ਆਪਣੇ ਪੈੱਟਸ 'ਤੇ ਜਾਨ ਛਿੜਕਦੀਆਂ ਹਨ ਪਾਲੀਵੁੱਡ ਦੀਆਂ ਇਹ ਹੀਰੋਇਨਾਂ,ਪਰਿਵਾਰ ਦੇ ਮੈਂਬਰ ਵਾਂਗ ਰੱਖਦੀਆਂ ਹਨ ਖ਼ਿਆਲ 

Written by  Shaminder   |  August 08th 2019 12:19 PM  |  Updated: August 08th 2019 12:23 PM

ਆਪਣੇ ਪੈੱਟਸ 'ਤੇ ਜਾਨ ਛਿੜਕਦੀਆਂ ਹਨ ਪਾਲੀਵੁੱਡ ਦੀਆਂ ਇਹ ਹੀਰੋਇਨਾਂ,ਪਰਿਵਾਰ ਦੇ ਮੈਂਬਰ ਵਾਂਗ ਰੱਖਦੀਆਂ ਹਨ ਖ਼ਿਆਲ 

ਪਾਲੀਵੁੱਡ ਦੀਆਂ ਹੀਰੋਇਨਾਂ ਦਾ ਪੈੱਟ ਪ੍ਰੇਮ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ । ਇਹ ਹੀਰੋਇਨਾਂ ਆਪਣੇ ਪੈੱਟਸ ਲਈ ਜਾਨ ਛਿੜਕਦੀਆਂ ਨੇ । ਅੱਜ ਅਸੀਂ ਤੁਹਾਨੂੰ ਇਨ੍ਹਾਂ ਅਦਾਕਾਰਾਵਾਂ ਵਿੱਚੋਂ ਕੁਝ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਆਪਣੇ ਪੈੱਟਸ ਨਾਲ ਬਹੁਤ ਹੀ ਪਿਆਰ ਹੈ । ਇਸ 'ਚ ਸਭ ਤੋਂ ਪਹਿਲਾਂ ਨਾਂਅ ਆਉਂਦਾ ਹੈ ਸਾਰਾ ਗੁਰਪਾਲ ਦਾ । ਜਿਸ ਨੂੰ ਆਪਣੇ ਪੱਪੀ ਨਾਲ ਬਹੁਤ ਹੀ ਪਿਆਰ ਹੈ ਅਤੇ ਉਹ ਕੁੱਤਿਆਂ ਦੀ ਦੇਖਭਾਲ ਅਤੇ ਸਾਂਭ ਸੰਭਾਲ ਲਈ ਇੱਕ ਸੰਸਥਾ ਵੀ ਚਲਾ ਰਹੇ ਹਨ ।

ਹੋਰ ਵੇਖੋ:10 ਅਗਸਤ ਨੂੰ ਰਿਲੀਜ਼ ਹੋਵੇਗਾ ‘ਮਿੱਟੀ ਵਿਰਾਸਤ ਬੱਬਰਾਂ ਦੀ’ ਦਾ ਟਰੇਲਰ  

https://www.instagram.com/p/BzueDTPBHzQ/

ਇੱਕ ਕਾਮਯਾਬ ਮਾਡਲ ਅਤੇ ਅਦਾਕਾਰਾ ਸਾਰਾ ਗੁਰਪਾਲ ਪੰਜਾਬੀ ਇੰਡਸਟਰੀ 'ਚ ਮੰਨਿਆ ਪ੍ਰਮੰਨਿਆ ਚਿਹਰਾ ਹੈ ਅਤੇ ਕਈ ਗੀਤਾਂ 'ਚ ਉਨ੍ਹਾਂ ਨੇ ਆਪਣੇ ਹੁਸਨ ਦੇ ਜਲਵੇ ਬਿਖੇਰੇ ਹਨ ।

