ਰੁਪਿੰਦਰ ਕੌਰ ਉਰਫ਼ ਬਾਣੀ ਸੰਧੂ ਕਿਉਂ ਸਰਕਾਰੀ ਨੌਕਰੀ ਛੱਡ ਬਣੀ ਗਾਇਕਾ,ਜਾਣੋ ਬਾਣੀ ਸੰਧੂ ਦੇ ਜੀਵਨ ਨਾਲ ਜੁੜੀਆਂ ਦਿਲਚਸਪ ਗੱਲਾਂ

written by Shaminder | January 07, 2020

ਬਾਣੀ ਸੰਧੂ ਉਰਫ਼ ਰੁਪਿੰਦਰ ਕੌਰ ਸੰਧੂ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।ਅੱਜ ਅਸੀਂ ਤੁਹਾਨੂੰ ਇਸ ਗਾਇਕਾ ਦੇ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਗਾਇਕੀ ਲਈ ਕਈ ਅਹਿਮ ਫ਼ੈਸਲੇ ਆਪਣੀ ਜ਼ਿੰਦਗੀ 'ਚ ਲਏ ।ਰੁਪਿੰਦਰ ਕੌਰ ਉਰਫ਼ ਬਾਣੀ ਸੰਧੂ ਦਾ ਜਨਮ ਮੋਹਾਲੀ 'ਚ 18 ਦਸੰਬਰ 1993 'ਚ ਹੋਇਆ ਸੀ । ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਉਨ੍ਹਾਂ ਨੇ ੫ਵੀਂ ਜਮਾਤ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ । ਹੋਰ ਵੇਖੋ:ਇਸ ਵਾਰ ਦਿਲਪ੍ਰੀਤ ਢਿੱਲੋਂ ਬਾਣੀ ਸੰਧੂ ਨੂੰ ਦਵਾਉਣਗੇ ‘ਸਰਪੰਚੀ’ , ਦੇਖੋ ਵੀਡੀਓ https://www.instagram.com/p/B2TXrO1jJ6o/ ਸਕੁਲ ਦੀ ਪੜ੍ਹਾਈ ਦੌਰਾਨ ਉਹ ਹਰ ਸੱਭਿਆਚਾਰਕ ਗਤੀਵਿਧੀ 'ਚ ਭਾਗ ਲੈਂਦੀ ਸੀ ਇਸ ਦੇ ਨਾਲ ਹੀ ਕਾਲਜ ਦੇ ਯੂਥ ਫੈਸਟੀਵਲ 'ਚ ਵੀ ਉਹ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਰਹਿੰਦੇ ਸਨ ।ਕੋਈ ਸਮਾਂ ਸੀ ਜਦੋਂ ਮੈਥ 'ਚ ਬਾਣੀ ਸੰਧੂ ਬਹੁਤ ਹੀ ਕਮਜ਼ੋਰ ਸੀ ਜਿਸ ਕਾਰਨ ਉਸ ਨੂੰ ਸਕੂਲ 'ਚ ਮਾਰ ਵੀ ਪਈ ਸੀ ।