ਕਿਸ਼ਵਰ ਮਰਚੈਂਟ ਤੇ ਸੁਯਸ਼ ਰਾਏ ਨੇ ਆਪਣੇ ਨਵਜੰਮੇ ਪੁੱਤਰ ‘ਨਿਰਵੈਰ’ ਦੇ ਨਾਂਅ ਦਾ ਬਣਿਆ ਟੈਟੂ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਵੀਡੀਓ

written by Lajwinder kaur | September 16, 2021

ਟੀਵੀ ਜਗਤ ਦੀ 40 ਸਾਲ ਕਿਸ਼ਵਰ ਮਰਚੈਂਟ Kishwer Merchant ਜੋ ਕਿ ਪਿਛਲੇ ਮਹਿਨੇ ਹੀ ਪਹਿਲੀ ਵਾਰ ਮੰਮੀ ਬਣੀ ਹੈ। ਏਨੀਂ ਦਿਨੀਂ ਉਹ ਆਪਣੇ ਬੱਚੇ ਦੇ ਪਾਲਣ ਪੋਸ਼ਣ ‘ਚ ਲੱਗੀ ਹੋਈ ਹੈ। ਕਿਸ਼ਵਰ ਤੇ ਸੁਯਸ਼ suyyash rai ਆਪਣੇ ਪੁੱਤਰ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੇ ਨੇ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਬੇਟੇ ਦੇ ਨਾਂਅ ਜੱਗ ਜ਼ਾਹਿਰ ਕੀਤਾ ਸੀ। ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂਅ ਨਿਰਵੈਰ ਰਾਏ ਰੱਖਿਆ ਹੈ।

ਹੋਰ  ਪੜ੍ਹੋ : ਸਾਹ ਰੁਕ ਗਏ ਦਰਸ਼ਕਾਂ ਦੇ ਜਦੋਂ ਸਟੇਡੀਅਮ ਦੀ ਛੱਤ ਨਾਲ ਲਟਕਦੀ ਬਿੱਲੀ ਨੇ ਮਾਰੀ ਛਾਲ, ਇਸ ਤਰ੍ਹਾਂ ਦਰਸ਼ਕਾਂ ਨੇ ਬਚਾਈ ਇਸ ਬਿੱਲੀ ਦੀ ਜਾਨ, ਦੇਖੋ ਵਾਇਰਲ ਵੀਡੀਓ

Kishwer Merchantt-Suyyash Rai his son name-min

ਕਿਸ਼ਵਰ ਨੇ ਇੱਕ ਹੋਰ ਕੰਮ ਕਰ ਕੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਪੁੱਤਰ ਨਿਰਵੈਰ ਦੇ ਨਾਂਅ ਦਾ ਟੈਟੂ tattoo ਗੁੰਦਵਾਇਆ ਹੈ, ਨਾਲ ਹੀ ਪਤੀ ਸੁਯਸ਼ ਰਾਏ ਨੇ ਵੀ ਇਹੋ ਜਿਹਾ ਟੈਟੂ ਗੁੰਦਵਾਇਆ ਹੈ। ਦੋਵਾਂ ਨੇ ਇਹ ਟੈਟੂ ਆਪਣੀ ਗਰਦਨ ਉੱਤੇ ਗੁੰਦਵਾਇਆ ਹੈ। ਇਸ ਵੀਡੀਓ ਨੂੰ ਕਿਸ਼ਵਰ ਨੇ ਦਿਲਜੀਤ ਦੋਸਾਂਝ ਦੇ ਵਾਇਬ ਗੀਤ ਦੇ ਨਾਲ ਪੋਸਟ ਕੀਤਾ ਹੈ। ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ-  ‘issa ਵਾਇਬ issa ਵਾਇਬ ... #nirvairrai #sukishkababy @suyyashrai 🤍’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਟੈਟੂ ਦੀ ਤਾਰੀਫ ਕਰ ਰਹੇ ਨੇ।

Kishwer-Suyass

ਹੋਰ  ਪੜ੍ਹੋ : ਪਿਤਾ ਨੇ ਸਮੀਰਾ ਰੈੱਡੀ ਨੂੰ ਪੁੱਛਿਆ ਕਿ 'ਆਪਣੇ ਵਾਲਾਂ ਨੂੰ ਰੰਗ ਕਿਉਂ ਨਹੀਂ ਕੀਤਾ' ਤਾਂ ਅਦਾਕਾਰਾ ਨੇ ਦਿੱਤਾ ਇਹ ਸ਼ਾਨਦਾਰ ਜਵਾਬ

ਦੱਸ ਦਈਏ ਕਿ ਦੋਵਾਂ ਨੇ 2016 ‘ਚ ਵਿਆਹ ਕਰਵਾਇਆ ਸੀ । ਦੋਵੇਂ ਵਧੀਆ ਅਦਾਕਾਰ ਹਨ, ਹਾਲਾਂਕਿ ਦੋਵਾਂ ਦੀ ਉਮਰ ‘ਚ ਅੱਠ ਸਾਲ ਦਾ ਫਰਕ ਹੈ । ਪਰ ਦੋਵੇਂ ਹੈਪਲੀ ਆਪਣੀ ਮੈਰਿਡ ਲਾਈਫ ਨੂੰ ਇਨਜੁਆਏ ਕਰ ਰਹੇ ਨੇ। ਦੋਵੇਂ ਮਾਤਾ-ਪਿਤਾ ਬਣਕੇ ਬਹੁਤ ਖੁਸ਼ ਨੇ। ਦੱਸ ਦਈਏ ਜਣੇ ਟੀਵੀ ਜਗਤ ਦੇ ਨਾਮੀ ਕਲਾਕਾਰ ਨੇ , ਦੋਵਾਂ ਨੇ ਕਈ ਨਾਮੀ ਸੀਰੀਅਲਾਂ ‘ਚ ਕੰਮ ਕੀਤਾ ਹੈ। ਸੁਯਸ਼ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

 

 

View this post on Instagram

 

A post shared by Kishwer M Rai (@kishwersmerchantt)

0 Comments
0

You may also like