ਪਿਤਾ ਨੇ ਸਮੀਰਾ ਰੈੱਡੀ ਨੂੰ ਪੁੱਛਿਆ ਕਿ 'ਆਪਣੇ ਵਾਲਾਂ ਨੂੰ ਰੰਗ ਕਿਉਂ ਨਹੀਂ ਕੀਤਾ' ਤਾਂ ਅਦਾਕਾਰਾ ਨੇ ਦਿੱਤਾ ਇਹ ਸ਼ਾਨਦਾਰ ਜਵਾਬ

written by Lajwinder kaur | September 15, 2021

ਬਾਲੀਵੁੱਡ ਦੀ ਐਕਟਰੈੱਸ ਸਮੀਰਾ ਰੈਡੀ Sameera Reddy ਦਾ ਨਵਾਂ ਪੋਸਟ ਚਰਚਾ ਦਾ ਵਿਸ਼ਾ ਬਣ ਗਿਆ ਹੈ। ਉਨ੍ਹਾਂ ਨੇ ਆਪਣੀ ਦੋ ਤਸਵੀਰਾਂ ਸ਼ੇਅਰ ਕੀਤੀਆਂ ਨੇ, ਜੋ ਕਿ ਸਮਾਂ ਦੀ ਤਕਿਆਨੁਸੀ ਸੋਚ ਉੱਤੇ ਤੰਜ ਕੱਸ ਰਹੀਆਂ ਨੇ। ਕਿਵੇਂ ਅੱਜ ਦੇ ਸਮਾਂ ‘ਚ ਲੋਕ ਤੁਹਾਡੀ ਦਿੱਖ ਉੱਤੇ ਜ਼ਿਆਦਾ ਤਿਆਨ ਦਿੰਦੇ ਨੇ । ਸੀਰਤ ਦੀ ਥਾਂ ਸੂਰਤ ਦੀ ਖੂਬਸੂਰਤ ਨੂੰ ਜ਼ਿਆਦ ਤਰਜੀਹੀ ਦਿੰਦੇ ਨੇ। ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ ।

ਹੋਰ ਪੜ੍ਹੋ : ਰਾਜਵੀਰ ਜਵੰਦਾ ਨੇ ਆਪਣੇ ਨਵੇਂ ਗੀਤ ‘ਜੰਮੇ ਨਾਲ ਦੇ’ ਦਾ ਪੋਸਟਰ ਕੀਤਾ ਸਾਂਝਾ, ਹਰ ਇੱਕ ਨੂੰ ਆ ਰਿਹਾ ਹੈ ਪਸੰਦ

inside image of sameer reddy family image-min Image Source: instagram

ਇਸ ਫੋਟੋ ਵਿੱਚ, ਸਮੀਰਾ ਰੈਡੀ ਨੇ ਆਪਣੇ ਵਾਲਾਂ ਨੂੰ ਰੰਗ ਨਹੀਂ ਕੀਤਾ ਹੈ ਅਤੇ ਇਸਦਾ ਇੱਕ ਖਾਸ ਕਾਰਨ ਵੀ ਦੱਸਿਆ ਹੈ । ਹਾਲਾਂਕਿ ਉਸਨੇ ਦੱਸਿਆ ਹੈ ਕਿ ਜਦੋਂ ਉਹ ਇਹ ਫੋਟੋ ਸਾਂਝੀ ਕਰ ਰਹੀ ਸੀ, ਉਸ ਸਮੇਂ ਉਸਦੇ ਪਿਤਾ ਨੂੰ ਇਨ੍ਹਾਂ ਚਿੱਟੇ ਵਾਲਾਂ ਬਾਰੇ ਬਹੁਤ ਸਾਰੇ ਸ਼ੰਕੇ ਸਨ ਅਤੇ ਉਹ ਡਰਦੇ ਸਨ ਕਿ ਲੋਕ ਕੀ ਕਹਿਣਗੇ । ਪਰ ਸਮੀਰਾ ਰੈਡੀ ਨੇ ਆਪਣੇ ਮਨ ਦੀ ਸੁਣਨਾ ਜ਼ਿਆਦਾ ਪਸੰਦ ਕੀਤੀ ਅਤੇ ਇਸਨੂੰ ਆਪਣੀ ਆਜ਼ਾਦੀ ਨਾਲ ਜੋੜ ਕੇ ਪੇਸ਼ ਕੀਤਾ । ਸੋਸ਼ਲ ਮੀਡੀਆ 'ਤੇ ਸਮੀਰਾ ਰੈਡੀ ਦੀ ਇਸ ਪੋਸਟ ਦੀ ਕਾਫੀ ਸ਼ਲਾਘਾ ਹੋ ਰਹੀ ਹੈ ।

