ਗਾਇਕ ਸੁਖਵਿੰਦਰ ਸੁੱਖੀ ਦਾ ਇਸ ਤਰ੍ਹਾਂ ਹੋਇਆ ਸੀ ਗਾਇਕੀ ਦਾ ਸਫ਼ਰ ਸ਼ੁਰੂ, ਐੱਮ.ਐੱਸ. ਸੀ ਟਾਪਰ ਰਿਹਾ ਹੈ ਗਾਇਕ

Written by  Rupinder Kaler   |  May 30th 2020 02:45 PM  |  Updated: May 30th 2020 02:47 PM

ਗਾਇਕ ਸੁਖਵਿੰਦਰ ਸੁੱਖੀ ਦਾ ਇਸ ਤਰ੍ਹਾਂ ਹੋਇਆ ਸੀ ਗਾਇਕੀ ਦਾ ਸਫ਼ਰ ਸ਼ੁਰੂ, ਐੱਮ.ਐੱਸ. ਸੀ ਟਾਪਰ ਰਿਹਾ ਹੈ ਗਾਇਕ

ਗਾਇਕ ਸੁਖਵਿੰਦਰ ਸੁੱਖੀ ਜਿਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਅੱਜ ਵੀ ਓਨਾਂ ਹੀ ਪਿਆਰ ਮਿਲਦਾ ਹੈ, ਜਿੰਨਾ ਪਹਿਲਾਂ ਮਿਲਦਾ ਸੀ। ਅੱਜ ਅਸੀਂ ਤੁਹਾਨੂੰ ਸੁਖਵਿੰਦਰ ਸੁੱਖੀ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਦੱਸਣ ਜਾ ਰਹੇ ਹਾਂ । ਸੁਖਵਿੰਦਰ ਸੁੱਖੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੋ ਜ਼ਿੰਦਗੀ ‘ਚ ਸੋਚਿਆ ਸੀ ਪ੍ਰਮਾਤਮਾ ਨੇ ਉਨ੍ਹਾਂ ਨੂੰ ਉਸ ਤੋਂ ਕਿਤੇ ਵੱਧ ਦਿੱਤਾ ਹੈ । ਇੱਕ ਇੰਟਰਵਿਊ ‘ਚ ਉਨ੍ਹਾਂ ਨੇ ਦੱਸਿਆ ਸੀ ਅੱਜ ਉਹ ਜਿਸ ਮੁਕਾਮ ‘ਤੇ ਪਹੁੰਚੇ ਹਨ ।

https://www.youtube.com/watch?v=Gcw6YiMQ9NU

ਇਸ ਲਈ ਉਨ੍ਹਾਂ ਨੇ ਕਰੜੀ ਮਿਹਨਤ ਕੀਤੀ ਹੈ ।ਇੱਕ ਕਿਸਾਨ ਪਰਿਵਾਰ ਦੇ ਘਰ ਪੈਦਾ ਹੋਏ ਸੁਖਵਿੰਦਰ ਸੁੱਖੀ ਇੱਕ ਆਮ ਮੱਧ ਵਰਗੀ ਪਰਿਵਾਰ ਨਾਲ ਤਾਲੁਕ ਰੱਖਦੇ ਹਨ । ਸੁਖਵਿੰਦਰ ਸੁੱਖੀ ਆਪਣੇ ਪਰਿਵਾਰ ‘ਚ ਮਹਿਜ਼ ਇੱਕ ਅਜਿਹੇ ਸ਼ਖਸ ਹਨ,ਜਿਨ੍ਹਾਂ ਨੇ ਅੱਠਵੀਂ ਜਮਾਤ ਪਾਸ ਕੀਤੀ ਹੈ । ਪਰ ਇੱਕ ਸਧਾਰਣ ਜਿਹੇ ਜੱਟ ਸਿੱਖ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸੁਖਵਿੰਦਰ ਸੁੱਖੀ ਆਪਣੇ ਹਰ ਇਮਤਿਹਾਨ ‘ਚ ਟਾਪਰ ਰਹੇ ਹਨ ਭਾਵੇਂ ਉਹ 10ਵੀਂ, 12ਵੀਂ ਜਾਂ ਫਿਰ ਐੱਮ ਐੱਸ ਸੀ ਹੀ ਕਿਉਂ ਨਾ ਹੋਵੇ ਹਰ ਇਮਤਿਹਾਨ ‘ਚ ਉਨ੍ਹਾਂ ਨੇ ਟੌਪ ਕੀਤਾ ਹੈ ਪੰਜਵੀਂ ਤੋਂ ਲੈ ਕੇ ਐੱਮਐੱਸਸੀ ਤੱਕ ਉਨ੍ਹਾਂ ਨੂੰ ਫੈਲੋਸ਼ਿਪ ਮਿਲਦੀ ਰਹੀ ਹੈ ।

https://www.youtube.com/watch?v=QFOUx12mBac

ਬੀਐੱਸੀ ‘ਚ ਉਹ ਗੋਲਡ ਮੈਡਲਿਸਟ ਰਹੇ ਹਨ ਅਤੇ ਤਿੰਨ ਵਾਰ ਉਹ ਰਾਸ਼ਟਰੀ ਪੱਧਰ ‘ਤੇ ਖੋ-ਖੋ ਖੇਡ ਕੇ ਆਏ ਅਤੇ ਪੰਜਾਬ ਦੀ ਟੀਮ ਦੇ ਕੈਪਟਨ ਰਹੇ ਹਨ । ਗਾਇਕੀ ਦੇ ਉਹ ਬਚਪਨ ਤੋਂ ਹੀ ਸ਼ੁਕੀਨ ਰਹੇ ਹਨ ਅਤੇ ਜਦੋਂ ਉਹ ਚੌਥੀ ਜਮਾਤ ‘ਚ ਸਨ ਤਾਂ ਉਨ੍ਹਾਂ ਨੇ ਗਾਇਕੀ ਚੋਂ ਇੱਕ ਇਨਾਮ ਜਿੱਤਿਆ ਸੀ । ਲੱਖੀ ਵਣਜਾਰਾ  ਤੋਂ ਹੀ ਗਾਉਣ ਦੀ ਚੇਟਕ ਲੱਗੀ ।

https://www.youtube.com/watch?v=uea3U3F2Yn8

ਪੜ੍ਹਾਈ ‘ਚ ਹੁਸ਼ਿਆਰ ਹੋਣ ਅਤੇ ਟੌਪ ਕਰਨ ਦੇ ਬਾਵਜੂਦ ਸੁੱਖੀ ਨੇ ਕਦੇ ਵੀ ਇਹ ਨਹੀਂ ਸੋਚਿਆ ਕਿ ਉਹ ਨੌਕਰੀ ਕਰਨ। ਪਰ ਉਨ੍ਹਾਂ ਦੀ ਇਹ ਖਾਹਿਸ਼ ਸੀ ਕਿ ਉਨ੍ਹਾਂ ਦੇ ਕੋਲ ਵੱਡਾ ਘਰ, ਵੱਡੀ ਗੱਡੀ ਅਤੇ ਜ਼ਿੰਦਗੀ ਜਿਉਣ ਲਈ ਹਰ ਸ਼ੈਅ ਹੋਣੀ ਚਾਹੀਦੀ ਹੈ ।

