ਵਿਸ਼ਵ ਸੁੰਦਰੀ ਰਹੀ ਯੁਕਤਾ ਮੁਖੀ ਨੇ ਬਾਲੀਵੁੱਡ ਤੋਂ ਕਿਉਂ ਬਣਾਈ ਦੂਰੀ,ਪਿਛਲੇ 10 ਸਾਲਾਂ 'ਚ ਨਹੀਂ ਆਈ ਇੱਕ ਵੀ ਫ਼ਿਲਮ
ਫ਼ਿਲਮਾਂ ਦੀ ਦੁਨੀਆ ਜਿੰਨੀ ਚਕਾਚੌਧ ਨਾਲ ਭਰੀ ਹੈ ਪਰ ਪਰਦੇ ਦੇ ਪਿੱਛੇ ਦੀ ਕਹਾਣੀ ਓਨੀ ਹੀ ਕਾਲੀ ਹੈ । ਆਏ ਦਿਨ ਇਸ ਇੰਡਸਟਰੀ 'ਚ ਨਵੇਂ ਚਿਹਰੇ ਇਸ ਆਸ ਉਮੀਦ ਨਾਲ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਆਉਂਦੇ ਨੇ । ਪਰ ਇਹ ਚਿਹਰੇ ਕਦੋਂ ਆਏ ਅਤੇ ਕਿੱਥੇ ਗਏ ਪਤਾ ਹੀ ਨਹੀਂ ਲੱਗਦਾ ।ਅੱਜ ਤੁਹਾਨੂੰ ਇੱਕ ਅਜਿਹੀ ਹੀ ਅਦਾਕਾਰਾ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ 1999 'ਚ ਵਿਸ਼ਵ ਸੁੰਦਰੀ ਦਾ ਖਿਤਾਬ ਆਪਣੇ ਨਾਂਅ ਕੀਤਾ ਸੀ ।
ਹੋਰ ਵੇਖੋ:ਆਪਣੀ ਧੀ ਦੀ ਸਹੇਲੀ ਦੇ ਕੱਪੜਿਆਂ ’ਤੇ ਇਹ ਕਮੈਂਟ ਕਰਕੇ ਬੁਰੇ ਫਸੇ ਸੰਜੇ ਕਪੂਰ
ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ ਯੁਕਤਾ ਮੁਖੀ ਦੀ। ਅੱਜ ਉਹ ਆਪਣਾ 46ਵਾਂ ਜਨਮ ਦਿਨ ਮਨਾ ਰਹੇ ਹਨ । ਕਦੇ ਇਸ ਵਿਸ਼ਵ ਸੁੰਦਰੀ ਦੇ ਲੋਕ ਦੀਵਾਨੇ ਸਨ ਅਤੇ ਵੱਡੀ ਫੈਨ ਫਾਲੋਵਿੰਗ ਸੀ ਪਰ ਅੱਜ ਉਸ ਦਾ ਕੋਈ ਵੀ ਨਾਮ ਲੇਵਾ ਤੱਕ ਨਹੀਂ ਹੈ । ਉਹ ਅਚਾਨਕ ਇੰਡਸਟਰੀ ਚੋਂ ਗਾਇਬ ਹੋ ਗਈ ਅਤੇ ਅੱਜ ਤੱਕ ਉਸ ਨੇ ਇੰਡਸਟਰੀ ਤੋਂ ਦੂਰੀ ਬਣਾਈ ਹੋਈ ਹੈ ।
2002 'ਚ ਉਨ੍ਹਾਂ ਦੀ ਇੱਕ ਫ਼ਿਲਮ ਆਈ ਸੀ 'ਪਿਆਸਾ' ਜਿਸ ਤੋਂ ਬਾਅਦ ਇੱਕ ਦੋ ਹੋਰ ਫ਼ਿਲਮਾਂ 'ਚ ਵੀ ਉਨ੍ਹਾਂ ਨੇ ਕੰਮ ਕੀਤਾ ।ਪਰ ਉਸ ਤੋਂ ਬਾਅਦ ਉਨ੍ਹਾਂ ਨੂੰ ਫ਼ਿਲਮਾਂ 'ਚ ਕੰਮ ਮਿਲਣਾ ਬੰਦ ਹੋ ਗਿਆ ।ਜਿਸ ਤੋਂ ਬਾਅਦ ਉਹ ਇੰਡਸਟਰੀ ਤੋਂ ਬਿਲਕੁਲ ਗਾਇਬ ਹੀ ਹੋ ਗਈ ਸੀ । 2008 'ਚ ਉਨ੍ਹਾਂ ਨੇ ਪ੍ਰਿੰਸ ਤੁਲੀ ਨਾਂਅ ਦੇ ਸ਼ਖਸ ਜੋ ਕਿ ਨਿਊਯਾਰਕ 'ਚ ਬਿਜਨੇਸਮੈਨ ਦੱਸਿਆ ਜਾਂਦਾ ਹੈ ਦੇ ਨਾਲ ਵਿਆਹ ਕਰਵਾ ਲਿਆ ।
ਪਰ 2013 'ਚ ਯੁਕਤਾ ਨੇ ਆਪਣੇ ਪਤੀ ਦੇ ਖਿਲਾਫ ਐੱਫ ਆਈ ਆਰ ਦਰਜ ਕਰਵਾ ਦਿੱਤੀ । ਜਿਸ 'ਚ ਉਸ ਨੇ ਆਪਣੇ ਪਤੀ ਖ਼ਿਲਾਫ ਸਰੀਰਕ ਸ਼ੋਸ਼ਣ ਅਤੇ ਦਾਜ ਲਈ ਤੰਗ ਕਰਨ ਦਾ ਇਲਜ਼ਾਮ ਲਗਾਇਆ ।ਜਿਸ ਤੋਂ ਬਾਅਦ ਯੁਕਤਾ ਨੇ ਆਪਣੇ ਪਤੀ ਤੋਂ ਤਲਾਕ ਲੈ ਲਿਆ ਅਤੇ ਹੁਣ ਪੁੱਤਰ ਦੀ ਕਸਟਡੀ ਉਸ ਦੇ ਕੋਲ ਹੈ ।
ਦਸ ਸਾਲ ਬੀਤ ਚੁੱਕੇ ਹਨ ਪਰ ਯੁਕਤਾ ਬਾਲੀਵੁੱਡ ਦੀ ਚਕਾਚੌਧ ਤੋਂ ਦੂਰ ਗੁੰਮਨਾਮੀ ਦੀ ਜ਼ਿੰਦਗੀ ਜੀਉ ਰਹੀ ਹੈ ।