
ਕਿਸ਼ਵਰ ਮਾਰਚੈਂਟ (Kishwer Merchantt) ਅਤੇ ਸੁਯੱਸ਼ ਰਾਏ ਅੱਜ ਆਪਣੀ ਵੈਡਿੰਗ ਐਨੀਵਰਸਰੀ (Wedding Anniversary) ਮਨਾ ਰਹੇ ਹਨ । ਇਸ ਮੌਕੇ ਕਿਸ਼ਵਰ ਮਾਰਚੈਂਟ ਨੇ ਇੱਕ ਰੋਮਾਂਟਿਕ ਤਸਵੀਰ ਸਾਂਝੀ ਕਰਦੇ ਹੋਏ ਪਤੀ ਸੁਯੱਸ਼ ਰਾਏ ਨੂੰ ਵਧਾਈ ਦਿੱਤੀ ਹੈ ।‘ਮੁਬਾਰਕ ਮੇਰੇ ਪਿਆਰ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਤੁਹਾਡੇ ਨਾਲ 12 ਸਾਲ ਹੋ ਗਏ ਹਨ ਅਤੇ ਤੁਸੀਂ ਜੋ ਕੁਝ ਵੀ ਮੇਰੇ ਲਈ ਕੀਤਾ ਹੈ…ਉਸ ਲਈ ਦਿਲੋਂ ਸ਼ੁਕਰੀਆ।

ਹੋਰ ਪੜ੍ਹੋ : ਕੌਰ ਬੀ ਸਮੁੰਦਰ ਕਿਨਾਰੇ ਉਚਾਈ ‘ਤੇ ਬਣੀ ਰੇਲਿੰਗ ‘ਤੇ ਤੁਰਦੀ ਆਈ ਨਜ਼ਰ, ਲੋਕ ਇਸ ਤਰ੍ਹਾਂ ਦੀਆਂ ਨਸੀਹਤਾਂ ਦਿੰਦੇ ਆਏ ਨਜ਼ਰ
ਮੈਨੂੰ ਦਿਲੋਂ ਪਿਆਰ ਕਰੋ।ਮੈਨੂੰ ਦਿਲਾਸਾ ਦੇਣ ਅਤੇ ਮੇਰਾ ਮਾਰਗ ਦਰਸ਼ਨ ਕਰਨ ਦੇ ਲਈ ਧੰਨਵਾਦ’। ਕਿਸ਼ਵਰ ਮਾਰਚੈਂਟ ਅਤੇ ਸੁਯੱਸ਼ ਰਾਏ ਨੂੰ ਵੈਡਿੰਗ ਐਨੀਵਰਸਰੀ ਦੇ ਮੌਕੇ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ ।ਦੱਸ ਦਈਏ ਕਿ ਇਸ ਜੋੜੀ ਦੇ ਵਿਆਹ ਨੂੰ ਬਾਰਾਂ ਸਾਲ ਹੋ ਚੁੱਕੇ ਹਨ ਅਤੇ ਇਸ ਜੋੜੀ ਦਾ ਇੱਕ ਪੁੱਤਰ ਹੈ ।
ਹੋਰ ਪੜ੍ਹੋ : ਪਠਾਨ’ ਦੇ ‘ਬੇਸ਼ਰਮ ਰੰਗ’ ਗੀਤ ਵਿਵਾਦ ਨੂੰ ਲੈ ਕੇ ਸਿਆਸੀ ਆਗੂਆਂ ‘ਤੇ ਭੜਕੀ ਸਵਰਾ ਭਾਸਕਰ, ‘ਕਿਹਾ ਅਭਿਨੇਤਰੀਆਂ ਦੇ ਕੱਪੜੇ ਵੇਖਣ….
ਕਿਸ਼ਵਰ ਮਾਰਚੈਂਟ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਉਹ ਕਈ ਸੀਰੀਅਲਸ ‘ਚ ਵੀ ਨਜ਼ਰ ਆ ਚੁੱਕੀ ਹੈ । ਉਹ ਆਪਣੇ ਪਰਿਵਾਰ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ।

ਕੁਝ ਸਮਾਂ ਪਹਿਲਾਂ ਹੀ ਕਿਸ਼ਵਰ ਦੇ ਘਰ ਬੇਟੇ ਨੇ ਜਨਮ ਲਿਆ ਸੀ । ਜੋ ਕਿ ਇੱਕ ਸਾਲ ਦਾ ਹੋ ਚੁੱਕਿਆ ਹੈ । ਬੇਟੇ ਦੇ ਨਾਲ ਅਕਸਰ ਹੀ ਉਹ ਮਸਤੀ ਕਰਦੀ ਹੋਈ ਦਿਖਾਈ ਦਿੰਦੀ ਹੈ ।
View this post on Instagram