ਸੁਖਸ਼ਿੰਦਰ ਛਿੰਦਾ ਦਾ ਅੱਜ ਹੈ ਜਨਮ ਦਿਨ,ਜਨਮ ਦਿਨ 'ਤੇ ਜਾਣੋਂ ਉਨ੍ਹਾਂ ਨਾਲ ਜੁੜੀਆਂ ਦਿਲਚਸਪ ਗੱਲਾਂ

written by Shaminder | January 24, 2020

ਸੁਖਸ਼ਿੰਦਰ ਛਿੰਦਾ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਦਿੱਤੇ ਹਨ ।ਪਰ ਗਾਇਕੀ ਦੇ ਖੇਤਰ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਕਰੜੀ ਮਿਹਨਤ ਕੀਤੀ ਅਤੇ ਗਾਇਕੀ ਦੇ ਗੁਰ ਕਈ ਨਾਮੀ ਹਸਤੀਆਂ ਤੋਂ ਲਏ । ਉਨ੍ਹਾਂ ਦੇ ਜਨਮ ਦਿਨ 'ਤੇ ਜੈਜ਼ੀ ਬੀ ਸਣੇ ਕਈ ਗਾਇਕਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ । ਸੁਖਸ਼ਿੰਦਰ ਛਿੰਦਾ ਨੇ ਪੀਟੀਸੀ ਦੇ ਸ਼ੋਅ ਦੌਰਾਨ ਆਪਣੀ ਜ਼ਿੰਦਗੀ ਅਤੇ ਕਰੀਅਰ ਦੇ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ । ਹੋਰ ਵੇਖੋ:ਗਾਇਕ ਸੁਖਸ਼ਿੰਦਰ ਛਿੰਦਾ ਦੇ ਉਸਤਾਦ ਨੇ ਗਾਇਆ ਗਾਣਾ, ਛਿੰਦਾ ਨੇ ਤਬਲੇ ‘ਤੇ ਦਿੱਤਾ ਸਾਥ ਉਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਰਿਵਾਰ 'ਚ ਸੰਗੀਤਕ ਮਹੌਲ ਕਾਰਨ ਹੀ ਉਹ ਇਸ ਮੁਕਾਮ 'ਤੇ ਪੁੱਜੇ ਹਨ । 1993 ਤੋਂ ਉਨ੍ਹਾਂ ਨੇ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ ।ਕੁਲਦੀਪ ਸਿੰਘ ਮਠਾਰੂ,ਲਾਲ ਸਿੰਘ ਭੱਟੀ ਜੋ ਕਿ ਢੋਲ ਵਜਾਉਣ 'ਚ ਗੋਲਡ ਮੈਡਲਿਸਟ ਹਨ ਉਨ੍ਹਾਂ ਤੋਂ ਵੀ ਗਾਇਕੀ ਅਤੇ ਸਾਜ਼ਾਂ ਦੀਆਂ ਬਾਰੀਕੀਆਂ ਸਿੱਖੀਆਂ । ਗੁਰਦਾਸ ਮਾਨ ਨਾਲ ਉਨ੍ਹਾਂ ਨੂੰ ਕੰਮ ਕਰਨਾ ਬੇਹੱਦ ਪਸੰਦ ਹੈ ਅਤੇ ਗੁਰਦਾਸ ਮਾਨ,ਅਬਰਾਰ ਉੱਲ ਹੱਕ ਨਾਲ ਉਨ੍ਹਾਂ ਨੇ ਕੋਲੇਬਰੇਸ਼ਨ ਵੀ ਕੀਤੀ ਸੀ ਜੋ ਕਿ ਸਰੋਤਿਆਂ ਨੂੰ ਬਹੁਤ ਹੀ ਪਸੰਦ ਆਈ ਸੀ । https://www.instagram.com/p/B7lU1bTJMJG/ ਜੈਜ਼ੀ ਬੀ ਨਾਲ ਵੀ ਉਨ੍ਹਾਂ ਨੇ ਕਈ ਗੀਤ ਗਾਏ ।ਜੈਜ਼ੀ ਬੀ ਦੇ ਨਾਲ ਉਨ੍ਹਾਂ ਦੀ ਸਾਂਝ ਬਹੁਤ ਗੂੜ੍ਹੀ ਹੈ ਅਤੇ ਉਨ੍ਹਾਂ ਨਾਲ ਭਰਾਵਾਂ ਵਰਗਾ ਪਿਆਰ ਹੈ । ਸੁਖਸ਼ਿੰਦਰ ਸ਼ਿੰਦਾ ਇੰਗਲੈਂਡ ਰਹਿੰਦੇ ਹਨ ਪਰ ਉਨ੍ਹਾਂ ਦਾ ਜ਼ਿਆਦਾ ਸਮਾਂ ਭਾਰਤ 'ਚ ਹੀ ਗੁਜ਼ਰਦਾ ਹੈ,ਪਰ ਉਹ ਜਦੋਂ ਵੀ ਪੰਜਾਬ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੀ ਇੱਛਾ ਸ੍ਰੀ ਹਰਿਮੰਦਰ ਸਾਹਿਬ 'ਚ ਜਾਣ ਦੀ ਹੁੰਦੀ ਹੈ । ਆਪਣੇ ਗੀਤ ਦੇ ਲੇਖਕਾਂ ਨੂੰ ਉਹ ਬਹੁਤ ਹੀ ਸਤਿਕਾਰ ਦਿੰਦੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਗੀਤ ਦਾ ਕੰਮ ਹੀ ਲੇਖਕ ਤੋਂ ਸ਼ੁਰੂ ਹੁੰਦਾ ਹੈ ।  

0 Comments
0

You may also like