ਅਕਸ਼ੇ ਕੁਮਾਰ ਦੀ ਫ਼ਿਲਮ ‘ਰਕਸ਼ਾ ਬੰਧਨ’ ਓਟੀਟੀ ਪਲੇਟਫਾਰਮ ‘ਤੇ ਜਾਣੋ ਕਦੋਂ ਹੋਵੇਗੀ ਰਿਲੀਜ਼

written by Shaminder | August 09, 2022

ਅਕਸ਼ੇ ਕੁਮਾਰ (Akshay Kumar) ਦੀ ਫ਼ਿਲਮ ‘ਰਕਸ਼ਾ ਬੰਧਨ’ (Raksha Bandhan) 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਭੈਣ ਭਰਾ ਦੇ ਰਿਸ਼ਤੇ ‘ਤੇ ਅਧਾਰਿਤ ਅਤੇ ਆਨੰਦ ਐੱਲ ਰਾਏ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ‘ਚ ਅਕਸ਼ੇ ਕੁਮਾਰ, ਦੀਪਿਕਾ ਖੰਨਾ, ਭੂਮੀ ਪੇਡਨੇਕਰ ਸਣੇ ਕਈ ਕਲਾਕਾਰ ਸ਼ਾਮਿਲ ਨਜ਼ਰ ਆਉਣਗੇ । 11 ਅਗਸਤ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਨੂੰ 12 ਹਫਤਿਆਂ ਬਾਅਦ ਇੱਕ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ।

Image Source: Instagram

ਹੋਰ ਪੜ੍ਹੋ : ਬੱਚਿਆਂ ਦੀ ਪਰਫਾਰਮੈਂਸ ਨੂੰ ਵੇਖ ਕੇ ਅਕਸ਼ੇ ਕੁਮਾਰ ਨੂੰ ਯਾਦ ਆਈ ਆਪਣੀ ਭੈਣ, ਸ਼ੋਅ ਦੇ ਦੌਰਾਨ ਰੋਣ ਲੱਗੇ ਅਦਾਕਾਰ

2022ਦਾ ਸਭ ਤੋਂ ਵੱਡਾ ਪਰਿਵਾਰਕ ਮਨੋਰੰਜਨ ਹੋਣ ਦਾ ਸੰਕੇਤ, ਰਕਸ਼ਾ ਬੰਧਨ 11 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।ਫ਼ਿਲਮ ‘ਚ ਇੱਕ ਅਜਿਹੀ ਕਹਾਣੀ ਜੋ ਤੁਹਾਨੂੰ ਰਵਾਏਗੀ, ਹਸਾਏਗੀ , ਇਹ ਵੀ ਅਹਿਸਾਸ ਦਿਵਾਏਗੀ ਕਿ ਉਹ ਲੋਕ ਕਿੰਨੇ ਖੁਸ਼ਕਿਸਮਤ ਹਨ ਜਿਨ੍ਹਾਂ ਦੇ ਕੋਲ ਭੈਣਾਂ ਹਨ ।

ਹੋਰ ਪੜ੍ਹੋ : ਜਾਣੋ ਕੌਣ ਹਨ ਜਸਵੰਤ ਸਿੰਘ ਗਿੱਲ, ਜਿਨ੍ਹਾਂ ਦੀ ਜ਼ਿੰਦਗੀ ‘ਤੇ ਬਣ ਰਹੀ ਫ਼ਿਲਮ ‘ਚ ਸਰਦਾਰ ਦਾ ਕਿਰਦਾਰ ਨਿਭਾ ਰਹੇ ਹਨ ਅਕਸ਼ੇ ਕੁਮਾਰ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਕਸ਼ੇ ਕੁਮਾਰ ਦੀਆਂ ਕਈ ਫ਼ਿਲਮਾਂ ਰਿਲੀਜ ਹੋਈਆਂ ਹਨ।ਜਿਨ੍ਹਾਂ ਨੂੰ ਬਾਕਸ ਆਫ਼ਿਸ ‘ਤੇ ਕੋਈ ਬਹੁਤ ਵਧੀਆ ਰਿਸਪਾਂਸ ਨਹੀਂ ਮਿਲਿਆ ਹੈ । ਪਰ ਇਸ ਫ਼ਿਲਮ ਤੋਂ ਉਨ੍ਹਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ । ਅਕਸ਼ੇ ਕੁਮਾਰ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

Akshay Kumar gets teary eyed after getting sister's message on Raksha Bandhan [Watch Video] Image Source: Instagram

ਪਰ ਇਸ ਫ਼ਿਲਮ ਨੂੰ ਉਹ ਦਿਲ ਦੇ ਕਰੀਬ ਮੰਨਦੇ ਹਨ ।ਵੇਖਣਾ ਇਹ ਹੋਵੇਗਾ ਕਿ ਇਹ ਫ਼ਿਲਮ ਅਕਸ਼ੇ ਕੁਮਾਰ ਅਤੇ ਉਨ੍ਹਾਂ ਦੇ ਫੈਨਸ ਦੀਆਂ ਉਮੀਦਾਂ ‘ਤੇ ਕਿੰਨਾ ਕੁ ਖਰਾ ਉੱਤਰਦੀ ਹੈ । ਅਕਸ਼ੇ ਕੁਮਾਰ ਨੂੰ ਇਸ ਫ਼ਿਲਮ ਤੋਂ ਕਾਫੀ ਉਮੀਦਾਂ ਹਨ ਅਤੇ ਪ੍ਰਸ਼ੰਸਕ ਵੀ ਬੇਸਬਰੀ ਦੇ ਨਾਲ ਇਸ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ ।

 

 

You may also like