ਜਾਣੋ ਲਸਣ ਖਾਣ ਦੇ ਫਾਇਦੇ, ਸਰੀਰ ਨੂੰ ਮਿਲਦੇ ਨੇ ਕਈ ਲਾਭ

written by Lajwinder kaur | December 09, 2020

ਲਸਣ ਇਕ ਅਜਿਹੀ ਔਸ਼ਧੀ ਹੈ ਜੋ ਭਾਰਤ ਦੇ ਬਹੁਤ ਸਾਰੇ ਖਾਣਿਆ ‘ਚ ਵਰਤਿਆ ਜਾਂਦਾ ਹੈ । ਇਹ ਖਾਣੇ ਦੇ ਸਵਾਦ ਨੂੰ ਤਾਂ ਵਧਾਉਂਦੀ ਹੈ । ਇਸ ਦੇ ਸੇਵਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੀ ਹੈ। ਸਵੇਰੇ ਖਾਲੀ ਪੇਟ ਲਸਣ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਫਾਇਦਿਆਂ ਬਾਰੇ-

benefits of eating garlic   ਪੇਟ ਦੀਆਂ ਬੀਮਾਰੀਆਂ ਤੋਂ ਬਚਾਅ : ਲਸਣ ਪੇਟ ਨਾਲ ਜੁੜੀ ਸਮੱਸਿਆਵਾਂ ਦਾ ਇਲਾਜ ਕਰਨ ਵਿਚ ਸਹਾਇਤਾ ਕਰਦਾ ਹੈ । ਡਾਇਰੀਆ, ਕਬਜ ਜਿਹੀ ਸਮੱਸਿਆ ਵਿੱਚ ਲਸਣ ਕਾਫੀ ਲਾਭਕਾਰੀ ਹੈ। ਲਾਸਣ ਖਾਣ ਦੇ ਨਾਲ ਗੈਸ ਦੀ ਬਿਮਾਰੀ ਤੋਂ ਵੀ ਰਾਹਤ ਮਿਲਦੀ ਹੈ ।

benefits of garlic

ਗੋਡਿਆਂ ਦੇ ਦਰਦ ਤੋਂ ਰਾਹਤ: ਖਾਲੀ ਪੇਟ ਲਸਣ ਖਾਣ ਦੇ ਨਾਲ ਗੋਡਿਆਂ ਨੂੰ ਰਾਹਤ ਮਿਲਦੀ ਹੈ । ਕੋਲੈਸਟਰੌਲ ਵੀ ਕੰਟਰੋਲ ਮਿਲਦਾ ਹੈ।

body benefits of garlic pic

ਪੇਟ ਸਾਫ ਕਰਨ 'ਚ ਸਹਾਇਕ : ਲਸਣ ਖਾਣ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਸਰੀਰ ਚੋਂ ਬਹਾਰ ਨਿਕਲਦੇ ਨੇ । ਇਸ ਨਾਲ ਇਹ ਪੇਟ 'ਚ ਮੌਜੂਦ ਬੈਕਟੀਰੀਆਂ ਨੂੰ ਵੀ ਦੂਰ ਕਰਦਾ ਹੈ ।

Garlic picture

ਬਲੱਡ ਪ੍ਰੈਸ਼ਰ ਦੀ ਸਮਸਿਆ ਤੋਂ ਰਾਹਤ : ਬਹੁਤ ਸਾਰੇ ਲੋਕਾਂ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਨੇ । ਜੇ ਖਾਲੀ ਪੇਟ ਲਸਣ ਦਾ ਸੇਵਨ ਕੀਤਾ ਜਾਵੇ ਤਾਂ ਲਾਭਕਾਰੀ ਹੁੰਦਾ ਹੈ । ਲਸਣ ਇਹ ਲਹੂ ਦਾ ਦੌਰਾ ਵਧਾਉਂਦਾ ਹੈ। ਇਹ ਦਿਲ ਦੀ ਤੰਦਰੁਸਤੀ ਲਈ ਵੀ ਕਾਫ਼ੀ ਲਾਭਦਾਇਕ ਸਿੱਧ ਹੁੰਦਾ ਹੈ।

Garlic pic

ਦਿਲ ਨੂੰ ਤੰਦਰੁਸਤ ਰੱਖਦਾ ਹੈ : ਲਸਣ ਖਾਣਾ ਦਿਲ ਲਈ ਵੀ ਬਹੁਤ ਲਾਭਕਾਰੀ ਹੈ । ਲਸਣ ਦਾ ਸੇਵਨ ਕਰਨ ਨਾਲ ਖੂਨ ਜੰਮਣ ਦਾ ਖਤਰਾ ਘੱਟ ਹੋ ਜਾਂਦਾ ਹੈ ਅਤੇ ਹਾਰਟ ਅਟੈਕ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲਦੀ ਹੈ।

0 Comments
0

You may also like