ਪੰਜਾਬੀ ਫ਼ਿਲਮਾਂ ਦੀ ਇਹ ਮਸ਼ਹੂਰ ਅਦਾਕਾਰਾ ਪਾਲੀਵੁੱਡ ਤੋਂ ਹੈ ਦੂਰ,ਜਾਣੋ ਕਿੱਥੇ ਹੈ ਅੱਜਕੱਲ੍ਹ 

written by Shaminder | May 03, 2019

ਕਿੰਮੀ ਵਰਮਾ ਜਿਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਆਪਣੀ ਅਦਾਕਾਰੀ ਨਾਲ ਖ਼ਾਸ ਜਗ੍ਹਾ ਬਣਾਈ ਹੈ ।ਅੱਜਕੱਲ੍ਹ ਪੰਜਾਬੀ ਫ਼ਿਲਮ ਇੰਡਸਟਰੀ ਤੋਂ ਦੂਰ ਹਨ । ਉਨ੍ਹਾਂ ਨੇ ਕਈ ਪੰਜਾਬੀ ਹਿੱਟ ਫ਼ਿਲਮਾਂ 'ਚ ਕੰਮ ਕੀਤਾ । ਪਰ ਕੀ ਤੁਸੀਂ ਜਾਣਦੇ ਹੋ ਲੰਮੇ ਅਰਸੇ ਤੋਂ ਪੰਜਾਬੀ ਫ਼ਿਲਮ ਇੰਡਸਟਰੀ ਤੋਂ ਦੂਰੀ ਬਣਾ ਕੇ ਰੱਖਣ ਵਾਲੀ ਇਹ ਅਦਾਕਾਰਾ ਹੁਣ ਤੱਕ ਕਿੱਥੇ ਗਾਇਬ ਰਹੀ । ਇਸ ਸਭ ਤੋਂ  ਜਾਨਣ ਤੋਂ ਪਹਿਲਾਂ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਬਾਰੇ ਦੱਸਾਂਗੇ । ਹੋਰ ਵੇਖੋ :ਕਿਸ ਕਿਸ ਨੂੰ ਯਾਦ ਹੈ ਨਾਟਕ ‘ਬਿਕਰਮ ਤੇ ਬੇਤਾਲ’, ਇਸ ਨਾਟਕ ‘ਚ ਬੇਤਾਲ ਦੀ ਭੂਮਿਕਾ ਨਿਭਾਉਣ ਵਾਲੇ ਸੱਜਣ ਨੇ ਬਾਲੀਵੁੱਡ ਨੂੰ ਦਿੱਤੀਆਂ ਸਨ ਕਈ ਹਿੱਟ ਫ਼ਿਲਮਾਂ https://www.youtube.com/watch?v=x4pXCbVq0nU ਕਿੰਮੀ ਵਰਮਾ ਦਾ ਪਿਛੋਕੜ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਨਾਲ ਹੈ । ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਜਗਰਾਓਂ 'ਚ ਹੀ ਪੂਰੀ ਕੀਤੀ । ਉਨ੍ਹਾਂ ਦੇ ਪਿਤਾ ਇੱਕ ਮਸ਼ਹੂਰ ਫੋਟੋਗ੍ਰਾਫ਼ਰ ਹਨ ਅਤੇ ਉਨ੍ਹਾਂ ਦਾ ਇੱਕ ਫੋਟੋ ਸਟੂਡੀਓ ਵੀ ਲੁਧਿਆਣਾ 'ਚ ਹੈ । ਕਿੰਮੀ  ਜਿੱਥੇ ਅਦਾਕਾਰੀ 'ਚ ਤਾਂ ਮਾਹਿਰ ਹੀ ਨੇ ਉੱਥੇ ਹੀ ਪੜ੍ਹਾਈ ਅਤੇ ਖੇਡਾਂ 'ਚ ਵੀ ਕਾਫੀ ਹੁਸ਼ਿਆਰ ਸਨ । ਹੋਰ ਵੇਖੋ:ਪੰਜਾਬੀਆਂ ਨੇ ਦੇਸ਼ ਲਈ ਦਿੱਤੀਆਂ ਹਨ ਸਭ ਤੋਂ ਵੱਧ ਕੁਰਬਾਨੀਆਂ, ਬਾਬਾ ਹਰਭਜਨ ਸਿੰਘ ਦੀ ਕੁਰਬਾਨੀ ਨੂੰ ਅੱਜ ਵੀ ਕੀਤਾ ਜਾਂਦਾ ਹੈ ਯਾਦ https://www.youtube.com/watch?v=RWawCNVQvRA ਪ੍ਰਸਿੱਧ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਜੋ ਕਿ ਉਨ੍ਹਾਂ ਦੇ ਪਿਤਾ ਦੇ ਦੋਸਤ ਸਨ ਅਤੇ ਅਕਸਰ ਕਿੰਮੀ ਵਰਮਾ ਦੇ ਘਰ ਆਉਂਦੇ ਸਨ । ਉਨ੍ਹਾਂ ਨੇ ਹੀ ਕਿੰਮੀ ਦੇ ਚਿਹਰੇ ਨੂੰ ਵੇਖਿਆ ਅਤੇ ਕਿਹਾ ਕਿ ਉਨ੍ਹਾਂ ਦਾ ਚਿਹਰਾ ਕਾਫੀ ਫੋਟੋਜੈਨਿਕ ਚਿਹਰਾ ਹੈ । ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਵੱਲ ਪ੍ਰੇਰਿਆ । ਜਦੋਂ ਉਨ੍ਹਾਂ ਨੂੰ ਪਹਿਲੀ ਫ਼ਿਲਮ ਨਸੀਬੋ ਲਈ ਆਫ਼ਰ ਮਿਲਿਆ ਉਦੋਂ ਉਨ੍ਹਾਂ ਨੇ ਦਸਵੀਂ ਜਮਾਤ ਦੇ ਪੇਪਰ ਦਿੱਤੇ ਸਨ । ਹੋਰ ਵੇਖੋ:ਮੋਗਾ ਦੇ ਪਿੰਡ ਬੱਡੂਵਾਲ ਦਾ ਸੰਦੀਪ ਸਿੰਘ ਕੈਲਾ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ‘ਚ ਲਗਾਤਾਰ ਤੀਜੀ ਵਾਰ ਨਾਂਅ ਦਰਜ ਕਰਵਾਉਣ ਵਾਲਾ ਪਹਿਲਾ ਪੰਜਾਬੀ ਬਣਿਆ https://www.youtube.com/watch?v=KorG_ZDJYZ4 ਉਨ੍ਹਾਂ ਨੇ ਹਰਭਜਨ ਮਾਨ ਨਾਲ ਕਈ ਫ਼ਿਲਮਾਂ ਕੀਤੀਆਂ । 'ਅਸਾਂ ਨੂੰ ਮਾਣ ਵਤਨਾਂ ਦਾ',ਅੱਜ ਦੇ ਰਾਂਝੇ ,ਇੱਕ ਕੁੜੀ ਪੰਜਾਬ ਦੀ ,ਮੇਰਾ ਪਿੰਡ ਮਾਈ ਹੋਮ ,ਸਤਿ ਸ਼੍ਰੀ ਅਕਾਲ ,ਜੀ ਆਇਆਂ ਨੂੰ,ਸ਼ਹੀਦ ਉਧਮ ਸਿੰਘ,ਕਹਿਰ, ਖ਼ੂਨ ਦਾ ਦਾਜ ਸਣੇ ਕਈ ਫ਼ਿਲਮਾਂ ਕੀਤੀਆਂ । https://www.instagram.com/p/BwIzCjtlIpE/ ਜਿਨ੍ਹਾਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ । ਅੱਜ ਕੱਲ੍ਹ ਕਿੰਮੀ ਵਰਮਾ ਅਮਰੀਕਾ ਦੇ ਲਾਸ ਏਂਜਲਸ 'ਚ ਹਨ ।

0 Comments
0

You may also like