ਪਰ ਇਸ ਤੋਂ ਬਾਅਦ ਉਨ੍ਹਾਂ ਨੇ ਮੈਥ ਸਮਝਣ ਲਈ ਕਾਫੀ ਮਿਹਨਤ ਕੀਤੀ ਅਤੇ ਦਸਵੀਂ 'ਚ ਫੁਲ ਨੰਬਰ ਲੈ ਕੇ ਪਾਸ ਹੋਏ । ਜਿਸ ਤੋਂ ਬਾਅਦ ਉਨ੍ਹਾਂ ਨੇ ਪੜ੍ਹਾਈ 'ਚ ਕਦੇ ਵੀ ਮਾਰ ਨਹੀਂ ਖਾਧੀ ਅਤੇ ਕੰਪਿਊਟਰ ਸਾਇੰਸ ਇੰਜੀਨੀਅਰਰਿੰਗ 'ਚ ਗ੍ਰੈਜੁਏਸ਼ਨ ਕੀਤੀ ਅਤੇ ਉਹ ਮੈਥ ਅਤੇ ਫਿਜ਼ਿਕਸ ਦੇ ਵਿਦਿਆਰਥੀਆਂ ਨੂੰ ਇੱਕ ਇੰਸਟੀਚਿਊਟ 'ਚ ਵੀ ਪੜ੍ਹਾਉਂਦੇ ਰਹੇ ਹਨ । ਉਨ੍ਹਾਂ ਨੂੰ ਬੈਂਕ 'ਚ ਸਰਕਾਰੀ ਨੌਕਰੀ ਵੀ ਮਿਲੀ ਪਰ ਦਿਲ 'ਚ ਗਾਇਕੀ ਦੇ ਖੇਤਰ 'ਚ ਕੁਝ ਕਰਨ ਦੀ ਚੇਟਕ ਏਨੀ ਜ਼ਿਆਦਾ ਸੀ ਕਿ ਉਨ੍ਹਾਂ ਨੇ ਕੁਝ ਸਮਾਂ ਨੌਕਰੀ ਵੀ ਕੀਤੀ ਪਰ ਗਾਇਕੀ ਪ੍ਰਤੀ ਆਪਣਾ ਮੋਹ ਨਹੀਂ ਛੱਡਿਆ ਅਤੇ ਆਪਣੇ ਗੀਤਾਂ ਦੇ ਛੋਟੇ ਛੋਟੇ ਕਲਿੱਪ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਉਣੇ ਸ਼ੁਰੂ ਕਰ ਦਿੱਤੇ । ਜੱਸੀ ਲੋਹਕਾ ਨੇ ਉਨ੍ਹਾਂ ਦੇ ਵੀਡੀਓਜ਼ ਵੇਖੇ ਅਤੇ ਉਨ੍ਹਾਂ ਵਿਚਲੀ ਪ੍ਰਤਿਭਾ ਨੂੰ ਦੁਨੀਆ ਸਾਹਮਣੇ ਲਿਆਉਣ ਦਾ ਮੌਕਾ ਦਿੱਤਾ।ਪਰ ਇਸ ਖੇਤਰ 'ਚ ਆਉਣ 'ਤੇ ਉਨ੍ਹਾਂ ਨੂੰ ਘਰਦਿਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। https://www.instagram.com/p/B2BLC1Qj4Us/ ਪਰ ਸਮੇਂ ਦੇ ਨਾਲ-ਨਾਲ ਸਭ ਕੁਝ ਠੀਕ ਹੁੰਦਾ ਗਿਆ ।ਉਨ੍ਹਾਂ ਦੇ ਪਰਿਵਾਰ 'ਚ ਮਾਂ ਤੋਂ ਇਲਾਵਾ ਵੱਡਾ ਭਰਾ ਹੈ ।ਦੱਸ ਦਈਏ ਕਿ ਬਾਣੀ ਸੰਧੂ ਦਾ ਹਾਲੇ ਵਿਆਹ ਨਹੀਂ ਹੋਇਆ ।ਉਨ੍ਹਾਂ ਦੇ ਪਸੰਦੀਦਾ ਗਾਇਕ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੀ ਗਾਇਕੀ ਕਾਫੀ ਪਸੰਦ ਹੈ ।ਉਨ੍ਹਾਂ ਨੇ ਦਿਲਪ੍ਰੀਤ ਢਿੱਲੋਂ ਦੇ ਨਾਲ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਅਫੇਅਰ,8 ਪਰਚੇ,ਠੇਠ ਪੰਜਾਬਣ,ਫੋਟੋ ਸਣੇ ਕਈ ਗੀਤ ਹਿੱਟ ਲਿਸਟ 'ਚ ਸ਼ਾਮਿਲ ਹਨ ।

0 Comments
0

You may also like