ਮਾਨਸਾ ਦੇ ਪਿੰਡ ਮੂਸਾ ਨੇ ਪੰਜਾਬੀ ਇੰਡਸਟਰੀ ਨੂੰ ਦਿੱਤਾ ਇੱਕ ਹਰ ਚਮਕਦਾ ਸਿਤਾਰਾ ਜੀਤੂ ਮੂਸਾ

Written by  Rupinder Kaler   |  February 15th 2020 02:26 PM  |  Updated: February 15th 2020 02:26 PM

ਮਾਨਸਾ ਦੇ ਪਿੰਡ ਮੂਸਾ ਨੇ ਪੰਜਾਬੀ ਇੰਡਸਟਰੀ ਨੂੰ ਦਿੱਤਾ ਇੱਕ ਹਰ ਚਮਕਦਾ ਸਿਤਾਰਾ ਜੀਤੂ ਮੂਸਾ

ਮਾਨਸਾ ਦੀ ਧਰਤੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਵੱਡੇ ਸਿਤਾਰੇ ਦਿੱਤੇ ਹਨ । ਮਾਨਸਾ ਦੇ ਪਿੰਡ ਮੂਸਾ ਦੇ ਰਹਿਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਆਪਣੇ ਗਾਣਿਆਂ ਨਾਲ ਨੌਜਵਾਨਾਂ ਦੇ ਦਿਲਾਂ ਤੇ ਰਾਜ਼ ਕਰਦੇ ਹਨ । ਉਸੇ ਪਿੰਡ ਦਾ ਹੀ ਨੌਜਵਾਨ ਦਲਜੀਤ ਸਿੰਘ ਉਰਫ ਜੀਤੂ ਮੂਸਾ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਹੈ। ਉਸ ਦਾ ਰੀਲੀਜ਼ ਹੋਇਆ ਗੀਤ ਅਸਲੇ ਨੂੰ ਲੋਕਾਂ ਵੱਲੋਂ ਕਾਫੀ ਪਿਆਰ ਦਿਤਾ।

https://www.instagram.com/p/B8Y-fTcHDbC/

ਉਨ੍ਹਾਂ ਦੱਸਿਆ ਕਿ ਇਸ ਗੀਤ ਨੂੰ ਲਿਖਿਆ ਇੰਦਰ ਖੋਖਰ ਨੇ ਹੈ ਤੇ ਇਸ ਦਾ ਮਿਊਜਿਕ ਅਭਿਜੀਤ ਨੇ ਕੀਤਾ ਹੈ। ਇਸ ਗੀਤ ਦਾ ਵੀਡੀਓ ਫਿਲਮਾਂਕਣ ਆਰ2 ਕਰਿਏਸ਼ਨ ਨੇ ਕੀਤਾ ਹੈ। ਜੀਤੂ ਨੇ ਆਪਣੀ ਗਾਇਕੀ ਦਾ ਸਫਰ 2016 ਤੋਂ 'ਸੌਂਕ ਜੱਟ ਦੇ' ਦੇ ਗੀਤ ਨਾਲ ਸ਼ੁਰੂ ਕੀਤਾ। ਉਨਾਂ ਦੱਸਿਆ ਕਿ ਉਸ ਨੇ ਹੰਸ ਰਾਜ ਹੰਸ ਦੇ ਭਾਣਜੇ ਨਵਦੀਪ ਨਵੀ ਤੋਂ 1 ਸਾਲ ਤੱਕ ਤਾਲੀਮ ਲਈ ਤੇ ਰਿਆਜ਼ ਕੀਤਾ।

https://www.instagram.com/p/B6pLB10HO1K/

2016 ਵਿੱਚ 'ਸੌਂਕ ਜੱਟ ਦੇ ', ਨਵੰਬਰ 2017 ਵਿੱਚ 'ਵਿਕੀਪੀਡੀਆ' ਤੇ ਜਨਵਰੀ ਵਿੱਚ 'ਹਾਰਲੇ' ਤੇ ਹੁਣ ਅਸਲੇ ਗੀਤ ਸਮੇਤ ਉਸਦੇ 4 ਗੀਤ ਆ ਚੁੱਕੇ ਹਨ। ਉਨ੍ਹਾਂ ਦੇ ਖਾਨਦਾਨ ਵਿਚ ਉਨ੍ਹਾਂ ਦੇ ਪੜਦਾਦਾ ਕਵੀਸ਼ਰ ਸੀ ਤੇ ਉਨਾਂ ਦੇ ਦਾਦਾ ਸਾਰੰਗੀ ਵਜਾਉਂਦੇ ਸਨ। ਉਨ੍ਹਾਂ ਜਲਦ ਹੀ ਉਹ ਪੰਜਾਬੀ ਫਿਲਮਾਂ ਵਿੱਚ ਨਜ਼ਰ ਆਉਣਗੇ। ਉਹ ਆਪਣੇ ਆਦਰਸ਼ ਨੁਸਰਤ ਫਤਿਹ ਅਲੀ ਖਾਂ ਨੁੰ ਮੰਨਦੇ ਹਨ।

https://www.instagram.com/p/B52G0NPn9SL/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network