ਦੀਪਿਕਾ ਕੱਕੜ ਦੀ ਡਿੱਗਦੇ ਹੋਏ ਵੀਡੀਓ ਹੋਈ ਵਾਇਰਲ, ਪਤੀ ਸ਼ੋਇਬ ਇਬ੍ਰਾਹਿਮ ਪੈਪਰਾਜ਼ੀਸ ਤੋਂ ਹੋਏ ਨਾਰਾਜ਼

written by Pushp Raj | December 02, 2022 02:29pm

Shoaib reaction on Dipika Kakar's viral video: ਟੀਵੀ ਅਦਾਕਾਰਾ ਦੀਪਿਕਾ ਕੱਕੜ ਹਾਲ ਹੀ ਵਿੱਚ ਆਪਣੀ ਇੱਕ ਵਾਇਰਲ ਵੀਡੀਓ ਨੂੰ ਲੈ ਕੇ ਸੁਰਖੀਆਂ 'ਚ ਆ ਗਈ ਹੈ। ਇਸ ਵੀਡੀਓ ਦੇ ਵਾਇਰਲ ਹੋਣ 'ਤੇ ਉਨ੍ਹਾਂ ਦੇ ਪਤੀ ਨੇ ਆਪਣਾ ਰਿਐਕਸ਼ਨ ਦਿੱਤਾ ਹੈ।

Image Source : Instagram

ਦੀਪਿਕਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਦਰਅਸਲ ਏਅਰਪੋਰਟ 'ਤੇ ਚੱਲਦੇ ਸਮੇਂ ਅਚਾਨਕ ਪੈਪਰਾਜ਼ੀਸ ਨੇ ਦੀਪਿਕਾ ਨੂੰ ਘੇਰ ਲਿਆ ਹੈ। ਇਸ ਦੌਰਾਨ ਜਦੋਂ ਦੀਪਿਕਾ ਨੇ ਪੈਪਰਾਜ਼ੀਸ ਤੋਂ ਬੱਚਣ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਦੀਪਿਕਾ ਦਾ ਪੈਰ ਮੁੜ ਗਿਆ ਤੇ ਉਹ ਡਿੱਗਦੇ-ਡਿੱਗਦੇ ਬਚੀ, ਇਸ ਦੌਰਾਨ ਇੱਕ ਕੋਲੋਂ ਲੰਘ ਰਹੇ ਵਿਅਕਤੀ ਨੇ ਦੀਪਿਕਾ ਦੀ ਮਦਦ ਕੀਤੀ। ਇਸ ਵੀਡੀਓ ਵਿੱਚ ਦੀਪਿਕਾ ਨੇ ਪੈਪਰਾਜ਼ੀਸ ਤੇ ਕੁਝ ਲੋਕਾਂ ਨੂੰ ਉਸ ਤੋਂ ਦੂਰ ਰਹਿਣ ਲਈ ਕਿਹਾ। ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਹਾਲ ਹੀ ਵਿੱਚ ਦੀਪਿਕਾ ਦੇ ਪਤੀ ਸ਼ੋਇਬ ਇਬ੍ਰਾਹਿਮ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਨੂੰ ਲੈਣ ਲਈ ਉਹ ਪਤਨੀ ਦੀਪਿਕਾ ਕੱਕੜ ਨਾਲ ਪਹੁੰਚੇ ਸਨ ਅਤੇ ਇਸ ਦੌਰਾਨ ਦੀਪਿਕਾ ਨਾਲ ਕੁਝ ਅਜਿਹਾ ਹੋਇਆ ਕਿ ਉਹ ਗੁੱਸੇ 'ਚ ਆ ਗਈ, ਹਾਲਾਂਕਿ ਪ੍ਰਸ਼ੰਸਕਾਂ ਨੂੰ ਉਨ੍ਹਾਂ ਦਾ ਇਹ ਅੰਦਾਜ਼ ਪਸੰਦ ਨਹੀਂ ਆਇਆ। ਹੁਣ ਦੀਪਿਕਾ ਅਤੇ ਉਨ੍ਹਾਂ ਦੇ ਪਤੀ ਨੇ ਟ੍ਰੋਲਰਾਂ ਨੂੰ ਜਵਾਬ ਦਿੱਤਾ ਹੈ।

