ਦੂਰਦਰਸ਼ਨ ਦੇ ਇਸ ਸੀਰੀਅਲ ਨਾਲ ਅਨੀਤਾ ਦੇਵਗਨ ਨੇ ਕੀਤੀ ਸੀ ਐਕਟਿੰਗ ਦੀ ਸ਼ੁਰੂਆਤ,ਫ਼ਿਲਮ ਹਸ਼ਰ ਤੋਂ ਬਣੀ ਪੰਜਾਬੀ ਇੰਡਸਟਰੀ 'ਚ ਪਛਾਣ,ਇਸ ਡਾਇਲਾਗ ਕਰਕੇ ਪੁੱਤਰ ਹੋ ਗਿਆ ਸੀ ਨਰਾਜ਼ 

Written by  Shaminder   |  August 17th 2019 04:31 PM  |  Updated: August 17th 2019 04:31 PM

ਦੂਰਦਰਸ਼ਨ ਦੇ ਇਸ ਸੀਰੀਅਲ ਨਾਲ ਅਨੀਤਾ ਦੇਵਗਨ ਨੇ ਕੀਤੀ ਸੀ ਐਕਟਿੰਗ ਦੀ ਸ਼ੁਰੂਆਤ,ਫ਼ਿਲਮ ਹਸ਼ਰ ਤੋਂ ਬਣੀ ਪੰਜਾਬੀ ਇੰਡਸਟਰੀ 'ਚ ਪਛਾਣ,ਇਸ ਡਾਇਲਾਗ ਕਰਕੇ ਪੁੱਤਰ ਹੋ ਗਿਆ ਸੀ ਨਰਾਜ਼ 

ਪੜ੍ਹ ਕੇ ਜਮਾਤਾਂ ਚਾਰ ਪੰਚਣੀ ਪਿੰਡ ਦੀ ਬਣੀ ਦੂਰਦਰਸ਼ਨ 'ਤੇ ਸੀਰੀਅਲ ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਨੀਤਾ ਦੇਵਗਨ ਹੁਣ ਹਰ ਤੀਜੀ ਫ਼ਿਲਮ 'ਚ ਨਜ਼ਰ ਆ ਰਹੇ ਨੇ । ਇਸ ਤੋਂ ਬਾਅਦ ਉਨ੍ਹਾਂ ਨੂੰ ਹਸ਼ਰ ਫ਼ਿਲਮ 'ਚ ਬੱਬੂ ਮਾਨ ਦੀ ਚਾਚੀ ਦਾ ਕਿਰਦਾਰ ਕਰਨ ਦਾ ਮੌਕਾ ਮਿਲਿਆ ਇਸ 'ਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਹਰਦੀਪ ਗਿੱਲ ਵੀ ਨਜ਼ਰ ਆਏ ਸਨ ।

ਹੋਰ ਵੇਖੋ :ਅਦਾਕਾਰੀ ਦੇ ਮਾਮਲੇ ‘ਚ ਵੱਡੇ-ਵੱਡੇ ਅਦਾਕਾਰਾਂ ਨੂੰ ਮਾਤ ਪਾਉਂਦੀ ਹੈ ਇਹ ਬੱਚੀ,ਵੀਡੀਓ ਵਾਇਰਲ

https://www.youtube.com/watch?v=SUFW8wTTSTQ

ਬਸ ਫਿਰ ਕੀ ਸੀ ਅਨੀਤਾ ਦੇਵਗਨ ਕੋਲ ਉਨ੍ਹਾਂ ਦੀ ਅਦਾਕਾਰੀ ਦੀ ਬਦੌਲਤ ਫ਼ਿਲਮਾਂ ਦੀ ਲਾਈਨ ਲੱਗ ਗਈ ਅਤੇ ਇੱਕ ਤੋਂ ਬਾਅਦ ਇੱਕ ਕਈ ਰੋਲ ਉਨ੍ਹਾਂ ਦੀ ਝੋਲੀ ਪੈਂਦੇ ਗਏ । ਜੱਟ ਐਂਡ ਜੂਲੀਅਟ-1ਅਤੇ ਜੱਟ ਐਂਡ ਜੂਲੀਅਟ-2 ,ਨਾਬਰ ਵਰਗੀ ਨੈਸ਼ਨਲ ਅਵਾਰਡ ਜੇਤੂ ਫ਼ਿਲਮ 'ਚ ਵੀ ਕੰਮ ਕਰਨ ਦਾ ਮੌਕਾ ਮਿਲਿਆ । ਅਨੀਤਾ ਦੇਵਗਨ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਨੇ ।

