ਸੁਸ਼ਾਂਤ ਰਾਜਪੂਤ ਵਾਂਗ ਇਸ ਅਦਾਕਾਰਾ ਨੇ ਵੀ ਕੀਤੀ ਸੀ ਖੁਦਕੁਸ਼ੀ ਬੁਆਏ ਫ੍ਰੈਂਡ ‘ਤੇ ਲੱਗੇ ਸਨ ਗੰਭੀਰ ਇਲਜ਼ਾਮ, ਜਨਮ ਦਿਨ ‘ਤੇ ਜਾਣੋ ਪ੍ਰਤਿਊਸ਼ਾ ਬਨਰਜੀ ਬਾਰੇ

Written by  Shaminder   |  August 10th 2020 12:07 PM  |  Updated: August 10th 2020 12:07 PM

ਸੁਸ਼ਾਂਤ ਰਾਜਪੂਤ ਵਾਂਗ ਇਸ ਅਦਾਕਾਰਾ ਨੇ ਵੀ ਕੀਤੀ ਸੀ ਖੁਦਕੁਸ਼ੀ ਬੁਆਏ ਫ੍ਰੈਂਡ ‘ਤੇ ਲੱਗੇ ਸਨ ਗੰਭੀਰ ਇਲਜ਼ਾਮ, ਜਨਮ ਦਿਨ ‘ਤੇ ਜਾਣੋ ਪ੍ਰਤਿਊਸ਼ਾ ਬਨਰਜੀ ਬਾਰੇ

ਪ੍ਰਤਿਊਸ਼ਾ ਬਨਰਜੀ ਅੱਜ ਜਿਉਂਦੀ ਹੁੰਦੀ ਤਾਂ ਅੱਜ ਉਹ ਆਪਣਾ 28ਵਾਂ ਜਨਮ ਦਿਨ ਮਨਾ ਰਹੀ ਹੁੰਦੀ । ਪਰ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਉਹ ਸਾਡੇ ‘ਚ ਮੌਜੂਦ ਨਹੀਂ ਹੈ । ਪਰ ਉਸ ਦੀ ਅਦਾਕਾਰ ਯਾਦਗਾਰ ਹੋ ਨਿੱਬੜੀ ਹੈ । ਸੁਸ਼ਾਂਤ ਸਿੰਘ ਰਾਜਪੂਤ ਵਾਂਗ ਉਨ੍ਹਾਂ ਦੀ ਮੌਤ ਵੀ ਇੱਕ ਅਣਸੁਲਝੀ ਪਹੇਲੀ ਬਣ ਗਈ ਸੀ ਅਤੇ ਉਨ੍ਹਾਂ ਦੇ ਬੁਆਏ ਫ੍ਰੈਂਡ ‘ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਸਨ ।

partiusha partiusha

ਪ੍ਰਤਿਊਸ਼ਾ ਬਨਰਜੀ ਦਾ ਕਰੀਅਰ ਤਾਂ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਸੀ ਪਰ ਇਸੇ ਦੌਰਾਨ ਉਸ ਦੀ ਰੀਅਲ ਲਾਈਫ਼ ‘ਚ ਸਭ ਕੁਝ ਠੀਕ ਨਹੀਂ ਸੀ ਚੱਲ ਰਿਹਾ । ਜੀ ਹਾਂ ਅਸੀਂ ਗੱਲ ਕਰ ਰਹੇ ਪ੍ਰਤਿਉਸ਼ਾ ਬਨਰਜੀ ਦੀ । ਜਿਸ ਨੇ ਬਾਲਿਕਾ ਵਧੂ ‘ਚ ਆਨੰਦੀ ਦਾ ਕਿਰਦਾਰ ਨਿਭਾ ਕੇ ਸਭ ਨੂੰ ਆਪਣੇ ਵੱਲ ਆਕ੍ਰਿਸ਼ਤ ਕਰ ਲਿਆ ਸੀ ।

partiusha partiusha

ਪ੍ਰਤਿਊਸ਼ਾ ਦਾ ਜਨਮ ਜਮਸ਼ੇਦਪੁਰ ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ ਕਾਫ਼ੀ ਛੋਟੀ ਉਮਰ ‘ਚ ਹੀ ਡਾਂਸ ਸ਼ੋਅ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਅਜਿਹੇ ਵਿੱਚ ਉਹ ਆਪਣੇ ਵੱਡੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਮੁੰਬਈ ਆ ਗਈ ਪਰ ਅਫਸੋਸ ਕਿ ਪਿਆਰ ਵਿੱਚ ਮਿਲੇ ਧੋਖੇ ਦੇ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਗਵਾਉਣੀ ਪਈ।ਇਹਨਾਂ ਦੀ ਮੌਤ ਤੋਂ ਬਾਅਦ ਪ੍ਰਤਿਊਸ਼ਾ ਅਤੇ ਉਨ੍ਹਾਂ ਦੇ ਬੁਆਏਫ੍ਰੈਂਡ ਦੇ ਕੁਝ ਆਡਿਓ ਟੇਪ ਵੀ ਵਾਇਰਲ ਹੋਏ ਸਨ ਜਿਸ ਵਿੱਚ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਸਨ।ਪਰ ਪ੍ਰਤਿਉਸ਼ਾ ਦੀ ਮੌਤ ਅੱਜ ਵੀ ਮਿਸਟਰੀ ਬਣੀ ਹੋਈ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network