
Deepika Padukone trolled: ਬਾਲੀਵੁੱਡ ਅਭਿਨੇਤਰੀਆਂ ਨੂੰ ਤੁਸੀਂ ਅਕਸਰ ਹੀ ਕਿਸੇ ਨਾਂ ਕਿਸੇ ਬਿਊਟੀ ਪ੍ਰੋਡਕਟਸ ਦਾ ਇਸ਼ਤਿਹਾਰ ਕਰਦੇ ਹੋਏ ਵੇਖਿਆ ਹੋਵੇਗਾ। ਇਸ ਸੂਚੀ ਵਿੱਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਨਾਂਅ ਵੀ ਸ਼ਾਮਿਲ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀ ਇੱਕ ਨਵਾਂ ਸਕਿਨ ਕੇਅਰ ਕੰਪਨੀ ਲਾਂਚ ਕੀਤੀ ਹੈ, ਜਿਸ ਦੇ ਚੱਲਦੇ ਉਸ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਦੀਪਿਕਾ ਪਾਦੂਕੋਣ ਨੇ ਹਾਲ ਹੀ 'ਚ ਆਪਣੇ ਕਈ ਸਕਿਨ ਪ੍ਰੋਡਕਟਸ ਲਾਂਚ ਕੀਤੇ ਹਨ। ਦੀਪਿਕਾ ਪਾਦੂਕੋਣ ਦੇ ਇਸ ਸਕਿਨ ਕੇਅਰ ਬ੍ਰਾਂਡ ਦਾ ਨਾਂ 82°e ਰੱਖਿਆ ਗਿਆ ਹੈ। ਦੀਪਿਕਾ ਪਾਦੂਕੋਣ ਸੋਸ਼ਲ ਮੀਡੀਆ 'ਤੇ ਇਨ੍ਹਾਂ ਉਤਪਾਦਾਂ ਦਾ ਜ਼ੋਰਦਾਰ ਪ੍ਰਚਾਰ ਕਰ ਰਹੀ ਹੈ, ਪਰ ਇਸ ਦੌਰਾਨ ਦੀਪਿਕਾ ਨੂੰ ਆਪਣੇ ਪ੍ਰੋਡਕਟਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।

ਇਸ ਵਾਰ ਟ੍ਰੋਲਿੰਗ ਦਾ ਕਾਰਨ ਦੀਪਿਕਾ ਦੇ ਪ੍ਰੋਡਕਟਸ ਦੀ ਕੀਮਤ ਹੈ। ਦੀਪਿਕਾ ਪਾਦੁਕੋਣ ਨੇ ਹਾਲ ਹੀ ਵਿੱਚ ਆਪਣੀ ਇੱਕ ਫੇਸ ਕਰੀਮ ਲਾਂਚ ਕੀਤੀ ਹੈ। ਇਸ ਦੇ ਨਾਲ ਹੀ ਦੀਪਿਕਾ ਪਾਦੂਕੋਣ ਨੇ ਵੀ ਇਸ ਫੇਸ ਕਰੀਮ ਦੇ ਫਾਇਦੇ ਦੱਸਦੇ ਹੋਏ ਵੀਡੀਓ ਸ਼ੇਅਰ ਕੀਤਾ ਹੈ। ਦੀਪਿਕਾ ਇਸ ਉਤਪਾਦ ਦਾ ਜ਼ੋਰਦਾਰ ਪ੍ਰਚਾਰ ਕਰ ਰਹੀ ਹੈ, ਪਰ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਦੀਪਿਕਾ ਜਿਸ ਉਤਪਾਦ ਦਾ ਇੰਨਾ ਪ੍ਰਚਾਰ ਕਰ ਰਹੀ ਹੈ, ਉਸ ਦੀ ਕੀਮਤ 2700 ਰੁਪਏ ਹੈ ਤਾਂ ਉਹ ਹੈਰਾਨ ਰਹਿ ਗਏ।
ਦੀਪਿਕਾ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਕਮੈਂਟ ਸੈਕਸ਼ਨ 'ਚ ਕਿਸੇ ਨੇ ਉਸ ਨੂੰ ਫੇਸ ਦੀ ਕੀਮਤ ਦੱਸਣਾ ਸ਼ੁਰੂ ਕਰ ਦਿੱਤਾ, ਤਾਂ ਕੋਈ ਉਸ ਦੇ ਕਰੀਮ ਲਗਾਉਣ ਦੇ ਤਰੀਕੇ ਦੀ ਆਲੋਚਨਾ ਕਰਨ ਲੱਗਾ। ਸੋਸ਼ਲ ਮੀਡੀਆ 'ਤੇ ਆਪਣੀ ਰਾਏ ਰੱਖਦੇ ਹੋਏ ਲੋਕ ਮੰਨਦੇ ਹਨ ਕਿ ਦੀਪਿਕਾ ਪਾਦੂਕੋਣ ਦੀ ਇਸ ਫੇਸ ਕਰੀਮ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ। ਮੱਧ ਵਰਗ ਦੇ ਲੋਕ ਇਸ ਬ੍ਰਾਂਡ ਨੂੰ ਬਰਦਾਸ਼ਤ ਨਹੀਂ ਕਰ ਸਕਦੇ ...

ਹੋਰ ਪੜ੍ਹੋ: ਦੀਪਿਕਾ ਕੱਕੜ ਦੀ ਡਿੱਗਦੇ ਹੋਏ ਵੀਡੀਓ ਹੋਈ ਵਾਇਰਲ, ਪਤੀ ਸ਼ੋਇਬ ਇਬ੍ਰਾਹਿਮ ਪੈਪਰਾਜ਼ੀਸ ਤੋਂ ਹੋਏ ਨਾਰਾਜ਼
ਦੀਪਿਕਾ ਦੇ ਇਸ ਵੀਡੀਓ 'ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- ਇਹ ਕਰੀਮ ਇੰਨੀ ਮਹਿੰਗੀ ਕਿਉਂ ਹੈ? ਮਾਰਕੀਟ ਵਿੱਚ ਹੋਰ ਵੀ ਬਹੁਤ ਸਾਰੇ ਉਤਪਾਦ ਹਨ ਜੋ ਸਮਾਨ ਸਮੱਗਰੀ ਦੀ ਵਰਤੋਂ ਕਰ ਰਹੇ ਹਨ, ਅਤੇ ਬਜਟ ਦੇ ਅਨੁਕੂਲ ਵੀ ਹਨ। ਮੱਧ ਵਰਗ ਦੇ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਤਾਂ ਕਮੈਂਟ ਕਰਦੇ ਹੋਏ ਇੱਕ ਹੋਰ ਯੂਜ਼ਰ ਲਿਖਦਾ ਹੈ ਕਿ - ਤੁਹਾਡੀ ਕਰੀਮ ਲਗਾਉਣ ਦਾ ਤਰੀਕਾ ਗ਼ਲਤ ਹੈ, ਪੂਰਾ ਪ੍ਰੋਡਕਟ ਹੱਥ ਵਿੱਚ ਸਮਾ ਗਿਆ।
View this post on Instagram