ਬਾਲੀਵੁੱਡ ‘ਚ ਦੂਜੀ ਮਾਧੁਰੀ ਦੀਕਸ਼ਿਤ ਦੇ ਨਾਂਅ ਨਾਲ ਮਸ਼ਹੂਰ ਇਸ ਅਦਾਕਾਰਾ ਨੇ ਆਪਣੇ ਫ਼ਿਲਮੀ ਕਰੀਅਰ ਨੂੰ ਵਿਆਹੁਤਾ ਸ਼ਖਸ ਦੀ ਖਾਤਿਰ ਕਹਿ ਦਿੱਤਾ ਸੀ ਅਲਵਿਦਾ, ਜਾਣੋ ਬਾਲੀਵੁੱਡ ਤੋਂ ਦੂਰ ਕਿਸ ਤਰ੍ਹਾਂ ਬਿਤਾ ਰਹੀ ਜ਼ਿੰਦਗੀ

Written by  Shaminder   |  July 30th 2020 11:35 AM  |  Updated: July 30th 2020 11:35 AM

ਬਾਲੀਵੁੱਡ ‘ਚ ਦੂਜੀ ਮਾਧੁਰੀ ਦੀਕਸ਼ਿਤ ਦੇ ਨਾਂਅ ਨਾਲ ਮਸ਼ਹੂਰ ਇਸ ਅਦਾਕਾਰਾ ਨੇ ਆਪਣੇ ਫ਼ਿਲਮੀ ਕਰੀਅਰ ਨੂੰ ਵਿਆਹੁਤਾ ਸ਼ਖਸ ਦੀ ਖਾਤਿਰ ਕਹਿ ਦਿੱਤਾ ਸੀ ਅਲਵਿਦਾ, ਜਾਣੋ ਬਾਲੀਵੁੱਡ ਤੋਂ ਦੂਰ ਕਿਸ ਤਰ੍ਹਾਂ ਬਿਤਾ ਰਹੀ ਜ਼ਿੰਦਗੀ

ਬਾਲੀਵੁੱਡ ‘ਚ ਆਏ ਦਿਨ ਨਵੀਆਂ ਨਵੀਆਂ ਹੀਰੋਇਨਾਂ ਆਉਂਦੀਆਂ ਹਨ ਅਤੇ ਕਈ ਤਾਂ ਇੰਡਸਟਰੀ ‘ਚ ਸਥਾਪਿਤ ਹੋ ਜਾਂਦੀਆਂ ਹਨ । ਜਦੋਂਕਿ ਕਈਆਂ ਦਾ ਪਤਾ ਹੀ ਨਹੀਂ ਲੱਗਦਾ ਕਿ ਉਹ ਕਦੋਂ ਇੰਡਸਟਰੀ ‘ਚ ਆਈਆਂ ਕਦੋਂ ਗਾਇਬ ਹੋ ਗਈਆਂ ਇਸ ਦਾ ਪਤਾ ਹੀ ਨਹੀਂ ਲੱਗਦਾ । ਅਜਿਹੀ ਹੀ ਇੱਕ ਅਦਾਕਾਰਾ ਹੈ ਫਰਹੀਨ ਜੋ 1992 ‘ਚ ਆਈ ਫ਼ਿਲਮ ‘ਜਾਨ ਤੇਰੇ ਨਾਮ’ ਦੇ ਨਾਲ ਚਰਚਾ ‘ਚ ਆਈ ਸੀ । ਫਰਹੀਨ ਨੂੰ ਉਸਦੇ ਲੁੱਕ ਦੇ ਚੱਲਦੇ ਦੂਜੀ ਮਾਧੁਰੀ ਦੀਕਸ਼ਿਤ ਵੀ ਕਹਿਣ ਲੱਗ ਪਏ ਸਨ ।

ਜਿਸ ਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਨੂੰ ਰਜਨੀਕਾਂਤ ਦੀ ਫ਼ਿਲਮ ‘ਕਲਿੰਂਗਨ’ ਆਫਰ ਹੋ ਗਈ ਅਤੇ ਰਜਨੀਕਾਂਤ ਦੀ ਹੀਰੋਇਨ ਬਣਨ ਦੇ ਚੱਲਦਿਆਂ ਉਸ ਨੇ ਸ਼ਾਹਰੁਖ ਦੇ ਆਪੋਜਿਟ ਮਿਲ ਰਹੀ ਫ਼ਿਲਮ ‘ਬਾਜ਼ੀਗਰ’ ਨੂੰ ਠੁਕਰਾ ਦਿੱਤਾ ਸੀ।ਫਿਰ ਉਨ੍ਹਾਂ ਨੂੰ ਅਕਸ਼ੇ ਕੁਮਾਰ ਦੇ ਨਾਲ ‘ਨਜ਼ਰ ਕੇ ਸਾਮਨੇ’ ਮਿਲੀ । ਹਰ ਕੋਈ ਉਨ੍ਹਾਂ ਦੀ ਟੱਕਰ ਮਾਧੁਰੀ ਦੀਕਸ਼ਿਤ ਨਾਲ ਕਰਵਾ ਰਿਹਾ ਸੀ । ਪਰ ਕੁਝ ਕੁ ਫ਼ਿਲਮਾਂ ਕਰਨ ਤੋਂ ਬਾਅਦ ਇਸ ਅਦਾਕਾਰਾ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ ਸੀ।

ਅੱਜ ਉਹ ਫ਼ਿਲਮ ਇੰਡਸਟਰੀ ਤੋਂ ਦੂਰ ਆਪਣੇ ਪਤੀ ਦੇ ਨਾਲ ਸਮਾਂ ਬਿਤਾ ਰਹੀ ਹੈ ।ਉਨ੍ਹਾਂ ਨੇ ਮਨੋਜ ਪ੍ਰਭਾਕਰ ਦੇ ਪਿਆਰ ‘ਚ ਪੈ ਕੇ ਆਪਣਾ ਫ਼ਿਲਮੀ ਕਰੀਅਰ ਛੱਡ ਦਿੱਤਾ ।ਫਰਹੀਨ ਮਨੋਜ ਪ੍ਰਭਾਕਰ ਨਾਲ ਆਪਣੀ ਪਹਿਲੀ ਫ਼ਿਲਮ ਰਿਲੀਜ਼ ਹੋਣ ਤੋਂ ਦੋ ਸਾਲ ਬਾਅਦ ਮਿਲੀ ਸੀ ।

https://www.instagram.com/p/B_APwe8Dvd3/

ਮਨੋਜ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਅਤੇ ਉਨ੍ਹਾਂ ਦਾ ਇੱਕ ਬੇਟਾ ਵੀ ਸੀ ।ਫਰਹੀਨ ਨਾਲ ਪਿਆਰ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਤਨੀ ਨੂੰ ਤਲਾਕ ਦੇ ਦਿੱਤੀ ਅਤੇ ਫਰਹੀਨ ਨਾਲ ਵਿਆਹ ਕਰਵਾ ਲਿਆ । ਫਰਹੀਨ ਆਪਣਾ ਫ਼ਿਲਮੀ ਕਰੀਅਰ ਮਨੋਜ ਦੇ ਨਾਲ ਦਿੱਲੀ ਆ ਗਈ ਅਤੇ ਆਪਣੇ ਫ਼ਿਲਮੀ ਕਰੀਅਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network