ਗਿੱਪੀ ਗਰੇਵਾਲ ਦਾ ਪੁੱਤਰ ਸ਼ਿੰਦਾ ਗਰੇਵਾਲ ਸਾਲ ‘ਚ ਕਰ ਲੈਂਦਾ ਹੈ ਏਨੀ ਕਮਾਈ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Written by  Shaminder   |  September 29th 2022 06:43 PM  |  Updated: September 29th 2022 06:46 PM

ਗਿੱਪੀ ਗਰੇਵਾਲ ਦਾ ਪੁੱਤਰ ਸ਼ਿੰਦਾ ਗਰੇਵਾਲ ਸਾਲ ‘ਚ ਕਰ ਲੈਂਦਾ ਹੈ ਏਨੀ ਕਮਾਈ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਸ਼ਿੰਦਾ ਗਰੇਵਾਲ (Shinda Grewal) ਆਏ ਦਿਨ ਨਵੀਆਂ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਬੀਤੇ ਦਿਨੀਂ ਸ਼ਿੰਦਾ ਗਰੇਵਾਲ ਨੇ ਆਪਣਾ ਜਨਮ ਦਿਨ ਮਨਾਇਆ ਹੈ । ਉਹ ਗਿੱਪੀ ਗਰੇਵਾਲ ਅਤੇ ਰਵਨੀਤ ਗਰੇਵਾਲ ਦਾ ਦੂਜਾ ਬੇਟਾ ਹੈ ਅਤੇ ਉਸ ਤੋਂ ਛੋਟਾ ਉਸ ਦਾ ਭਰਾ ਗੁਰਬਾਜ਼ ਗਰੇਵਾਲ ਹੈ । ਸ਼ਿੰਦਾ ਗਰੇਵਾਲ ਛੋਟੀ ਉਮਰ ‘ਚ ਵੱਡੀਆਂ ਪੁਲਾਂਘਾ ਪੁੱਟ ਰਿਹਾ ਹੈ । ਅੱਜ ਅਸੀਂ ਤੁਹਾਨੂੰ ਸ਼ਿੰਦਾ ਗਰੇਵਾਲ ਦੀ ਕਮਾਈ ਬਾਰੇ ਦੱਸਾਂਗੇ ।

shinda grewal and gippy grewal with binnu dhillon Image Source : Instagram

ਹੋਰ ਪੜ੍ਹੋ : ਹਰਸ਼ਦੀਪ ਕੌਰ ਦਾ ਛੋਟਾ ਜਿਹਾ ਬੇਟਾ ਸਿੱਖ ਰਿਹਾ ਹੈ ‘ਮੂਲ ਮੰਤਰ’ ਦਾ ਪਾਠ ਕਰਨਾ, ਗਾਇਕਾ ਨੇ ਵੀਡੀਓ ਕੀਤਾ ਸਾਂਝਾ

ਆਪਣੇ ਪਿਤਾ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਉਹ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੈ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵਿਖਾ ਚੁੱਕਿਆ ਹੈ ਅਤੇ ਉਹ ਹੁਣ ਆਪਣੀ ਅਗਲੀ ਫ਼ਿਲਮ ‘ਕੈਰੀ ਆਨ ਜੱਟਾ-੩’ ਦੀ ਸ਼ੂਟਿੰਗ ‘ਚ ਰੁੱਝਿਆ ਹੋਇਆ ਹੈ ।

Shinda Shinda-Gippy Grewal Image Source : Instagram

ਹੋਰ ਪੜ੍ਹੋ : ਦੰਗਲ ਗਰਲ ਗੀਤਾ ਫੋਗਾਟ ਨੇ ਖਰੀਦੀ ਨਵੀਂ ਮਹਿੰਦਰਾ ਸਕਾਰਪੀਓ, ਅਨੰਦ ਮਹਿੰਦਰਾ ਨੇ ਆਖੀ ਵੱਡੀ ਗੱਲ

ਮੀਡੀਆ ਰਿਪੋਰਟਸ ਮੁਤਾਬਿਕ ਸ਼ਿੰਦਾ ਮਹਿਜ਼ ਪੰਦਰਾਂ ਸਾਲ ਦਾ ਹੈ ਤੇ ਇੱਕ ਮਹੀਨੇ ‘ਚ ਉਹ ਇੱਕ ਲੱਖ ਰੁਪਏ ਦੇ ਕਰੀਬ ਦੀ ਕਮਾਈ ਕਰ ਲੈਂਦਾ ਹੈ । ਉਸ ਦੀ ਆਪਣੇ ਦਮ ‘ਤੇ ਹੁਣ ਤੱਕ ਦੀ ਕਮਾਈ ੧.੫ ਕਰੋੜ ਰੁਪਏ ਦੱਸੀ ਜਾਂਦੀ ਹੈ । ਸ਼ਿੰਦਾ ਗਰੇਵਾਲ ਨੇ ਕੁਝ ਸਮਾਂ ਪਹਿਲਾਂ ਆਈਸ ਕੈਪ ਟਾਈਟਲ ਹੇਠ ਇੱਕ ਗੀਤ ਵੀ ਕੱਢਿਆ ਸੀ ।

Gippy Grewal celebrates his son Shinda Grewal's 16th birthday, shares video Image Source: Instagram

ਸ਼ਿੰਦਾ ਗਰੇਵਾਲ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦਾ ਹੈ ਅਤੇ ਆਪਣੇ ਪਿਤਾ ਦੇ ਨਾਲ ਅਕਸਰ ਵੀਡੀਓ ਬਣਾਉਂਦਾ ਹੋਇਆ ਨਜ਼ਰ ਆਉਂਦਾ ਹੈ । ਸ਼ਿੰਦਾ ਗਰੇਵਾਲ ਨੂੰ ਜਾਨਵਰਾਂ ਦੇ ਨਾਲ ਬਹੁਤ ਪਿਆਰ ਹੈ ਅਤੇ ਕੁੱਤਿਆਂ ਨਾਲ ਉਸ ਦਾ ਮੋਹ ਕਿਸੇ ਤੋਂ ਵੀ ਛਿਪਿਆ ਹੋਇਆ ਨਹੀਂ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network