Advertisment

ਸ਼ੈਰੀ ਮਾਨ ਨੇ ਗੀਤਕਾਰੀ ਤੋਂ ਕੀਤੀ ਸੀ ਸ਼ੁਰੂਆਤ,ਪਰ ਗਾਇਕਾਂ ਨੇ ਸ਼ੈਰੀ ਦੇ ਲਿਖੇ ਗੀਤ ਗਾਉਣ ਤੋਂ ਕਰ ਦਿੱਤਾ ਸੀ ਇਨਕਾਰ 

author-image
By Shaminder
New Update
ਸ਼ੈਰੀ ਮਾਨ ਨੇ ਗੀਤਕਾਰੀ ਤੋਂ ਕੀਤੀ ਸੀ ਸ਼ੁਰੂਆਤ,ਪਰ ਗਾਇਕਾਂ ਨੇ ਸ਼ੈਰੀ ਦੇ ਲਿਖੇ ਗੀਤ ਗਾਉਣ ਤੋਂ ਕਰ ਦਿੱਤਾ ਸੀ ਇਨਕਾਰ 
Advertisment
ਸ਼ੈਰੀ ਮਾਨ ਇੱਕ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਆਪਣੇ ਗੀਤ 'ਯਾਰ ਅਣਮੁੱਲੇ' ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਮੌਜੂਦਗੀ ਦਰਜ ਕਰਵਾਈ ਅਤੇ ਜਿਸ ਤੋਂ ਬਾਅਦ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਰਹੇ ਹਨ । ਇਸ ਤੋਂ ਇਲਾਵਾ ਉਨ੍ਹਾਂ ਦੇ ਗੀਤ ਨੋਕੀਆ,ਆਟੇ ਦੀ ਚਿੜੀ ਸਣੇ ਕਈ ਗੀਤ ਆਏ ਹਨ । ਹੋਰ ਵੇਖੋ :ਪਤੀ ਪਤਨੀ ਦੀ ਨੌਕ-ਝੋਕ ਨੂੰ ਬਿਆਨ ਕਰਦਾ ਹੈ ਸ਼ੈਰੀ ਮਾਨ ਦਾ ਨਵਾਂ ਗਾਣਾ ‘ਤਿੰਨ ਫਾਇਰ’
Advertisment
https://www.instagram.com/p/BzNSrhyHxba/ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਕਰੀਅਰ ਦੇ ਸ਼ੁਰੂਆਤੀ ਦੌਰ ਬਾਰੇ ਦੱਸਾਂਗੇ ਅਤੇ ਇਸ ਦੇ ਨਾਲ ਹੀ ਗੀਤਾਂ ਦੇ ਕੁਝ ਦਿਲਚਸਪ ਕਿੱਸੇ ਵੀ ਦੱਸਾਂਗੇ ਕਿ ਕਿਵੇਂ ਉਹ ਆਪਣੇ ਗੀਤਾਂ ਨੂੰ ਸਿਰਜਦੇ ਹਨ । ਕਾਲਜ ਸਮੇਂ 'ਚ ਸ਼ੈਰੀ ਮਾਨ ਵੱਖ-ਵੱਖ ਕਲਾਕਾਰਾਂ ਦੀ ਮਿਮਿਕਰੀ ਕਰਦੇ ਸਨ ਅਤੇ ਉਨ੍ਹਾਂ ਨੂੰ ਲਿਖਣ ਦਾ ਸ਼ੌਂਕ ਸੀ ਅਤੇ ਮਿਮਿਕਰੀ ਕਰਦੇ –ਕਰਦੇ ਉਹ ਗਾਇਕੀ ਦੇ ਖੇਤਰ 'ਚ ਆ ਗਏ । https://www.instagram.com/p/ByCKLQcnAGk/ ਸ਼ੁਰੂਆਤੀ ਦੌਰ 'ਚ ਉਨ੍ਹਾਂ ਨੇ ਗੀਤਕਾਰੀ 'ਚ ਹੀ ਕਿਸਮਤ ਅਜ਼ਮਾਈ ਸੀ । ਉਹ ਆਪਣੇ ਗੀਤ ਲੈ ਕੇ ਕਈ ਗਾਇਕਾਂ ਕੋਲ ਗਏ ਪਰ ਕਿਸੇ ਵੀ ਗਾਇਕ ਨੇ ਉਨ੍ਹਾਂ ਦਾ ਗੀਤ ਨਹੀਂ ਗਾਇਆ ਜਿਸ ਕਰਕੇ ਉਨ੍ਹਾਂ ਨੇ ਆਪਣੇ ਲਿਖੇ ਗੀਤ ਖੁਦ ਹੀ ਗਾਏ।ਹੁਣ ਸ਼ੈਰੀ ਮਾਨ ਉਨ੍ਹਾਂ ਗਾਇਕਾਂ ਦਾ ਸ਼ੁਕਰੀਆ ਅਦਾ ਕਰਦੇ ਨਹੀਂ ਥੱਕ ਰਹੇ ਜਿਨ੍ਹਾਂ ਨੇ ਉਨ੍ਹਾਂ ਦੇ ਗੀਤ ਨਹੀਂ ਸਨ ਗਾਏ । https://www.instagram.com/p/Bwn0FHhBxWx/ ਕਿਉਂਕਿ ਹੁਣ ਉਨ੍ਹਾਂ ਦਾ ਨਾਂਅ ਇੱਕ ਕਾਮਯਾਬ ਗਾਇਕਾਂ ਦੀ ਸੂਚੀ 'ਚ ਸ਼ਾਮਿਲ ਹੈ ।ਉਨ੍ਹਾਂ ਦੇ ਗੀਤ ਐੱਨਬੀਏ ਨੈਸ਼ਨਲ ਬਾਸਕੇਟ ਬਾਲ ਦੀ ਪਰਫਾਰਮੈਂਸ ਤੋਂ ਪਹਿਲਾਂ ਵੀ ਵਜਾਏ ਗਏ ਸਨ।  'ਤਿੰਨ ਪੈੱਗ' ਅਤੇ ਸ਼ਾਦੀ ਡਾਟ ਕਾਮ ਨਾਂਅ ਦੇ ਇਨ੍ਹਾਂ ਗੀਤਾਂ ਨਾਲ ਚੀਅਰ ਲੀਡਰਸ ਨੇ ਚੀਅਰ ਕੀਤਾ । ਜੋ ਕਿ ਸਾਰੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਸੀ । ਤਿੰਨ ਪੈੱਗ ਗੀਤ ਨੂੰ ਤਾਂ ਪੀਟੀਸੀ ਪੰਜਾਬੀ ਵੱਲੋਂ ਬੈਸਟ ਸੌਂਗ ਦਾ ਅਵਾਰਡ ਵੀ ਮਿਲਿਆ ਸੀ । ਸ਼ੈਰੀ ਮਾਨ ਬੱਬੂ ਮਾਨ ਦੇ ਵੱਡੇ ਪ੍ਰਸ਼ੰਸਕ ਹਨ ਅਤੇ ਉਨ੍ਹਾਂ ਦੀ ਪਰਸੈਨਿਲਿਟੀ ਦੇ ਕਾਇਲ ਹਨ । ਜ਼ਮੀਨ ਨਾਲ ਜੁੜੇ ਹੋਏ ਕਲਾਕਾਰ ਹਨ ਸ਼ੈਰੀ ਮਾਨ ਅਤੇ ਉਨ੍ਹਾਂ ਨੇ ਕਦੇ ਵੀ ਖ਼ੁਦ 'ਤੇ ਕਾਮਯਾਬੀ ਨੂੰ ਕਦੇ ਵੀ ਹਾਵੀ ਨਹੀਂ ਹੋਣ ਦਿੱਤਾ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment