
Kisi Ka Bhai Kisi Ki Jaan: ਆਖਿਰਕਾਰ ਸਲਮਾਨ ਖ਼ਾਨ ਨੇ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਸੁਪਰਸਟਾਰ ਹਰ ਅਪਡੇਟ ਨਾਲ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕਰ ਰਹੇ ਹਨ। ਫ਼ਿਲਮ 'ਚ ਸਲਮਾਨ ਖ਼ਾਨ ਦੇ ਲੰਬੇ ਵਾਲ ਅਤੇ ਦਾੜ੍ਹੀ ਵਾਲੇ ਅਵਤਾਰ ਦੀ ਚਰਚਾ ਇਨ੍ਹੀਂ ਦਿਨੀਂ ਹੈ। 3 ਦਸੰਬਰ ਨੂੰ ਭਾਈਜਾਨ ਨੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਫ਼ਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਫੋਟੋ ਸ਼ੇਅਰ ਕੀਤੀ ਅਤੇ ਨਾਲ ਹੀ ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ਦੀ ਜਾਣਕਾਰੀ ਦਿੱਤੀ ਹੈ।
ਹੋਰ ਪੜ੍ਹੋ : ਵਿੱਕੀ ਕੌਸ਼ਲ ‘ਪੰਜਾਬ ਦੀ ਕੈਟਰੀਨਾ ਕੈਫ’ ਨਾਲ ਰੋਮਾਂਟਿਕ ਅੰਦਾਜ਼ ‘ਚ ਆਏ ਨਜ਼ਰ, ਦਰਸ਼ਕ ਸ਼ਹਿਨਾਜ਼ ਤੇ ਵਿੱਕੀ ਦੀ ਕਰ ਰਹੇ ਨੇ ਤਾਰੀਫ

ਸਲਮਾਨ ਨੇ ਫ਼ਿਲਮ ਤੋਂ ਆਪਣਾ ਨਵਾਂ ਲੁੱਕ ਸ਼ੇਅਰ ਕੀਤਾ ਹੈ। ਤਸਵੀਰ ਵਿੱਚ ਸਲਮਾਨ ਦਾ ਡੈਸ਼ਿੰਗ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਉਹ ਲੰਬੇ ਵਾਲ ਅਤੇ ਵਧੀ ਹੋਈ ਦਾੜ੍ਹੀ ਵਿੱਚ ਨਜ਼ਰ ਆ ਰਹੇ ਹਨ। ਉਹ ਬਲੈਕ ਰੰਗ ਦੇ ਆਊਟਫਿੱਟ ਵਿੱਚ ਨਜ਼ਰ ਆ ਰਹੇ ਨੇ ਤੇ ਨਾਲ ਹੀ ਉਨ੍ਹਾਂ ਨੇ ਲਾਲ ਅਤੇ ਸਿਲਵਰ ਵਰਕ ਵਾਲੀ ਬਲੈਕ ਜੈਕੇਟ ਪਹਿਨੀ ਹੋਈ ਹੈ। ਸਲਮਾਨ ਨੇ ਆਪਣੀ ਲੁੱਕ ਨੂੰ ਪੂਰਾ ਕਰਦੇ ਹੋਏ ਸਨਗਲਾਸ ਵੀ ਪਹਿਨੇ ਹੋਏ ਹਨ। ਤਸਵੀਰ ਵਿੱਚ ਉਨ੍ਹਾਂ ਦੇ ਪਿੱਛੇ ਹੋਰ ਲੋਕ ਵੀ ਦਿਖਾਈ ਦੇ ਰਹੇ ਹਨ। ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਸ਼ੂਟਿੰਗ ਖਤਮ ਹੋ ਗਈ, ਕਿਸੀ ਕਾ ਭਾਈ ਕਿਸੀ ਕੀ ਜਾਨ, ਈਦ 2023 'ਤੇ ਆ ਰਹੀ ਹੈ।' ਅਗਲੇ ਸਾਲ ਈਦ ਸ਼ਨੀਵਾਰ 22 ਅਪ੍ਰੈਲ ਨੂੰ ਹੈ। ਇਹ ਫ਼ਿਲਮ 21 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ।

ਪਹਿਲਾਂ ਇਹ ਫ਼ਿਲਮ ਇਸ ਸਾਲ 30 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣੀ ਸੀ ਪਰ ਸਲਮਾਨ ਖ਼ਾਨ ਨੇ ਫ਼ਿਲਮ ਦੀ ਰਿਲੀਜ਼ ਡੇਟ ਅੱਗੇ ਵਧਾਉਣ ਦਾ ਫੈਸਲਾ ਕੀਤਾ। ਜਦਕਿ 'ਟਾਈਗਰ 3' ਈਦ 'ਤੇ ਆਉਣ ਵਾਲੀ ਸੀ। ਹੁਣ 'ਟਾਈਗਰ 3' ਦੀਵਾਲੀ 2023 'ਤੇ ਦਸਤਕ ਦੇਵੇਗੀ। ਫ਼ਿਲਮ ਦਾ ਨਾਂ ਵੀ ਬਦਲਿਆ ਗਿਆ ਅਤੇ 'ਕਭੀ ਈਦ ਕਭੀ ਦੀਵਾਲੀ' ਤੋਂ 'ਕਿਸ ਕਾ ਭਾਈ ਕਿਸ ਕੀ ਜਾਨ' ਕਰ ਦਿੱਤਾ ਗਿਆ।

ਸ਼ਹਿਨਾਜ਼ ਗਿੱਲ ਇਸ ਫ਼ਿਲਮ ਨਾਲ ਡੈਬਿਊ ਕਰ ਰਹੀ ਹੈ। ਪੂਜਾ ਹੇਗੜੇ, ਵੈਂਕਟੇਸ਼, ਰਾਘਵ ਜੁਆਲ, ਜੱਸੀ ਗਿੱਲ, ਸਿਧਾਰਥ ਨਿਗਮ, ਵਿਜੇਂਦਰ ਸਿੰਘ ਅਤੇ ਪਲਕ ਤਿਵਾਰੀ ਵੀ ਇਸ ਫ਼ਿਲਮ ਵਿੱਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਆਰਆਰਆਰ ਸਟਾਰ ਰਾਮ ਚਰਨ ਇੱਕ ਕੈਮਿਓ ਰੋਲ ਵਿੱਚ ਹੈ ਅਤੇ ਫ਼ਿਲਮ ਵਿੱਚ ਉਹ ਇੱਕ ਡਾਂਸ ਨੰਬਰ ਵਿੱਚ ਦੇਖਣ ਨੂੰ ਮਿਲਣਗੇ।
View this post on Instagram