Advertisment

ਕਮੇਡੀ ਕਵੀਨ ਉਪਾਸਨਾ ਸਿੰਘ ਨੇ ਤਿੰਨ ਭਾਸ਼ਾਵਾਂ 'ਚ ਕੀਤੀਆਂ ਹਨ ਫ਼ਿਲਮਾਂ,13 ਸਾਲ ਦੀ ਉਮਰ 'ਚ ਕੰਮ ਕਰਨਾ ਕਰ ਦਿੱਤਾ ਸੀ ਸ਼ੁਰੂ,ਜਾਣੋ ਪੂਰੀ ਕਹਾਣੀ 

author-image
By Shaminder
New Update
ਕਮੇਡੀ ਕਵੀਨ ਉਪਾਸਨਾ ਸਿੰਘ ਨੇ ਤਿੰਨ ਭਾਸ਼ਾਵਾਂ 'ਚ ਕੀਤੀਆਂ ਹਨ ਫ਼ਿਲਮਾਂ,13 ਸਾਲ ਦੀ ਉਮਰ 'ਚ ਕੰਮ ਕਰਨਾ ਕਰ ਦਿੱਤਾ ਸੀ ਸ਼ੁਰੂ,ਜਾਣੋ ਪੂਰੀ ਕਹਾਣੀ 
Advertisment
ਉਪਾਸਨਾ ਸਿੰਘ ਕਿਸੇ ਪਹਿਚਾਣ ਦੀ ਮੁਹਤਾਜ਼ ਨਹੀਂ ਹੈ । ਉਪਾਸਨਾ ਸਿੰਘ ਦਾ ਜਨਮ ਉੱਨਤੀ ਜੂਨ ਉੱਨੀ ਸੌ ਪਚੱਤਰ ਨੂੰ ਹੁਸ਼ਿਆਰਪੁਰ 'ਚ ਹੋਇਆ ਸੀ । ਉਨ੍ਹਾਂ ਨੇ ਅਣਗਿਣਤ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਵੀ ਉਹ ਆਪਣੀ ਅਦਾਕਾਰੀ ਵਿਖਾ ਚੁੱਕੇ ਹਨ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ । ਹੋਰ ਵੇਖੋ :ਵਿਆਹ ਤੋਂ ਬਾਅਦ ਹਰਫ ਚੀਮਾ ਦੀਆਂ ਕੁਝ ਹੋਰ ਵੀਡਿਓ ਤੇ ਤਸਵੀਰਾਂ ਆਈਆਂ ਸਾਹਮਣੇ, ਦੇਖੋ ਤਸਵੀਰਾਂ 2019
Advertisment
upasana singh के लिए इमेज परिणाम ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਹੁਸ਼ਿਆਰਪੁਰ ਤੋਂ ਹੀ ਪੂਰੀ ਕੀਤੀ ਅਤੇ ਡ੍ਰਾਮੈਟਿਕ ਆਰਟ 'ਚ ਡਿਗਰੀ ਕੀਤੀ ਹੈ । ਉਪਾਸਨਾ ਸਿੰਘ ਮਹਿਜ਼ ਸੱਤ ਸਾਲ ਦੇ ਸਨ ਜਦੋਂ ਉਨ੍ਹਾਂ ਨੇ ਦੂਰਦਰਸ਼ਨ 'ਤੇ ਪ੍ਰੋਗਰਾਮ ਦਿੰਦੇ ਸਨ ਪਰ ਬਾਰਾਂ ਤੇਰਾਂ ਸਾਲ ਦੀ ਉਮਰ 'ਚ ਹੀ ਆਪਣੇ ਲੰਬੇ ਕੱਦ ਕਾਠ ਕਾਰਨ ਉਨ੍ਹਾਂ ਨੂੰ ਹੀਰੋਇਨ ਅਤੇ ਸਟੇਜ ਦੇ ਹੋਰ ਪ੍ਰੋਗਰਾਮ ਵੀ ਮਿਲਣ ਲੱਗ ਪਏ ਸਨ । ਹੋਰ ਵੇਖੋ :ਭਾਰਤੀ ਹਵਾਈ ਫੌਜ ਦੇ ਹਮਲੇ ਤੋਂ ਬਾਅਦ, ਬਾਲੀਵੁੱਡ ਨੇ ਕਿਹਾ ਅੰਦਰ ਵੜ੍ਹ ਕੇ ਮਾਰੋ ਉਪਾਸਨਾ ਸਿੰਘ ਦਾ ਵਿਆਹ ਟੈਲੀਵਿਜ਼ਨ ਅਦਾਕਾਰ ਨੀਰਜ ਭਾਰਦਵਾਜ ਨਾਲ ਹੋਇਆ ਹੈ । ਉਪਾਸਨਾ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ ਉੱਨੀ ਸੌ ਅਠਾਸੀ 'ਚ ਰਾਜਸਥਾਨੀ ਫ਼ਿਲਮ ਬਾਈ ਚਲੀ ਸਾਸਰੇ ਨਾਲ ਕੀਤੀ ਸੀ । ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਪੰਜਾਬੀ ਫ਼ਿਲਮਾਂ ਦੇ ਵੀ ਆਫਰ ਮਿਲਣ ਲੱਗ ਪਏ ਸਨ । ਪੰਜਾਬੀ ਫ਼ਿਲਮ 'ਬਦਲਾ ਜੱਟੀ ਦਾ',ਸੂਬੇਦਾਰ,ਬਾਬੁਲ  ਸਣੇ ਕਈ ਫ਼ਿਲਮਾਂ 'ਚ ਉਨ੍ਹਾਂ ਨੇ ਕੰਮ ਕੀਤਾ ਅਤੇ ਇਨ੍ਹਾਂ ਫ਼ਿਲਮਾਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ। ਹੋਰ ਵੇਖੋ :
