ਜਾਣੋ ਕਿਉਂ ਅਕਸ਼ੈ ਕੁਮਾਰ ਦੀ ਐਡ ਨੂੰ ਲੈ ਕੇ ਹੋਇਆ ਹੰਗਾਮਾ, ਲੱਗੇ ਦਾਜ ਪ੍ਰਥਾ ਨੂੰ ਵਧਾਵਾ ਦੇਣ ਦੇ ਦੋਸ਼

written by Pushp Raj | September 12, 2022

Akshay kumar controversial Ad: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਪਾਨ ਮਸਾਲੇ ਦੀ ਐਡ ਤੋਂ ਬਾਅਦ ਇੱਕ ਹੋਰ ਐਡ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਵੱਲੋਂ ਕੀਤੀ ਗਈ ਇਸ ਐਡ 'ਤੇ ਦਾਜ ਪ੍ਰਥਾ ਨੂੰ ਵਧਾਵਾ ਦੇਣ ਦੇ ਦੋਸ਼ ਲੱਗੇ ਹਨ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।

Image Source: Twitter

ਹਾਲ ਹੀ 'ਚ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਵੀ ਆਪਣੇ ਟਵਿੱਟਰ ਹੈਂਡਲ 'ਤੇ ਸੜਕ ਸੁਰੱਖਿਆ 'ਤੇ ਆਧਾਰਿਤ ਇੱਕ ਵਿਗਿਆਪਨ ਸ਼ੇਅਰ ਕੀਤਾ ਹੈ। ਇਸ ਐਡ ਵੀਡੀਓ 'ਚ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਨਜ਼ਰ ਆ ਰਹੇ ਹਨ। ਇਹ ਇਸ਼ਤਿਹਾਰ ਭਾਰਤ ਦੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (MORTH) ਵੱਲੋਂ ਜਾਰੀ ਕੀਤਾ ਗਿਆ ਹੈ।

ਨਿਤਿਨ ਗਡਕਰੀ ਦੁਆਰਾ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਇਸ ਵਿਗਿਆਪਨ ਦੀ ਕਾਫੀ ਆਲੋਚਨਾ ਹੋ ਰਹੀ ਹੈ, ਪਰ ਇਹ ਵੀਡੀਓ ਸ਼ੇਅਰ ਕੀਤੇ ਜਾਣ ਦੇ ਕੁਝ ਸਮੇਂ ਬਾਅਦ ਹੀ ਵਾਇਰਲ ਹੋ ਗਈ ਹੈ। ਇਸ ਵੀਡੀਓ ਨੂੰ ਵੇਖ ਕੇ ਲੋੜ ਭੜਕ ਗਏ ਹਨ ਤੇ ਹੰਗਾਮਾ ਹੋ ਗਿਆ ਹੈ।

ਦੱਸ ਦੇਈਏ ਕਿ ਸਰਕਾਰ ਨੇ 6 ਏਅਰਬੈਗਸ ਬਾਰੇ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਲਈ ਅਕਸ਼ੈ ਕੁਮਾਰ ਦੇ ਨਾਲ ਇੱਕ TVC ਐਡ ਜਾਰੀ ਕੀਤਾ ਹੈ। ਇਸ ਵਿਗਿਆਪਨ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕਰਦੇ ਹੋਏ ਨਿਤਿਨ ਗਡਕਰੀ ਨੇ ਲਿਖਿਆ- '6 ਏਅਰਬੈਗ ਵਾਲੇ ਵਾਹਨ 'ਚ ਸਫਰ ਕਰਕੇ ਜ਼ਿੰਦਗੀ ਨੂੰ ਸੁਰੱਖਿਅਤ ਬਣਾਓ।'

