Advertisment

ਜਾਣੋ ਕਿਉਂ ਫ਼ਿਲਮ ਲਾਲ ਸਿੰਘ ਚੱਢਾ ਦੀ ਰਿਲੀਜ਼ਿੰਗ ਡੇਟ ਨੂੰ ਲੈ ਕੇ ਫ਼ਿਲਮ ਮੇਕਰਸ ਨੇ ਮੁੜ ਕੀਤੇ ਬਦਲਾਅ

author-image
By Pushp Raj
New Update
ਜਾਣੋ ਕਿਉਂ ਫ਼ਿਲਮ ਲਾਲ ਸਿੰਘ ਚੱਢਾ ਦੀ ਰਿਲੀਜ਼ਿੰਗ ਡੇਟ ਨੂੰ ਲੈ ਕੇ ਫ਼ਿਲਮ ਮੇਕਰਸ ਨੇ ਮੁੜ ਕੀਤੇ ਬਦਲਾਅ
Advertisment
ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਦੇ ਨਾਂ ਨਾਲ ਮਸ਼ਹੂਰ ਅਦਾਕਾਰ ਆਮਿਰ ਖਾਨ ਜਲਦ ਹੀ ਆਪਣੀ ਨਵੀਂ ਫ਼ਿਲਮ ਲਾਲ ਸਿੰਘ ਚੱਢਾ ਦੇ ਵਿੱਚ ਨਜ਼ਰ ਆਉਣਗੇ। ਇਹ ਫ਼ਿਲਮ 14 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਸੀ, ਪਰ ਹੁਣ ਖਬਰਾਂ ਹਨ ਕਿ ਫ਼ਿਲਮ ਮੇਕਰਸ ਨੇ ਇਸ ਦੀ ਰਿਲੀਜ਼ਿੰਗ ਡੇਟ ਨੂੰ ਮੁੜ ਟਾਲਣ ਦਾ ਫੈਸਲਾ ਲਿਆ ਹੈ। ਇਸ ਬਾਰੇ ਅਜੇ ਤੱਕ ਫ਼ਿਲਮ ਦੀ ਟੀਮ ਵੱਲੋਂ ਕਿਸੇ ਵੀ ਤਰ੍ਹਾਂ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਪਿਛਲੇ ਕੁਝ ਸਮੇਂ ਤੋਂ ਆਮਿਰ ਖਾਨ ਦੀ ਫਿਲਮ ਰਿਲੀਜ਼ ਨਹੀਂ ਹੋਈ ਹੈ। ਅਜਿਹੇ 'ਚ ਆਮਿਰ ਦੇ ਫੈਨਜ਼ ਉਨ੍ਹਾਂ ਦੀ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਤੇ ਬੇਸਬਰੀ ਨਾਲ ਫ਼ਿਲਮ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਅਜਿਹੀ ਹਲਾਤਾਂ ਵਿੱਚ, ਫ਼ਿਲਮ ਮੇਕਰਸ ਨੇ ਇਸ ਸਾਲ 14 ਅਪ੍ਰੈਲ ਨੂੰ ਕੇਜੀਐਫ-2 ਅਤੇ ਥਲਾਪਤੀ ਵਿਜੇ ਦੀ ਫ਼ਿਲਮ ਨਾਲ ਲਾਲ ਸਿੰਘ ਚੱਢਾ ਫ਼ਿਲਮ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। publive-image
Advertisment
ਹੋਰ ਪੜ੍ਹੋ : ਬੋਨੀ ਕਪੂਰ ਨੇ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਸ਼੍ਰੀਦੇਵੀ ਨੂੰ ਕੀਤਾ ਯਾਦ ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਸ ਸਬੰਧੀ ਕੋਈ ਨਵਾਂ ਐਲਾਨ ਹੋ ਸਕਦਾ ਹੈ। ਪਹਿਲਾਂ ਇਹ ਫਿਲਮ 14 ਫਰਵਰੀ ਨੂੰ ਰਿਲੀਜ਼ ਹੋਣੀ ਸੀ ਪਰ ਫੇਰ ਇਸ ਦੀ ਰਿਲੀਜ਼ ਡੇਟ ਬਦਲ ਕੇ 14 ਅਪ੍ਰੈਲ ਕਰ ਦਿੱਤੀ ਗਈ। ਮੁੜ ਇੱਕ ਵਾਰ ਫੇਰ ਮੇਕਰਸ ਨੇ ਫਿਲਮ ਦੀ ਰਿਲੀਜ਼ ਡੇਟ ਬਦਲਣ ਦਾ ਫੈਸਲਾ ਕੀਤਾ ਹੈ। publive-image ਮੀਡੀਆ ਰਿਪੋਰਟਸ ਦੇ ਮੁਤਾਬਕ ਅੱਲੂ ਅਰਜੁਨ ਦੀ ਫ਼ਿਲਮ ਪੁਸ਼ਪਾ ਦੀ ਜ਼ਬਰਦਸਤ ਸਫ਼ਲਤਾ ਨੂੰ ਦੇਖਦੇ ਹੋਏ ਮੇਕਰਸ ਨੇ ਫ਼ਿਲਮ ਦੀ ਰਿਲੀਜ਼ ਡੇਟ ਨੂੰ ਮੁੜ ਟਾਲਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਰਣਵੀਰ ਸਿੰਘ ਦੀ ਮਲਟੀਸਟਾਰਰ ਫ਼ਿਲਮ 83 ਨੂੰ ਰੀਲੀਜ਼ ਕਰਦੇ ਸਮੇਂ ਵੀ ਫ਼ਿਲਮ ਦੇ ਨਿਰਮਾਤਾਵਾਂ ਨੇ ਸਾਊਥ ਦੀ ਫ਼ਿਲਮ ਪੁਸ਼ਪਾ ਨੂੰ ਹਲਕੇ 'ਚ ਲੈਣ ਦੀ ਗ਼ਲਤੀ ਕੀਤੀ ਸੀ। ਇੰਨਾ ਹੀ ਨਹੀਂ ਮੇਕਰਸ ਨੂੰ ਆਪਣੀ ਗ਼ਲਤੀ ਦਾ ਖਮਿਆਜ਼ਾ ਭੁਗਤਣਾ ਪਿਆ। ਦਰਅਸਲ, ਜ਼ਿਆਦਾਤਰ ਲੋਕਾਂ ਨੇ 83 ਦੇਖਣ ਦੀ ਬਜਾਏ ਪੁਸ਼ਪਾ ਨੂੰ ਦੇਖਣਾ ਪਸੰਦ ਕੀਤਾ ਅਤੇ ਇਹੀ ਕਾਰਨ ਸੀ ਕਿ ਅੱਲੂ ਅਰਜੁਨ ਦੀ ਇਹ ਫ਼ਿਲਮ ਨਾਂ ਮਹਿਜ਼ ਸਾਊਥ ਵਿੱਚ ਸਗੋਂ ਪੂਰੇ ਦੇਸ਼ ਵਿੱਚ ਸੁਪਰਹਿੱਟ ਹੋਈ। publive-image ਹੋਰ ਪੜ੍ਹੋ : ਵਿੱਕੀ ਕੌਸ਼ਲ ਦਾ ਪੁਰਾਣਾ ਵੀਡੀਓ ਹੋਇਆ ਵਾਇਰਲ, ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ ਦੂਜੇ ਪਾਸੇ ਜੇਕਰ ਆਮਿਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਦੀ ਗੱਲ ਕਰੀਏ ਤਾਂ ਇਸ ਨੂੰ ਹਾਲੀਵੁੱਡ ਦੀ ਬਲਾਕਬਸਟਰ ਫ਼ਿਲਮ ਫੋਰੈਸਟ ਗੰਪ ਦਾ ਹਿੰਦੀ ਵਿੱਚ ਰੀਮੇਕ ਬਣਾਇਆ ਜਾ ਰਿਹਾ ਹੈ। ਇਸ ਫ਼ਿਲਮ 'ਚ ਆਮਿਰ ਖ਼ਾਨ ਦੇ ਨਾਲ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। ਇਸ ਵਿੱਚ ਆਮਿਰ ਖ਼ਾਨ ਇੱਕ ਸਿੱਖ ਵਿਅਕਤੀ ਦਾ ਕਿਰਦਾਰ ਨਿਭਾਉਣਗੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment