ਅੰਮ੍ਰਿਤਸਰ ਦੀ ਰਹਿਣ ਵਾਲੀ ਅਦਾਕਾਰਾ ਅਦਿਤੀ ਦੇਵ ਸ਼ਰਮਾ ਨੇ 'ਅੰਗਰੇਜ' ਫ਼ਿਲਮ ਤੋਂ ਕੀਤੀ ਸੀ ਆਪਣੇ ਕਰੀਅਰ ਦੀ ਸ਼ੁਰੂਆਤ, ਜਾਣੋ ਡਾਕਟਰ ਬਣਦੀ-ਬਣਦੀ ਕਿਵੇਂ ਬਣ ਗਈ ਅਦਾਕਾਰਾ

written by Shaminder | March 06, 2020

ਅਦਿਤੀ ਦੇਵ ਸ਼ਰਮਾ ਜੀ ਹਾਂ 'ਅੰਗਰੇਜ' ਫ਼ਿਲਮ ਦੀ ਉਹ ਹੀਰੋਇਨ ਜਿਸ ਨੇ ਅਮਰਿੰਦਰ ਗਿੱਲ ਦਾ ਦਿਲ ਜਿੱਤ ਲਿਆ ਸੀ ।ਅਮਰਿੰਦਰ ਗਿੱਲ ਦਾ ਦਿਲ ਜਿੱਤਣ ਵਾਲੀ ਅਤੇ ਮਾੜੋ ਦਾ ਕਿਰਦਾਰ ਨਿਭਾਉਣ ਵਾਲੀ ਇਸ ਅਦਾਕਾਰਾ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਫ਼ਿਲਮਾਂ 'ਚ ਕੰਮ ਕੀਤਾ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਬਾਰੇ ਦੱਸਾਂਗੇ। ਉਨ੍ਹਾਂ ਦਾ ਜਨਮ ਅੰਮ੍ਰਿਤਸਰ 'ਚ 1983 ਵਿੱਚ ਪਿਤਾ ਦਵਿੰਦਰ ਦੇਵ ਸ਼ਰਮਾ ਦੇ ਘਰ ਹੋਇਆ ਸੀ । ਘਰ 'ਚ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਹੋਰ ਭੈਣਾਂ ਵੀ ਹਨ ਅਤੇ ਦੋ ਭਰਾ ਹਨ । ਉਨ੍ਹਾਂ ਦਾ ਬਚਪਨ ਲਖਨਊ 'ਚ ਬੀਤਿਆ । ਹੋਰ ਵੇਖੋ:ਸਤਿੰਦਰ ਸਰਤਾਜ ਤੇ ਅਦਿਤੀ ਸ਼ਰਮਾ ਦੀ ਫ਼ਿਲਮ ਦਾ ਸ਼ੂਟ ਹੋਇਆ ਸ਼ੁਰੂ, ਜਾਣੋ ਫ਼ਿਲਮ ਦੀਆਂ ਇਹ ਖ਼ਾਸ ਗੱਲਾਂ ਅਦਿਤੀ ਅਦਾਕਾਰਾ ਨਹੀਂ ਸੀ ਬਣਨਾ ਚਾਹੁੰਦੀ,ਕਿਉਂਕਿ ਉਨ੍ਹਾਂ ਦਾ ਪੂਰਾ ਪਰਿਵਾਰ ਡਾਕਟਰੀ ਪੇਸ਼ੇ ਨਾਲ ਜੁੜਿਆ ਹੋਇਆ ਹੈ । 2007 'ਚ ਬਾਲੀਵੁੱਡ ਫ਼ਿਲਮ 'ਓਮ ਸ਼ਾਂਤੀ ਓਮ', '21 ਤੋਪੋਂ ਕੀ ਸਲਾਮੀ' , 'ਲੇਡੀਸ ਵਰਸਿਜ ਰਿੱਕੀ ਬਹਿਲ' ,'ਲਾਖੋਂ ਮੇਂ ਏਕ' ਸਣੇ ਅਦਿਤੀ ਨੇ 10 ਦੇ ਕਰੀਬ ਬਾਲੀਵੁੱਡ ਫ਼ਿਲਮਾਂ 'ਚ ਕੰਮ ਕੀਤਾ। ਇਸ ਤੋਂ ਇਲਾਵਾ ਟੀਵੀ ਇੰਡਸਟਰੀ ਦੇ ਕਈ ਸੀਰੀਅਲਸ ਜਿਵੇਂ ਕਿ 'ਗੰਗਾ' ਲਾਖੋਂ ਮੇਂ ਏਕ,'ਚ ਉਨ੍ਹਾਂ ਨੇ ਕੰਮ ਕੀਤਾ । ਉਨ੍ਹਾਂ ਦੀ ਪਛਾਣ ਇੱਕ ਰਿਆਲਟੀ ਸ਼ੋਅ 'ਚ ਬਣੀ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਐਡ ਫ਼ਿਲਮਾਂ 'ਚ ਕੰਮ ਕੀਤਾ ।ਜਿਸ 'ਚ 'ਤਨਿਸ਼ਕ' 'ਡੋਮਿਨੋ' ਸਣੇ ਕਈ ਵੱਡੇ ਬ੍ਰਾਂਡਸ ਲਈ ਐਡ ਕੀਤੀ । 2015 'ਚ ਉਹ ਪਹਿਲੀ ਵਾਰ ਪੰਜਾਬੀ ਫ਼ਿਲਮ 'ਅੰਗਰੇਜ' 'ਚ ਨਜ਼ਰ ਆਈ ਸੀ । ਹੁਣ ਉਹ ਸਤਿੰਦਰ ਸਰਤਾਜ ਦੇ ਨਾਲ 'ਇੱਕੋ ਮਿੱਕੇ'  ਫ਼ਿਲਮ 'ਚ ਉਹ ਨਜ਼ਰ ਆਉਣ ਜਾ ਰਹੀ ਹੈ । ਅੰਗਰੇਜ ਫ਼ਿਲਮ 'ਚ ਸਰਗੁਣ ਮਹਿਤਾ ਅਤੇ ਅਦਿਤੀ ਦੇਵ ਸ਼ਰਮਾ ਨੇ ਇੱਕਠਿਆਂ ਹੀ ਪੰਜਾਬੀ ਇੰਡਸਟਰੀ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਪਰ ਅਦਿਤੀ ਸ਼ਰਮਾ ਇਸ ਫ਼ਿਲਮ ਤੋਂ ਬਾਅਦ ਇੱਕਾ ਦੁੱਕਾ ਫ਼ਿਲਮਾਂ 'ਚ ਹੀ ਨਜ਼ਰ ਆਏ ਜਦੋਂ ਕਿ ਸਰਗੁਣ ਮਹਿਤਾ ਇੱਕ ਤੋਂ ਬਾਅਦ ਇੱਕ ਫ਼ਿਲਮਾਂ 'ਚ ਨਜ਼ਰ ਆਏ । ਇਸ ਪਿਛੇ ਉਹ ਕਾਰਨ ਦੱਸਦੇ ਹਨ ਕਿ ਉਹ ਟੀਵੀ ਇੰਡਸਟਰੀ ਦੇ ਕਈ ਸੀਰੀਅਲਸ ਅਤੇ ਹੋਰ ਕੰਮਾਂ 'ਚ ਮਸ਼ਰੂਫ ਰਹੇ ਜਿਸ ਕਾਰਨ ਉਹ ਪੰਜਾਬੀ ਫ਼ਿਲਮਾਂ 'ਚ ਘੱਟ ਹੀ ਨਜ਼ਰ ਆਏ । ਅਦਿਤੀ ਸ਼ਰਮਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਵਿਆਹ ਉਨ੍ਹਾਂ ਦੇ ਬੁਆਏ ਫ੍ਰੈਂਡ ਨਾਲ ਹੋਇਆ ਹੈ । https://www.facebook.com/photo.php?fbid=10157275072312098&set=pcb.10157275079467098&type=3&theater ਜਿਸ ਨੂੰ 10 ਸਾਲ ਡੇਟ ਕਰਨ ਤੋਂ ਬਾਅਦ ਅਦਿਤੀ ਨੇ ਵਿਆਹ ਰਚਾਇਆ ਸੀ ।ਉਨ੍ਹਾਂ ਦੇ ਘਰ ਬੇਟੇ ਦਾ ਜਨਮ ਹੋਇਆ ਹੈ। ਜਿਸ ਦਾ ਨਾਂਅ ਸਰਤਾਜ਼ ਆਹੁਜਾ ਹੈ ।    

0 Comments
0

You may also like