Image Source: Twitter

6 ਏਅਰਬੈਗਸ ਲਈ ਬਣੇ TVC ਵਿਗਿਆਪਨ ਵਿੱਚ ਅਕਸ਼ੈ ਕੁਮਾਰ ਇੱਕ ਟ੍ਰੈਫਿਕ ਸਿਪਾਹੀ ਦੀ ਭੂਮਿਕਾ ਨਿਭਾ ਰਹੇ ਹਨ। ਇਸ਼ਤਿਹਾਰ ਵਿੱਚ ਇੱਕ ਕੁੜੀ ਦੇ ਵਿਆਹ ਤੋਂ ਬਾਅਦ ਵਿਦਾਈ ਦਾ ਸੀਨ ਦਿਖਾਈ ਦੇ ਰਿਹਾ ਹੈ। ਜਿਸ ਵਿੱਚ ਬੱਚੀ ਆਪਣੇ ਪਿਤਾ ਵੱਲੋਂ ਗਿਫਟ ਕੀਤੀ ਕਾਰ ਦੇ ਅੰਦਰ ਬੈਠੀ ਰੋ ਰਹੀ ਹੈ। ਅਜਿਹੇ 'ਚ ਅਕਸ਼ੈ ਕੁਮਾਰ ਆਉਂਦਾ ਹੈ ਅਤੇ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਇਸ ਕਾਰ 'ਚ 6 ਏਅਰਬੈਗ ਨਹੀਂ ਹਨ। ਅਜਿਹੇ 'ਚ ਧੀ ਰੋਵੇਗੀ ਨਹੀਂ ਤਾਂ ਕੀ ਹੱਸੇਗੀ ? ਇਸ ਤੋਂ ਬਾਅਦ ਪਿਤਾ ਉਸ ਨੂੰ 6 ਏਅਰਬੈਗ ਵਾਲੀ ਕਾਰ ਗਿਫ਼ਟ ਕਰਦਾ ਹੈ ਅਤੇ ਧੀ ਹੱਸਣ ਲੱਗਦੀ ਹੈ। ਹਾਦਸੇ ਦੇ ਸਮੇਂ 6 ਏਅਰਬੈਗਸ ਦੀ ਮਹੱਤਤਾ ਨੂੰ ਵੀ ਵਿਗਿਆਪਨ ਦੇ ਵਿਚਕਾਰ ਗ੍ਰਾਫਿਕ ਦੀ ਮਦਦ ਨਾਲ ਸਮਝਾਇਆ ਗਿਆ ਹੈ।

ਲੋਕਾਂ ਵਿਚਾਲੇ ਜਾਗਰੂਕਤਾ ਲਿਆਉਣ ਲਈ ਬਣਾਏ ਗਏ ਇਸ ਵਿਗਿਆਪਨ ਦੀ ਵੀਡੀਓ ਸਮੱਗਰੀ ਦਾਜ ਦੀ ਪ੍ਰਥਾ ਨੂੰ ਉਤਸ਼ਾਹਿਤ ਕਰਨ ਵਾਲੀ ਦੱਸੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਕਈ ਬਜ਼ੁਰਗਾਂ ਅਤੇ ਉਪਭੋਗਤਾਵਾਂ ਨੇ ਨਿਤਿਨ ਗਡਕਰੀ 'ਤੇ ਦਾਜ ਪ੍ਰਥਾ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਉਂਦੇ ਹੋਏ, MORTH ਵੱਲੋਂ ਜਾਰੀ ਕੀਤੀ ਵੀਡੀਓ ਦੀ ਸਖ਼ਤ ਆਲੋਚਨਾ ਕੀਤੀ ਹੈ।

Image Source: Twitter

ਹੋਰ ਪੜ੍ਹੋ: Money Laundering Case: ਦਿੱਲੀ ਪੁਲਿਸ ਨੇ ਜੈਕਲੀਨ ਫਰਨਾਂਡੀਸ ਦੇ ਖਿਲਾਫ ਜਾਰੀ ਕੀਤਾ ਨਵਾਂ ਸਮਨ, 14 ਸਤੰਬਰ ਨੂੰ ਪੇਸ਼ ਹੋਣ ਦੇ ਦਿੱਤੇ ਆਦੇਸ਼

ਕਿਉਂਕਿ ਵਿਗਿਆਪਨ ਵਿੱਚ ਦਿਖਾਇਆ ਗਿਆ ਹੈ ਕਿ ਲੜਕੀ ਆਪਣੇ ਨਾਨਕੇ ਘਰ ਤੋਂ 2 ਏਅਰਬੈਗ ਵਾਲੀ ਗੱਡੀ ਲੈ ਰਹੀ ਹੈ ਅਤੇ ਫਿਰ ਅਕਸ਼ੈ ਲੜਕੀ ਦੇ ਪਿਤਾ ਨੂੰ ਦੋ ਨਹੀਂ 6 ਏਅਰਬੈਗ ਵਾਲੀ ਗੱਡੀ ਲੈਣ ਲਈ ਜ਼ੋਰ ਪਾਉਂਦਾ ਨਜ਼ਰ ਆ ਰਿਹਾ ਹੈ। ਇਸ ਲਈ ਆਲੋਚਕਾਂ ਨੇ ਇਸ ਵੀਡੀਓ ਨੂੰ ਧੀ ਦੇ ਪਿਤਾ 'ਤੇ ਦਾਜ ਦੇ ਦਬਾਅ ਬਣਾਉਣ ਵਾਲੀ ਦੱਸਿਆ ਹੈ।

You may also like