
ਭੋਜਨ (Food) ਸਿਹਤ ਦੇ ਲਈ ਬਹੁਤ ਜ਼ਰੂਰੀ ਹੈ । ਕਿਉਂਕਿ ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ । ਪਰ ਭੋਜਨ ਖਾਣ ਤੋਂ ਬਾਅਦ ਤੁਰੰਤ ਕੁਝ ਆਦਤਾਂ ਨੂੰ ਇਗਨੋਰ ਕਰਨਾ ਚਾਹੀਦਾ ਹੈ । ਕਿਉਂਕਿ ਇਹ ਆਦਤਾਂ ਤੁਹਾਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ । ਇਹੀ ਕਾਰਨ ਹੈ ਕਿ ਕਈ ਵਾਰ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

ਹੋਰ ਪੜ੍ਹੋ : ਬਰਸਾਤ ਦੇ ਮੌਸਮ ‘ਚ ਇਨ੍ਹਾਂ ਚੀਜ਼ਾਂ ਦਾ ਸੇਵਨ ਸਿਹਤ ਲਈ ਹੈ ਖ਼ਤਰਨਾਕ, ਜਾਣੋ
ਕਈ ਵਾਰ ਅਸੀਂ ਭੋਜਨ ਖਾਣ ਤੋਂ ਤੁਰੰਤ ਬਾਅਦ ਕੌਫੀ ਜਾਂ ਚਾਹ ਪੀਣਾ ਪਸੰਦ ਕਰਦੇ ਹਾਂ । ਜ਼ਿਅਦਾਤਰ ਲੋਕ ਚਾਹ ਦਾ ਇਸਤੇਮਾਲ ਕਰਦੇ ਹਨ । ਪਰ ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ । ਪਰ ਸ਼ਾਇਦ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਕਿ ਇਹ ਭੋਜਨ ਦੇ ਪੌਸ਼ਟਿਕ ਤੱਤਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੰਦੀ ਹੈ ।

ਹੋਰ ਪੜ੍ਹੋ : ਸਿਹਤ ਲਈ ਬਹੁਤ ਲਾਹੇਵੰਦ ਹੁੰਦੇ ਹਨ ਡਰਾਈ ਫਰੂਟਸ, ਜਾਣੋਂ ਕਿਵੇਂ ਖਾਣ ਨਾਲ ਮਿਲਦਾ ਹੈ ਦੁੱਗਣਾ ਫਾਇਦਾ
ਚਾਹ ਪੱਤੀ 'ਚ ਐਸਿਡ ਦੀ ਚੰਗੀ ਮਾਤਰਾ ਹੁੰਦੀ ਹੈ, ਇਹ ਭੋਜਨ 'ਚ ਮੌਜੂਦ ਪ੍ਰੋਟੀਨ ਨੂੰ ਸਰੀਰ 'ਚ ਨਹੀਂ ਪਹੁੰਚਣ ਦਿੰਦੀ, ਜਿਸ ਨਾਲ ਪਾਚਨ 'ਚ ਸਮੱਸਿਆ ਆਉਂਦੀ ਹੈ। ਇਸ ਲਈ ਜਿੰਨੀ ਜਲਦੀ ਹੋ ਸਕੇ ਇਸ ਆਦਤ ਨੂੰ ਬਦਲੋ ਅਤੇ ਜੇਕਰ ਪੀਣੀ ਹੈ ਤਾਂ ਘੱਟੋ-ਘੱਟ ਇੱਕ ਘੰਟੇ ਦਾ ਗੈਪ ਰੱਖੋ।

ਇਸ ਤੋਂ ਇਲਾਵਾ ਖਾਣੇ ਤੋਂ ਬਾਅਦ ਕਈ ਲੋਕਾਂ ਨੂੰ ਖਾਣੇ ਤੋਂ ਬਾਅਦ ਠੰਡਾ ਪਾਣੀ ਪੀਣ ਦੀ ਆਦਤ ਹੁੰਦੀ ਹੈ ।ਪਰ ਇਹ ਆਦਤ ਵੀ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ । ਇਸ ਨਾਲ ਗੈਸ, ਐਸੀਡਿਟੀ ਅਤੇ ਬਦਹਜ਼ਮੀ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਇਸ ਲਈ ਖਾਣੇ ਤੋਂ ਬਾਅਦ ਕੁਝ ਸਮੇਂ ਤੱਕ ਪਾਣੀ ਨਹੀਂ ਪੀਣਾ ਚਾਹੀਦਾ ।