ਜਾਣੋ ‘David Miller’ ਦੀ ਬੇਟੀ ਦੀ ਮੌਤ ਨੂੰ ਲੈ ਕੇ ਚੱਲ ਰਹੀਆਂ ਖ਼ਬਰਾਂ ਦਾ ਸੱਚ

written by Lajwinder kaur | October 09, 2022 12:43pm

David Miller News: ਦੱਖਣੀ ਅਫਰੀਕਾ ਦੇ ਸਟਾਰ ਬੱਲੇਬਾਜ਼ ਡੇਵਿਡ ਮਿਲਰ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਕੁਝ ਖਬਰਾਂ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਸੋਸ਼ਲ ਮੀਡੀਆ ਉੱਤੇ ਡੇਵਿਡ ਮਿਲਰ ਦੀ ਇੱਕ ਤਸਵੀਰ ਸ਼ੇਅਰ ਕਰਕੇ ਕਹਿ ਜਾ ਰਿਹਾ ਹੈ ਕਿ ਉਨ੍ਹਾਂ ਦੀ ਬੇਟੀ ਦੀ ਮੌਤ ਹੋ ਗਈ ਹੈ। ਆਉ ਤੁਹਾਨੂੰ ਦੱਸਦੇ ਹਾਂ ਇਸ ਖਬਰ ਦੀ ਪੂਰੀ ਸੱਚਾਈ ਬਾਰੇ।

ਹੋਰ ਪੜ੍ਹੋ : ਬੇਟੀ ਵਾਮਿਕਾ ਦੀ ਤਸਵੀਰ ਲੈਣ ਆਏ ਪਪਰਾਜ਼ੀ 'ਤੇ ਅਨੁਸ਼ਕਾ ਸ਼ਰਮਾ ਨੂੰ ਆਇਆ ਗੁੱਸਾ, ਅਦਾਕਾਰਾ ਨੇ ਦਿੱਤੀ ਅਜਿਹੀ ਪ੍ਰਤੀਕਿਰਿਆ

david miller fan news image source Instagram

ਦੱਸ ਦਈਏ ਕ੍ਰਿਕੇਟਰ ਡੇਵਿਡ ਮਿਲਰ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਬੱਚੀ ਦੇ ਨਾਲ ਵੀਡੀਓ ਸ਼ੇਅਰ ਕਰਕੇ ਇਮੋਸ਼ਨਲ ਪੋਸਟ ਪਾਈ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ-‘RIP you little rockstar💗...Love you always’। ਜਿਸ ਤੋਂ ਬਾਅਦ ਖਬਰਾਂ ਨੇ ਇਸ ਬੱਚੀ ਨੂੰ ਡੇਵਿਡ ਮਿਲਰ ਦੀ ਧੀ ਬਣਾ ਦਿੱਤਾ। ਦੱਸ ਦਈਏ ਇਹ ਬੱਚੀ ਡੇਵਿਡ ਮਿਲਰ ਦੀ ਇੱਕ ਨੰਨ੍ਹੀ ਫੈਨ ਹੈ। ਕ੍ਰਿਕੇਟਰ ਡੇਵਿਡ ਮਿਲਰ ਦਾ ਤਾਂ ਅਜੇ ਤੱਕ ਵਿਆਹ ਵੀ ਨਹੀਂ ਹੋਇਆ ਹੈ।

David Miller news image source Instagram

ਡੇਵਿਡ ਮਿਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਹ ਆਪਣੀ ਨੰਨ੍ਹੀ ਫੈਨ ਦੇ ਨਾਲ ਖੇਡ ਦੇ ਹੋਏ ਵੀ ਨਜ਼ਰ ਆ ਰਹੇ ਹਨ। ਪਰ ਉਨ੍ਹਾਂ ਦੀ ਇਸ ਨੰਨ੍ਹੀ ਫੈਨ ਦਾ ਦਿਹਾਂਤ ਹੋ ਗਿਆ। ਦੱਸ ਦਈਏ ਡੇਵਿਡ ਮਿਲਰ ਦੀ ਇਸ ਡਾਈ ਹਾਰਡ ਫੈਨ ਦੀ ਮੌਤ ਕੈਂਸਰ ਕਾਰਨ ਹੋਈ ਹੈ। ਜਿਸ ਕਰਕੇ ਉਨ੍ਹਾਂ ਨੇ ਇੱਕ ਭਾਵੁਕ ਨੋਟ ਸ਼ੇਅਰ ਕੀਤਾ ਹੈ। ਇਸ ਪੋਸਟ ਉੱਤੇ ਨਾਮੀ ਹਸਤੀਆਂ ਤੇ ਪ੍ਰਸ਼ੰਸਕ ਕਮੈਂਟ ਕਰਕੇ ਕ੍ਰਿਕੇਟਰ ਨੂੰ ਹੌਸਲਾ ਦੇ ਰਹੇ ਹਨ ਤੇ ਇਸ ਨੰਨ੍ਹੀ ਬੱਚੀ ਦੇ ਦਿਹਾਂਤ ਉੱਤੇ ਦੁੱਖ ਵੀ ਜਤਾ ਰਹੇ ਹਨ।

South Africa senior batter David Miller shares emotional image source Instagram

 

View this post on Instagram

 

A post shared by Dave Miller (@davidmillersa12)

You may also like