https://www.instagram.com/p/Bywpes3hOzv/

ਹੁਣ ਉਹ ਇੱਕ ਪੰਜਾਬੀ ਫ਼ਿਲਮ 'ਚ ਕੰਮ ਕਰ ਰਹੇ ਹਨ । ਦੂਜੇ ਨੰਬਰ 'ਤੇ ਆਉਂਦੀ ਹੈ ਸੁੰਨਦਾ ਸ਼ਰਮਾ ,ਆਪਣੇ ਨਟਖਟ ਅਤੇ ਮਿਲਾਪੜੇ ਸੁਭਾਅ ਦੀ ਮਾਲਕ ਸੁੰਨਦਾ ਕੁਝ ਹੀ ਪਲਾਂ 'ਚ ਸਭ ਨੂੰ ਆਪਣਾ ਬਣਾ ਲੈਂਦੀ ਹੈ ।

https://www.instagram.com/p/B0D8-2qlvRA/

ਉਨ੍ਹਾਂ ਦਾ ਪੈੱਟ ਪ੍ਰਤੀ ਪ੍ਰੇਮ ਕਿਸੇ ਤੋਂ ਵੀ ਲੁਕਿਆ ਹੋਇਆ ਨਹੀਂ ਹੈ ਉਹ ਅਕਸਰ ਆਪਣੇ ਪੱਪੀਜ਼ ਨਾਲ ਆਪਣੀਆਂ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਪਿਛਲੇ ਦਿਨੀਂ ਤਾਂ ਉਨ੍ਹਾਂ ਨੂੰ ਜਦੋਂ ਛੋਟਾ ਜਿਹਾ ਪੱਪੀ ਕਿਸੇ ਨੇ ਲਿਆ ਕੇ ਦਿੱਤਾ ਤਾਂ ਉਸ ਨੂੰ ਵੇਖ ਕੇ ਤਾਂ ਉਹ ਇਮੋਸ਼ਨਲ ਹੀ ਹੋ ਗਏ ਸਨ ।

https://www.instagram.com/p/Bz2-yOylV84/

ਆਪਣੇ ਪੈੱਟਸ ਨਾਲ ਸੁਨੰਦਾ ਬਹੁਤ ਖੁਸ਼ ਨਜ਼ਰ ਆਉਂਦੇ ਹਨ ਅਤੇ ਅਕਸਰ ਉਸ ਦੀਆਂ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਗੱਲ ਕਰਦੇ ਹਾਂ ਪਾਲੀਵੁੱਡ ਦੀ ਮੋਸਟ ਸੈਕਸੀ ਅਤੇ ਹੌਟ ਅਦਾਕਾਰਾ ਸੋਨਮ ਬਾਜਵਾ ਦੀ ।

https://www.instagram.com/p/Bzkhno2BPN9/

ਉਨ੍ਹਾਂ ਦਾ ਪੈੱਟਸ ਪ੍ਰੇਮ ਕਿਸੇ ਤੋਂ ਛਿਪਿਆ ਹੋਇਆ ਨਹੀਂ ਹੈ ।ਉਨ੍ਹਾਂ ਨੇ ਹਾਲ 'ਚ ਹੀ ਇੱਕ ਪੱਪੀ ਖਰੀਦਿਆ ਹੈ ਜਿਸ ਦਾ ਨਾਂਅ ਸਿੰਬਾ ਹੈ । ਉਹ ਵੀ ਆਪਣੇ ਇਸ ਪੱਪੀ ਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੇ ਹਨ ।

https://www.instagram.com/p/BzpMjwWhVJ0/

ਸੋਨਮ ਬਾਜਵਾ ਹੁਣ ਸਿੰਘਮ ਫ਼ਿਲਮ 'ਚ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਉਹ ਮੁਕਲਾਵਾ ਫ਼ਿਲਮ 'ਚ ਦਿਖਾਈ ਦਿੱਤੇ ਸਨ ਅਤੇ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network