharmaofficial)

 

You may also like