ਧਰਨੇ ’ਤੇ ਬੈਠੇ ਕਿਸਾਨਾਂ ਵਿੱਚ ਨਵਾਂ ਜੋਸ਼ ਭਰਦਾ ਹੈ ‘ਕਿਸਾਨ ਐਂਥਮ-2’ ਗਾਣਾ

written by Rupinder Kaler | March 09, 2021

ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਪਿੱਛਲੇ ਕਈ ਮਹੀਨਿਆਂ ਤੋਂ ਧਰਨੇ ਤੇ ਬੈਠੇ ਹੋਏ ਹਨ, ਪਰ ਸਰਕਾਰ ਇਹਨਾਂ ਕਿਸਾਨਾਂ ਦੀ ਨਹੀਂ ਸੁਣ ਰਹੀ । ਕਿਸਾਨਾਂ ਦੇ ਇਸ ਧਰਨੇ ਨੂੰ ਹਰ ਬੰਦਾ, ਪੰਜਾਬੀ ਇੰਡਸਟਰੀ ਦਾ ਹਰ ਸਿਤਾਰਾ ਆਪਣਾ ਪੂਰਾ ਸਮਰਥਨ ਦੇ ਰਿਹਾ ਹੈ ।

Shree Brar image from Shree Brar's instagram
ਹੋਰ ਪੜ੍ਹੋ : ਅਫ਼ਸਾਨਾ ਖ਼ਾਨ ਨੇ ਆਪਣੇ ਮੰਗੇਤਰ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ
shree brar image from Shree Brar's instagram
ਪੰਜਾਬੀ ਕਲਾਕਾਰ ਜਿੱਥੇ ਧਰਨੇ ਵਿੱਚ ਲਗਾਤਾਰ ਹਾਜ਼ਰੀ ਲਗਵਾ ਰਹੇ ਹਨ ਉੱਥੇ ਆਪਣੇ ਗੀਤਾਂ ਰਾਹੀਂ ਅੰਦੋਲਨ ਚ ਜੋਸ਼ ਵੀ ਭਰਦੇ ਦਿੱਖ ਰਹੇ ਹਨ। ਇਸ ਸਭ ਦੇ ਚਲਦੇ ਸ਼੍ਰੀ ਬਰਾੜ ਨੇ ਆਪਣਾ ਨਵਾਂ ਗਾਣਾ ਕਿਸਾਨ ਐਂਥਮ 2 ਰਿਲੀਜ਼ ਕੀਤਾ ਹੈ ।
shree brar image from Shree Brar's instagram
ਇਸ ਗੀਤ ਵਿੱਚ ਮਨਕੀਰਤ ਔਲਖ, ਜੱਸ ਬਾਜਵਾ,ਅਫਸਾਨਾ ਖਾਨ, ਸ਼ਿਪਰਾ ਗੋਇਲ, ਕਾਰਜ ਰੰਧਾਵਾ, ਬੌਬੀ ਸੰਧੂ, ਇੰਦਰ ਕੌਰ, ਪ੍ਰਧਾਨ ਪਰਧਾਨ, ਗੁਰਜਾਜ਼, ਹੈਪੀ ਰਾਏਕੋਟੀ ਰੁਪਿੰਦਰ ਹਾਂਡਾ, ਨਿਸ਼ਾਂਨ ਭੁੱਲਰ, ਪਲਵਿੰਦਰ ਟੌਹੜਾ, ਪਵਿਤਰ ਲਸੋਈ, ਹਰਜ ਸੰਧੂ ਤੇ ਦਲਜੀਤ ਚਾਹਲ ਵਰਗੇ ਕਲਾਕਾਰਾਂ ਨੇ ਆਪਣੀ ਆਵਾਜ਼ ਦਿੱਤੀ ਹੈ ਜਦੋਂ ਕਿ ਗੀਤ ਦਾ ਮਿਊਜ਼ਿਕ ਫਲੇਮ ਨੇ ਤਿਆਰ ਕੀਤਾ ਹੈ । ਗੀਤ ਦੇ ਬੋਲ ਸ਼੍ਰੀ ਬਰਾੜ ਨੇ ਲਿਖੇ ਹਨ ।

0 Comments
0

You may also like