ਹੋਲੀ ਦੇ ਤਿਉਹਾਰ ਦੀਆਂ ਰੌਣਕਾਂ,ਹੋਲੀ ਤੋਂ ਇੱਕ ਦਿਨ ਪਹਿਲਾਂ ਕਿਉਂ ਹੁੰਦਾ ਹੈ ਹੋਲਿਕਾ ਦਹਿਣ,ਜਾਣੋ ਪੂਰੀ ਕਹਾਣੀ

Written by  Shaminder   |  March 20th 2019 05:00 PM  |  Updated: March 20th 2019 05:06 PM

ਹੋਲੀ ਦੇ ਤਿਉਹਾਰ ਦੀਆਂ ਰੌਣਕਾਂ,ਹੋਲੀ ਤੋਂ ਇੱਕ ਦਿਨ ਪਹਿਲਾਂ ਕਿਉਂ ਹੁੰਦਾ ਹੈ ਹੋਲਿਕਾ ਦਹਿਣ,ਜਾਣੋ ਪੂਰੀ ਕਹਾਣੀ

ਹੋਲੀ ਦੇ ਤਿਉਹਾਰ ਨੂੰ ਮਨਾਉਣ ਲਈ ਲੋਕਾਂ 'ਚ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ ।ਰੰਗਾਂ ਦੇ  ਇਸ ਤਿਉਹਾਰ ਨੂੰ ਮਨਾਉਣ ਲਈ ਹਰ ਕੋਈ ਉਤਾਵਲਾ ਨਜ਼ਰ ਆ ਰਿਹਾ ਹੈ  । ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਿਉਹਾਰ ਦੇ ਇਤਿਹਾਸਿਕ ਮਹੱਤਵ ਦੇ ਬਾਰੇ ।ਇਸ ਤਿਉਹਾਰ ਵੀ ਆਪਸੀ ਭਾਈਚਾਰੇ ਅਤੇ ਮਿਲਾਪ ਦਾ ਤਿਉਹਾਰ ਹੈ ।

ਹੋਰ ਵੇਖੋ :ਸਪਨਾ ਚੌਧਰੀ ਨੇ ਕੁਝ ਇਸ ਤਰ੍ਹਾਂ ਮਨਾਈ ਹੋਲੀ, ਦੇਖੋ ਵੀਡਿਓ

holika dehan holika dehan

ਪਰ ਹੋਲੀ ਤੋਂ ਇੱਕ ਦਿਨ ਪਹਿਲਾਂ ਹੋਲਿਕਾ ਦਹਿਣ ਕੀਤਾ ਜਾਂਦਾ ਹੈ ।ਹੋਲਿਕਾ ਨੂੰ ਅੱਗ 'ਚ ਨਾਂ ਸੜਨ ਦਾ ਵਰਦਾਨ ਹਾਸਿਲ ਸੀ।ਪ੍ਰਹਲਾਦ ਜੋ ਕਿ ਪ੍ਰਮਾਤਮਾ ਦਾ ਭਗਤ ਸੀ,ਪਰ ਉਸ ਨੂੰ ਲੈ ਕੇ ਉਸ ਦੀ ਭੂਆ ਬਲਦੀ ਅੱਗ 'ਚ ਬੈਠ ਗਈ ।

ਹੋਰ ਵੇਖੋ :ਇੱਕ ਚਿੱਠੀ ਨੇ ਗਾਇਕਾ ਅਲਕਾ ਯਾਗਨਿਕ ਦੀ ਬਦਲ ਦਿੱਤੀ ਸੀ ਕਿਸਮਤ, ਜਾਣੋਂ ਪੂਰੀ ਕਹਾਣੀ

holika dehan holika dehan

ਜਿਸ ਕਾਰਨ ਹੋਲਿਕਾ  ਸੜ ਕੇ ਸੁਆਹ ਹੋ ਗਈ,ਪਰ ਪ੍ਰਹਲਾਦ ਦਾ ਵਾਲ ਵੀ ਵਿੰਗਾ ਨਹੀਂ ਹੋਇਆ।ਪ੍ਰਹਲਾਦ ਦਾ ਸਬੰਧ ਪਾਕਿਸਤਾਨ ਦੇ ਮੁਲਤਾਨ ਨਾਲ ਦੱਸਿਆ ਜਾਂਦਾ ਹੈ । ਦੱਸਿਆ ਜਾਂਦਾ ਹੈ ਕਿ ਕਿਸੇ ਸਮੇਂ ਇਹ ਪ੍ਰਹਲਾਦ ਦੀ ਰਾਜਧਾਨੀ ਸੀ । ਉਨ੍ਹਾਂ ਨਾਲ ਸਬੰਧਤ ਮੰਦਰ ਦੇ ਅਵਸ਼ੇਸ਼ ਵੀ ਮੌਜੂਦ ਹਨ । ਕਿਹਾ ਜਾਂਦਾ ਹੈ ਕਿ ਉੱਥੇ ਉਹ ਖੰਭਾ ਵੀ ਮੌਜੂਦ ਹੈ ਜਿੱਥੇ ਪ੍ਰਹਲਾਦ ਨੂੰ ਬੰਨਿਆ ਗਿਆ ਸੀ ।ਜਿੱਥੇ ਪ੍ਰਹਲਾਦ ਨੂੰ ਬੰਨਿਆ ਗਿਆ ਸੀ ਉਸ ਥਾਂ 'ਤੇ ਭਗਵਾਨ ਨਰ ਹਰੀ ਪ੍ਰਗਟ ਹੋਏ ਸਨ।ਪਾਕਿਸਤਾਨ 'ਚ ਘੱਟ ਗਿਣਤੀ ਹਿੰਦੂ ਹੋਲੀ ਦੇ ਤਿਉਹਾਰ ਨੂੰ ਇਸ ਥਾਂ 'ਤੇ  ਮਨਾਉਂਦੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network