https://www.youtube.com/watch?v=MHmoEKu_Yy8

ਰੱਬ ਦਾ ਰੇਡੀਓ,ਕੰਟਰੋਲ ਭਾਜੀ ਕੰਟਰੋਲ,ਪ੍ਰੋਪਰ ਪਟੋਲਾ ਹੋਵੇ ਜਾਂ ਫਿਰ ਹੋਰ ਕੋਈ ਫ਼ਿਲਮ ਹਰ ਫ਼ਿਲਮ 'ਚ ਉਨ੍ਹਾਂ ਨੇ ਵੱਖੋ ਵੱਖਰੇ ਕਿਰਦਾਰ ਨਿਭਾਏ ਹਨ ਅਤੇ ਇਨ੍ਹਾਂ ਸਾਰੇ ਕਿਰਦਾਰਾਂ ਨੂੰ ਖੂਬ ਸਰਾਹਿਆ ਵੀ ਗਿਆ ਹੈ । ਦਿਲਜੀਤ ਦੋਸਾਂਝ ਨਾਲ ਜੱਟ ਐਂਡ ਜੂਲੀਅਟ 'ਚ ਉਨ੍ਹਾਂ ਨੇ ਕੰਮ ਕੀਤਾ ਸੀ । ਇਸ ਫ਼ਿਲਮ ਦਾ ਇੱਕ ਡਾਇਲਾਗ ਮੇਰੀ ਕੂਚੀ ਮੂਚੀ ਅਨੀਤਾ ਦੇਵਗਨ ਆਪਣੇ ਬੇਟੇ ਲਈ ਇਸਤੇਮਾਲ ਕਰਦੇ ਸਨ ।

https://www.youtube.com/watch?v=W4mMDUepmmg

ਜਿਸ ਨੂੰ ਉਨ੍ਹਾਂ ਨੇ ਇਸ ਫ਼ਿਲਮ 'ਚ ਵੀ ਇਸਤੇਮਾਲ ਕੀਤਾ ਸੀ । ਜਦੋਂ ਉਨ੍ਹਾਂ ਦੇ ਬੇਟੇ ਆਮੀਨ ਨੇ ਇਹ ਫ਼ਿਲਮ ਦੇਖੀ ਸੀ ਤਾਂ ਉਹ ਅਨੀਤਾ ਦੇਵਗਨ ਨਾਲ ਨਰਾਜ਼ ਹੋ ਗਏ ਸਨ ਕਿ ਇਸ ਤਰ੍ਹਾਂ ਦੇ ਸ਼ਬਦ ਤਾਂ ਉਹ ਉਸ ਲਈ ਇਸਤੇਮਾਲ ਕਰਦੇ ਨੇ ।

https://www.youtube.com/watch?v=7cF1iY4J3kk

ਆਪਣੀ ਬਿਹਤਰੀਨ ਅਦਾਕਾਰੀ ਲਈ ਜਾਣੇ ਜਾਂਦੇ ਅਨੀਤਾ ਦੇਵਗਨ ਦੇ ਬੇਟੇ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਬੇਟਾ ਆਮੀਨ ਵੀ ਤਰੇੜਾਂ ਅਤੇ ਸੁੱਚੀ ਸਾਂਝ 'ਚ ਕੰਮ ਕਰ ਚੁੱਕਿਆ ਹੈ ।

https://www.youtube.com/watch?v=n6KthgD01Qs

ਇਸ ਅਦਾਕਾਰਾ ਦੇ ਪਸੰਦੀਦਾ ਅਦਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਦਿਲਜੀਤ ਦੋਸਾਂਝ,ਬੀਐੱਨ ਸ਼ਰਮਾ,ਰਾਣਾ ਰਣਬੀਰ ਅਤੇ ਹੀਰੋਇਨਾਂ 'ਚ ਨੀਰੂ ਬਾਜਵਾ ਦੀ ਅਦਾਕਾਰੀ ਉਨ੍ਹਾਂ ਨੂੰ ਵਧੀਆ ਲੱਗਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network