
ਤਾਰਕ ਮਹਿਤਾ ਕਾ ਉਲਟਾ ਚਸ਼ਮਾ ‘ਚ ਜੇਠਾਲਾਲ (Jetha Lal) ਦੇ ਨਾਮ ਨਾਲ ਮਸ਼ਹੂਰ ਦਿਲੀਪ ਜੋਸ਼ੀ(Dilip Joshi) ਅੱਜ ਆਪਣਾ ਜਨਮਦਿਨ ਮਨਾ ਰਹੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਦੱਸਾਂਗੇ ਕਿ ਉਹ ਕਿੰਨੀ ਕਮਾਈ ਕਰਦੇ ਨੇ ਅਤੇ ਕਿਸ ਤਰ੍ਹਾਂ ਦੀ ਲਗਜਰੀ ਲਾਈਫ ਜਿਉਂਦੇ ਹਨ । ਦਿਲੀਪ ਜੋਸ਼ੀ ਤਿੰਨ ਕਾਰਾਂ ਦੇ ਮਾਲਕ ਹਨ ਉਨ੍ਹਾਂ ਨੇ ਔਡੀ, ਇਨੋਵਾ ਅਤੇ ਐੱਸਯੂਵੀ ਕਾਰਾਂ ਹਨ ।

ਹੋਰ ਪੜ੍ਹੋ : ਫ਼ਿਲਮ ‘ਪੋਸਤੀ’ ਦਾ ਟ੍ਰੇਲਰ ਹੋਇਆ ਰਿਲੀਜ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਉਨ੍ਹਾਂ ਨੇ ਆਖਰੀ ਕਾਰ ਦੀਵਾਲੀ ਦੇ ਮੌਕੇ ‘ਤੇ ਬੀਤੇ ਸਾਲ ਖਰੀਦੀ ਸੀ । ਇਸ ਦੇ ਨਾਲ ਹੀ ਕੁਝ ਸਮਾਂ ਪਹਿਲਾਂ ਉਸ ਦੀ ਧੀ ਦਾ ਵਿਆਹ ਦੀ ਰਿਸੈਪਸ਼ਨ ਪਾਰਟੀ ਵੀ ਉਸ ਨੇ ਤਾਜ ਹੋਟਲ ‘ਚ ਕੀਤੀ ਸੀ । ਦਿਲੀਪ ਜੋਸ਼ੀ ਇੱਕ ਅਜਿਹੇ ਕਲਾਕਾਰ ਹਨ ।ਜਿਨ੍ਹਾਂ ਨੇ ਬਹੁਤ ਹੀ ਘੱਟ ਉਮਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਉਹ ਮਹਿਜ ਚੌਦਾਂ ਸਾਲਾਂ ਦਾ ਸੀ ਜਦੋਂ ਉਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

ਹੋਰ ਪੜ੍ਹੋ : ਅਦਾਕਾਰਾ ਬਿਦਿਸ਼ਾ ਡੀ ਮਜ਼ੂਮਦਾਰ ਦੀ ਹੋਈ ਮੌਤ, ਕਮਰੇ ‘ਚ ਫਾਹੇ ਨਾਲ ਲਟਕੀ ਮਿਲੀ ਲਾਸ਼
ਇੱਕ ਸਮਾਂ ਅਜਿਹਾ ਵੀ ਸੀ ਜਦੋਂ ਦਿਲੀਪ ਜੋਸ਼ੀ ਸਿਰਫ਼ ਪੰਜਾਹ ਰੁਪਏ ਪ੍ਰਤੀ ਦਿਨ ਕਮਾਉਂਦਾ ਸੀ । ਪਰ ਅੱਜ ਉਹ ਇੱਕ ਐਪੀਸੋਡ ਦਾ ਡੇਢ ਤੋਂ ਦੋ ਲੱਖ ਰੁਪਏ ਲੈਂਦਾ ਹੈ ਅਤੇ ਮਨੋਰੰਜਨ ਜਗਤ ‘ਚ ਇਹ ਅਦਾਕਾਰ ਸਭ ਤੋਂ ਜਿਆਦਾ ਫੀਸ ਲੈਣ ਵਾਲਿਆਂ ‘ਚ ਸ਼ਾਮਿਲ ਹੈ ।ਰਿਪੋਰਟਾਂ ਦੇ ਅਨੁਸਾਰ, ਉਸਦੀ ਕੁੱਲ ਕੁੱਲ ਕੀਮਤ ੪੫ ਕਰੋੜ ਰੁਪਏ ਹੈ।

ਇਹ ਉਸਨੂੰ ਮਨੋਰੰਜਨ ਜਗਤ ਦੇ ਸਭ ਤੋਂ ਅਮੀਰਾਂ ਵਿੱਚੋਂ ਇੱਕ ਬਣਾਉਂਦਾ ਹੈ। ਦਿਲੀਪ ਜੋਸ਼ੀ ਆਪਣੇ ਸ਼ੋਅ, ਐਡੋਰਸਮੈਂਟਸ ਅਤੇ ਇਵੈਂਟਸ ਦੁਆਰਾ ਕਮਾਈ ਕਰਦਾ ਹੈ, ਜੋ ਉਹ ਦੇਸ਼ ਭਰ ਵਿੱਚ ਕਰਦਾ ਹੈ।ਦਿਲੀਪ ਜੋਸ਼ੀ ਉਰਫ ਜੇਠਾ ਲਾਲ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਨਾਲ ਘਰ ਘਰ ‘ਚ ਪਛਾਣਿਆ ਜਾਣ ਲੱਗ ਪਿਆ ਹੈ ਅਤੇ ਇਹ ਕਿਰਦਾਰ ਉਸ ਦੀ ਪਛਾਣ ਬਣ ਚੁੱਕਿਆ ਹੈ ।
View this post on Instagram