https://www.youtube.com/watch?v=m5RTUJPrRqM

ਜੋ ਕਿ ਅੱਜ ਉਨ੍ਹਾਂ ਦੇ ਕੋਲ ਹੈ, ਉਨ੍ਹਾਂ ਨੂੰ ਆਪਣਾ ਗਾਣਾ ਕੱਢਣ ਲਈ ਵੀ ਕੋਈ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ, ਕਿਉਂਕਿ ਪੀਏਯੂ ‘ਚ ਜਸਵਿੰਦਰ ਭੱਲਾ ਜੋ ਕਿ ਉਥੇ ਪ੍ਰੋਫੈਸਰ ਸਨ, ਜਸਵਿੰਦਰ ਭੱਲਾ ਦੇ ਘਰ ਉਦੋਂ ਪੁਖਰਾਜ ਦਾ ਜਨਮ ਹੋਇਆ ਸੀ ਅਤੇ ਉਨ੍ਹਾਂ ਨੇ ਸੁੱਖੀ ਨੂੰ ਪੁਖਰਾਜ ਦੀ ਲੋਹੜੀ ‘ਤੇ ਸਾਜ਼ੀ ਲਿਆਉਣ ਲਈ ਆਖਿਆ ਸੀ, ਜਿਸ ਤੋਂ ਬਾਅਦ ਸੁੱਖੀ ਉੱਥੇ ਸਾਜ਼ੀ ਲੈ ਕੇ ਪਹੁੰਚ ਗਏ ।ਉਥੇ ਹੀ ਗੁਰਭਜਨ ਗਿੱਲ, ਬਾਲ ਮੁਕੰਦ ਸ਼ਰਮਾ ਅਤੇ ਜਰਨੈਲ ਘੁੰਮਾਣ ਵੀ ਆਏ ਹੋਏ ਸਨ ।

https://www.youtube.com/watch?v=_1gcnlUwMdM

ਉਨ੍ਹਾਂ ਨੇ ਸੁਣਿਆ ਤਾਂ ਉਨ੍ਹਾਂ ਨੇ ਜਸਵਿੰਦਰ ਭੱਲਾ ਤੋਂ ਪੁੱਛਿਆ ਕੀ ਇਹ ਮੁੰਡਾ ਕੌਣ ਹੈ । ਜਿਸ ਤੋਂ ਬਾਅਦ ਅਦਾਕਾਰ ਅਤੇ ਕਮੇਡੀਅਨ ਜਸਵਿੰਦਰ ਭੱਲਾ ਨੇ ਦੱਸਿਆ ਕਿ ਇਹ ਸਾਡੀ ਯੂਨੀਵਰਸਿਟੀ ਦਾ ਬੈਸਟ ਫੋਕ ਸਿੰਗਰ ਹੈ । ਜਰਨੈਲ ਘੁੰਮਾਣ ਨੇ ਉਸੇ ਵੇਲੇ ਆਪਣਾ ਕਾਰਡ ਦਿੱਤਾ ਅਤੇ ਕਿਹਾ ਕਿ ਉਹ ਸੁੱਖੀ ਦਾ ਗਾਣਾ ਰਿਕਾਰਡ ਕਰਨਾ ਚਾਹੁੰਦੇ ਹਨ ।

https://www.instagram.com/p/CAwiyornz-4/

ਉਸ ਵੇਲੇ ਸੁੱਖੀ ਨੇ ਨਹੀਂ ਸੀ ਸੋਚਿਆ ਕਿ ਉਹ ਗਾਇਕ ਬਣਨਗੇ ਪਰ ਕਿਸਮਤ ਉਨ੍ਹਾਂ ਨੂੰ ਇਸ ਖੇਤਰ ‘ਚ ਲੈ ਆਈ । ਸੁੱਖੀ ਫਤਿਹਗੜ ਸਾਹਿਬ ਦੇ ਨਜ਼ਦੀਕ ਪਿੰਡ ਦੇ ਰਹਿਣ ਵਾਲੇ ਹਨ । ਉਹ ਖੁਦ ਲੁਧਿਆਣਾ ‘ਚ ਰਹਿੰਦੇ ਨੇ ਇੱਕ ਭਰਾ ਥਾਣੇਦਾਰ ਹੈ ਜਦੋਂਕਿ ਦੋ ਖੇਤੀ ਕਰਦੇ ਹਨ ।

https://www.instagram.com/p/CAt5Jrpn4UT/

ਉਨ੍ਹਾਂ ਦੇ ਮਾਤਾ ਪਿਤਾ ਵੀ ਪਿੰਡ ਹੀ ਰਹਿੰਦੇ ਹਨ । 1997 ‘ਚ ਉਨ੍ਹਾਂ ਨੇ ਪਹਿਲੀ ਕੈਸੇਟ ਕੱਢੀ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਇਹ ਗਾਇਕੀ ਦਾ ਸਫ਼ਰ ਅੱਜ ਵੀ ਜਾਰੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network