Advertisment
ਗੁਰੂ ਰੰਧਾਵਾ ਵੀ ਹਨ ਬੱਬੂ ਮਾਨ ਦੇ ਫੈਨ, ਚਲਦੇ ਸ਼ੋਅ ‘ਚ ਗੁਰੂ ਨੇ ਕੀ ਕਿਹਾ ਬੱਬੂ ਮਾਨ ਬਾਰੇ, ਦੇਖੋ ਵੀਡਿਓ ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੰਦੀ ਫ਼ਿਲਮਾਂ ਅਤੇ ਸੀਰੀਅਲਸ ਵਿੱਚ ਵੀ ਕੰਮ ਕੀਤਾ । ਜਿਸ 'ਚ ਫੂਲਵਤੀ,ਗੰਗਾ ਕੀ ਸੌਗੰਧ ,ਬੇਦਰਦੀ,ਇਨਸਾਫ਼ ਕੀ ਦੇਵੀ ਸਣੇ ਕਈ ਹਿੰਦੀ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ । ਰਾਮਵਤੀ 'ਚ ਉਨ੍ਹਾਂ ਨੇ ਇੱਕ ਡਾਕੂ ਦੀ ਭੂਮਿਕਾ ਨੂੰ ਵੀ ਕਾਫੀ ਸ਼ਲਾਘਾ ਮਿਲੀ ਸੀ ।ਉਹ ਇੱਕ ਅਜਿਹੀ ਅਦਾਕਾਰਾ ਹਨ ਜਿਨ੍ਹਾਂ ਨੇ ਤਿੰਨ ਭਾਸ਼ਾਵਾਂ 'ਚ ਫ਼ਿਲਮਾਂ ਕਰਕੇ ਇੱਕ ਰਿਕਾਰਡ ਕਾਇਮ ਕੀਤਾ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਭੋਜਪੁਰੀ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ । ਹੋਰ ਵੇਖੋ :ਦੇਖੋ ਪੰਜਾਬ ਦੇ ਲੋਕ ਰੰਗ, ਵਾਇਸ ਆਫ ਪੰਜਾਬ ਦੇ ਬੈਸਟ ਆਫ ਫੋਕ ਰਾਉਂਡ ‘ਚ upasana singh के लिए इमेज परिणाम ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ਜਿਨ੍ਹਾਂ ਵਿੱਚ ਡੇਵਿਡ ਧਵਨ ਦੀ ਲੋਫਰ,ਰਾਜ ਕੰਵਰ ਦੀ ਜੁਦਾਈ ,ਹੰਗਾਮਾ,ਮੁਝ ਸੇ ਸ਼ਾਦੀ ਕਰੋਗੀ ਪੰਜਾਬੀ ਫ਼ਿਲਮ ਜੱਟ ਐਂਡ ਜੂਲੀਅਟ ਨੇ ਪੰਜਾਹ ਕਰੋੜ ਰੁਪਏ ਦੇ ਕਰੀਬ ਦਾ ਬਿਜਨੇਸ ਕੀਤਾ ।ਇਸ ਤੋਂ ਇਲਾਵਾ ਉਨ੍ਹਾਂ ਨੇ ਟੀਵੀ ਸੀਰੀਅਲ ਸੋਨਪਰੀ ਨਾਲ ਟੀਵੀ ਇੰਡਸਟਰੀ 'ਚ ਵੀ ਸ਼ੁਰੂਆਤ ਕੀਤੀ । ਉਪਾਸਨਾ ਸਿੰਘ ਹੁਣ ਢਾਬਾ ਜੰਕਸ਼ਨ, ਕਮੇਡੀ ਨਾਈਟਸ ਵਿਦ ਕਪਿਲ ਸ਼ਰਮਾ ਸਣੇ ਹੋਰ ਕਈ ਸ਼ੋਅ 'ਚ ਕੰਮ ਕਰ ਰਹੀ ਹੈ । ਉਨ੍ਹਾਂ ਵੱਲੋਂ ਨਿਭਾਏ ਜਾ ਰਹੇ ਕਰੈਕਟਰ ਭੂਆ ਜੀ ਦੇ ਕਿਰਦਾਰ ਨੂੰ ਕਾਫੀ ਸਰਾਹਿਆ ਜਾ ਰਿਹਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment