ਬਲਵੀਰ ਬੋਪਾਰਾਏ ਨੇ ਦਿੱਤੇ ਹਨ ਕਈ ਹਿੱਟ ਗੀਤ, 'ਦੇ ਲੈ ਗੇੜਾ ਸ਼ੌਂਕ ਦਾ ਨਨਾਣੇ ਗੋਰੀਏ ਨਾਲ ਚੜੀ ਸੀ ਗੁੱਡੀ',ਕਈ ਗਾਇਕਾਂ ਨੂੰ ਕਰਵਾਇਆ ਹਿੱਟ

Written by  Shaminder   |  August 02nd 2019 03:22 PM  |  Updated: August 03rd 2019 03:07 PM

ਬਲਵੀਰ ਬੋਪਾਰਾਏ ਨੇ ਦਿੱਤੇ ਹਨ ਕਈ ਹਿੱਟ ਗੀਤ, 'ਦੇ ਲੈ ਗੇੜਾ ਸ਼ੌਂਕ ਦਾ ਨਨਾਣੇ ਗੋਰੀਏ ਨਾਲ ਚੜੀ ਸੀ ਗੁੱਡੀ',ਕਈ ਗਾਇਕਾਂ ਨੂੰ ਕਰਵਾਇਆ ਹਿੱਟ

ਬਲਵੀਰ ਬੋਪਾਰਾਏ ਇੱਕ ਅਜਿਹਾ ਗਾਇਕ ਅਤੇ ਗੀਤਕਾਰ ਜਿਸ ਨੇ ਜੋ ਵੀ ਲਿਖਿਆ ਅਤੇ ਗਾਇਆ ਉਹ ਹਿੱਟ ਰਿਹਾ । ਉਸ ਦੀ ਕਲਮ ਨੇ ਅਨੇਕਾਂ ਹੀ ਹਿੱਟ ਗੀਤਾਂ ਨੂੰ ਸਿਰਜਿਆ । ਉਸ ਦੇ ਗੀਤਾਂ ਨਾਲ ਕਈ ਗਾਇਕ ਹਿੱਟ ਹੋਏ । ਦਿਲਜੀਤ ਦੋਸਾਂਝ,ਰਣਜੀਤ ਮਣੀ,ਜੈਜ਼ੀ ਬੀ,ਦਿਲਸ਼ਾਦ ਅਖ਼ਤਰ ਸਣੇ ਕਈ ਗਾਇਕਾਂ ਨੇ ਉਨ੍ਹਾਂ ਦੇ ਲਿਖੇ ਗੀਤ ਗਾਏੇ।

ਹੋਰ ਵੇਖੋ:ਸਮਾਜ ਦੀ ਹਕੀਕਤ ਨੂੰ ਬਿਆਨ ਕਰਦਾ ਹੈ ਬਲਵੀਰ ਬੋਪਾਰਾਏ ਦਾ ਲਿਖਿਆ ਗੀਤ “ਛੱਤੀ”

ਲੁਧਿਆਣਾ ਦੇ ਪਿੰਡ ਬੋਪਾਰਾਏ ਕਲਾਂ ਦੇ ਰਹਿਣ ਵਾਲੇ ਬਲਵੀਰ ਬੋਪਾਰਾਏ ਨੇ ਆਪਣੀ ਲੇਖਣੀ ਦੀ ਸ਼ੁਰੂਆਤ ਕਹਾਣੀ ਤੋਂ ਕੀਤੀ ਸੀ ਕਹਾਣੀ ਲਿਖਣ ਦਾ ਉਨ੍ਹਾਂ ਨੂੰ ਸ਼ੌਂਕ ਸੀ ਅਤੇ ਇਹ ਸ਼ੌਂਕ ਗੀਤਕਾਰੀ 'ਚ ਕਦੋਂ ਬਦਲ ਗਿਆ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ । ਉਹ ਸ਼ਿਵ ਕੁਮਾਰ ਬਟਾਲਵੀ ਨੂੰ ਪੜ੍ਹਦੇ ਹਨ ਅਤੇ ਉਨ੍ਹਾਂ ਨੂੰ ਫਾਲੋ ਕਰਦੇ ਹਨ ।

ਗੀਤਕਾਰਾਂ 'ਚ ਉਨ੍ਹਾਂ ਨੂੰ ਹੈਪੀ ਰਾਏਕੋਟੀ ਅਤੇ ਵੀਤ ਬਲਜੀਤ ਦੀ ਲੇਖਣੀ ਬਹੁਤ ਪਸੰਦ ਹੈ । ਇੱਕ ਕਾਮਯਾਬ ਗੀਤਕਾਰ ਦੇ ਤੌਰ 'ਤੇ ਸਥਾਪਿਤ ਹੋਣ ਤੋਂ ਬਾਅਦ ਬਲਵੀਰ ਬੋਪਾਰਾਏ ਨੇ ਗਾਇਕੀ ਦੇ ਖੇਤਰ 'ਚ ਕਦਮ ਰੱਖਿਆ ਤਾਂ ਜਿਸ ਤਰ੍ਹਾਂ ਉਨ੍ਹਾਂ ਦੇ ਲਿਖੇ ਗੀਤਾਂ ਨੂੰ ਹੋਰਨਾਂ ਗਾਇਕਾਂ ਦੀ ਆਵਾਜ਼ 'ਚ ਪਸੰਦ ਕੀਤਾ ਗਿਆ,ਉਸ ਤੋਂ ਵੱਧ ਉਨ੍ਹਾਂ ਨੂੰ ਖ਼ੁਦ ਦੇ ਗਾਏ ਗੀਤਾਂ ਨੂੰ ਪਿਆਰ ਮਿਲਿਆ ।

ਬਲਵੀਰ ਬੋਪਾਰਾਏ ਨੇ ਸੰਗੀਤ ਦੀਆਂ ਬਰੀਕੀਆਂ ਸੁਰਿੰਦਰ ਬੱਚਨ ਹੋਰਾਂ ਤੋਂ ਸਿੱਖੀਆਂ । ਇਸ ਤੋਂ ਇਲਾਵਾ ਗੀਤਕਾਰੀ ਦੀ ਗੱਲ ਕਰੀਏ ਤਾਂ ਬੋਪਾਰਾਏ ਦਾ ਕਹਿਣਾ ਹੈ ਕਿ ਹਵਾਵਾਂ 'ਚ ਗੀਤ ਨੇ,ਘਰ ਦੀਆਂ ਕੰਧਾਂ ਪਿੰਡਾਂ ਗਲੀਆਂ 'ਚ ਗੀਤ ਨੇ ਪਰ ਇਨ੍ਹਾਂ ਗੀਤਾਂ ਨੂੰ ਸੁਣਨ ਲਈ ਕੰਨ ਹੋਣੇ ਚਾਹੀਦੇ ਹਨ ।

ਬਲਵੀਰ ਬੋਪਾਰਾਏ ਨੇ 'ਦੇ ਦੇ ਗੇੜਾ ਸ਼ੌਂਕ ਦਾ ਨਨਾਣੇ ਗੋਰੀਏ' ਗਾ ਕੇ ਅਜਿਹਾ ਰਿਕਾਰਡ ਕਾਇਮ ਕੀਤਾ ਕਿ ਇਹ ਗਾਣਾ ਹਰ ਵਿਆਹ ਸ਼ਾਦੀ ਦੇ ਮੌਕੇ ਦੀ ਸ਼ਾਨ ਬਣ ਗਿਆ । ਹਰ ਖ਼ੁਸ਼ੀ ਦੇ ਮੌਕੇ 'ਤੇ ਇਹ ਗੀਤ ਵੱਜਦਾ ਸੀ ।

ਇਸ ਤੋਂ ਇਲਾਵਾ ਉਨ੍ਹਾਂ ਨੇ ਸੈਡ ਸੌਂਗ ਵੀ ਕੱਢੇ ਜਿਸ 'ਚ 'ਮੇਰੀਏ ਜਾਨੇ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ',ਨਾਗ -3,ਇਸ਼ਕ ਦਾ ਉੜਾ ਐੜਾ ,ਹੌਸਟਲ,ਛਰਾਟੇ ਮਿਸ ਪੂਜਾ ਨਾਲ ਗਾਏ ਗੀਤ ਨੂੰ ਵੀ ਕਾਫੀ ਪਿਆਰ ਮਿਲਿਆ ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਗੀਤ ਲਿਖੇ ਜਿਨ੍ਹਾਂ ਵਿੱਚੋਂ ਕਈ ਹਿੱਟ ਗੀਤ ਦਿਲਜੀਤ ਦੋਸਾਂਝ ਨੇ ਗਾਏ । ਜਿਸ 'ਚ 'ਨੀ ਤੂੰ ਲੱਭਦੀ ਥੱਕ ਜਾਏਂਗੀ','ਆ ਗਏ ਪੱਗਾਂ ਪੋਚਵੀਆਂ ਵਾਲੇ ਨੀ',ਹਾਏ ਨੀ ਤੇਰੀ ਬਰਥਡੇ 'ਤੇ ਸਣੇ ਕਈ ਗੀਤ ਲਿਖੇ ਜਿਨ੍ਹਾਂ ਨੂੰ ਦਿਲਜੀਤ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਅਤੇ ਇਹ ਸਦਾ ਬਹਾਰ ਗੀਤ ਅੱਜ ਵੀ ਸੁਣੇ ਜਾਂਦੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network