sameera reddy white hair pic-min Image Source: instagram

ਸਮੀਰਾ ਰੈਡੀ ਨੇ ਆਪਣੀਆਂ ਇਹ ਫੋਟੋਆਂ ਪੋਸਟ ਕਰਦਿਆਂ ਲਿਖਿਆ- 'ਮੇਰੇ ਡੈਡੀ ਨੇ ਪੁੱਛਿਆ ਕਿ ਮੈਂ ਆਪਣੇ ਚਿੱਟੇ ਵਾਲ ਕਿਉਂ ਨਹੀਂ ਕਲਰ ਕਰ ਰਹੀ? ਉਹ ਇਸ ਬਾਰੇ ਚਿੰਤਤ ਸੀ ਕਿ ਲੋਕ ਕੀ ਸੋਚਣਗੇ। ਮੈਂ ਜਵਾਬ ਦਿੱਤਾ, 'ਜੇ ਉਹ ਸੋਚਦਾ ਹੈ ਤਾਂ ਕੀ ... ਇਸਦਾ ਮਤਲਬ ਇਹ ਹੈ ਕਿ ਮੈਂ ਬੁੱਢੀ ਹੋ ਗਈ ਹਾਂ?  ਸੋਹਣੀ ਨਹੀਂ ਰਹੀ । ਕੋਈ ਅਪੀਲਿੰਗ ਨਹੀਂ ਰਹੀ? ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਇਸ ਬਾਰੇ ਨਹੀਂ ਸੋਚਦਾ ਸੀ ਕਿ ਮੈਂ ਕੌਣ ਸੀ, ਇਹ ਆਜ਼ਾਦੀ ਹੈ ।

ਹੋਰ ਪੜ੍ਹੋ : ‘ਯਾਰ ਅਣਮੁੱਲੇ ਰਿਟਰਨਜ਼’ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਮੈਂ ਹਰ 2 ਹਫਤਿਆਂ ਵਿੱਚ ਰੰਗ ਲਗਾਉਂਦੀ ਸੀ ਤਾਂ ਜੋ ਕੋਈ ਵੀ ਉਸ ਚਿੱਟੀ ਲਕੀਰ ਨੂੰ ਨਾ ਫੜ ਸਕੇ । ਹੁਣ ਜਦੋਂ ਮੈਂ ਇਸ ਨੂੰ ਮਹਿਸੂਸ ਕਰਾਂਗੀ ਤਾਂ  ਮੈਂ ਰੰਗ ਕਰਾਂਗੀ। ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਮੈਂ ਗੱਲਬਾਤ ਕਿਉਂ ਬਦਲ ਰਹੀ ਸੀ । ਮੈਂ ਕਿਹਾ ਕਿਉਂ ਨਹੀਂ ਮੈਨੂੰ ਪਤਾ ਹੈ ਕਿ ਮੈਂ ਇਕੱਲੀ ਨਹੀਂ ਹਾਂ । The shift and acceptance ਉਦੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਪੁਰਾਣੀ ਵਿਚਾਰਧਾਰਾਵਾਂ ਟੁੱਟਦੀਆਂ ਹਨ । ਜਦੋਂ ਅਸੀਂ ਇੱਕ ਦੂਜੇ ਨੂੰ ਇੱਕੋ ਜਿਹਾ ਰਹਿਣ ਦਿੰਦੇ ਹਾਂ। ਜਦੋਂ ਵਿਸ਼ਵਾਸ ਕੁਦਰਤੀ ਤੌਰ ਤੇ ਆਪਣਾ ਰਸਤਾ ਲੱਭ ਸਕਦਾ ਹੈ ਅਤੇ ਇੱਕ ਮਾਸਕ ਜਾਂ ਕਵਰ ਦੇ ਪਿੱਛੇ ਲੁਕਿਆ ਨਹੀਂ ਹੁੰਦਾ । ਮੇਰੇ ਪਿਤਾ ਸਮਝ ਗਏ। As I understood his concern as a father. ਹਰ ਰੋਜ਼ ਅਸੀਂ ਸਿੱਖਦੇ ਹਾਂ, ਅੱਗੇ ਵਧਦੇ ਹਾਂ ਅਤੇ ਸਾਨੂੰ ਛੋਟੇ ਕਦਮਾਂ ਵਿੱਚ ਸ਼ਾਂਤੀ ਮਿਲਦੀ ਹੈ. ਇਹ ਛੋਟੇ ਕਦਮ ਹਨ । ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ। ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਸਮੀਰਾ ਰੈੱਡੀ ਦੀ ਤਾਰੀਫ ਕਰ ਰਹੇ ਨੇ।

 

View this post on Instagram

 

A post shared by Sameera Reddy (@reddysameera)

You may also like