Image Source : Instagram

ਇਸ ਮਾਮਲੇ 'ਤੇ ਆਪਣਾ ਰਿਐਕਸ਼ਨ ਦਿੰਦੇ ਹੋਏ ਸ਼ੋਇਬ ਨੇ ਆਪਣੇ ਯੂਟਿਊਬ ਅਕਾਊਂਟ ਉੱਤੇ ਬਲਾਗ ਵਿੱਚ ਟ੍ਰੋਲਰਸ ਨੂੰ ਜਵਾਬ ਦਿੱਤਾ ਹੈ। ਦੀਪਿਕਾ ਨੇ ਕਿਹਾ ਕਿ ਤੁਸੀਂ ਜੋ ਵੀ ਸੋਚਣਾ ਹੈ ਸੋਚ ਲਵੋ। ਸਾਨੂੰ ਕੋਈ ਫਰਕ ਨਹੀਂ ਪੈਂਦਾ। ਸਾਡਾ ਰਿਸ਼ਤਾ ਕਿਸੇ ਪੋਸਟ 'ਤੇ ਅਧਾਰਿਤ ਨਹੀਂ ਹੈ। ਨਾਂ ਹੀ ਇਹ ਕਦੇ ਹੋਇਆ ਹੈ. ਜੇ ਅਸੀਂ ਕੁਝ ਪੋਸਟ ਕਰਨਾ ਪਸੰਦ ਕਰਦੇ ਹਾਂ, ਤਾਂ ਅਸੀਂ ਹਰ ਰੋਜ਼ ਕਰਦੇ ਹਾਂ, ਜੇ ਅਸੀਂ ਨਹੀਂ ਕਰਦੇ, ਤਾਂ ਅਸੀਂ ਨਹੀਂ ਕਰਦੇ. ਇਹ ਸਾਡੇ ਮੂਡ 'ਤੇ ਨਿਰਭਰ ਕਰਦਾ ਹੈ। ਇਸ ਲਈ ਸਾਨੂੰ ਪਰਵਾਹ ਨਹੀਂ ਹੈ ਕਿ ਤੁਸੀਂ ਕੀ ਸੋਚਦੇ ਹੋ।

 

View this post on Instagram

 

A post shared by Celeb Photoshoot (@celebphotoshoot01)

ਇਸ ਦੇ ਨਾਲ ਹੀ ਦੀਪਿਕਾ ਦੇ ਪਤੀ ਸ਼ੋਇਬ ਨੇ ਵੀ ਕਿਹਾ ਕਿ ਤੁਸੀਂ ਜਿਸ ਆਦਮੀ ਦੀ ਗੱਲ ਕਰ ਰਹੇ ਹੋ, ਉਹ ਮੀਡੀਆ ਵਾਲਾ ਵੀ ਨਹੀਂ ਸੀ। ਤੁਸੀਂ ਸਿਰਫ਼ ਇੱਕ ਫੁੱਟੇਜ ਦੇਖ ਰਹੇ ਹੋ। ਪਹਿਲਾਂ ਕੀ ਹੋਇਆ। ਉਸ ਤੋਂ ਬਾਅਦ ਕੀ ਹੋਇਆ ਤੁਹਾਨੂੰ ਨਹੀਂ ਪਤਾ। ਅਸੀਂ ਹਮੇਸ਼ਾ ਮੀਡੀਆ ਦਾ ਸਨਮਾਨ ਕਰਦੇ ਹਾਂ, ਪਰ ਉਨ੍ਹਾਂ ਨੂੰ ਵੀ ਆਪਣੀ ਹੱਦ ਵਿੱਚ ਰਹਿਣਾ ਚਾਹੀਦਾ ਹੈ। ਜਦੋਂ ਸਾਡੇ ਕੋਲ ਕੰਮ ਨਹੀਂ ਹੁੰਦਾ ਤਾਂ ਅਸੀਂ ਮੀਡੀਆ ਨੂੰ ਇਹ ਨਹੀਂ ਦੱਸਦੇ ਕਿ ਅਸੀਂ ਕਿਸ ਥਾਂ ਜਾ ਰਹੇ ਹਾਂ, ਤੁਸੀਂ ਉੱਥੇ ਆ ਜਾਓ। ਇਸ ਦੌਰਾਨ ਬਿਨਾਂ ਕਿਸੇ ਵਜ੍ਹਾਂ ਕਿਸੇ ਵਿਅਕਤੀ ਨੂੰ ਮਹਿਜ਼ ਤਸਵੀਰਾਂ ਲਈ ਘੇਰ ਲੈਣਾ ਅਤੇ ਜਬਰਨ ਤਸਵੀਰਾਂ ਖਿਚਵਾਉਣ ਲਈ ਕਹਿਣਾ ਗ਼ਲਤ ਹੈ।

Image Source : Instagram

ਹੋਰ ਪੜ੍ਹੋ: ਪ੍ਰੈਗਨੈਂਸੀ ਦੀਆਂ ਖਬਰਾਂ 'ਤੇ ਰੁਬੀਨਾ ਦਿਲੈਕ ਨੇ ਤੋੜੀ ਚੁੱਪੀ, ਜਾਣੋ ਅਦਾਕਾਰਾ ਨੇ ਕੀ ਕਿਹਾ

ਸ਼ੋਇਬ ਨੇ ਅੱਗੇ ਕਿਹਾ ਕਿ ਜੇਕਰ ਤੁਸੀਂ ਸੋਚਦੇ ਹੋ ਕਿ ਸਾਡੇ ਵਿੱਚ ਆਕੜ ਆ ਗਈ ਹੈ, ਤਾਂ ਹਾਂ, ਇਹ ਹੈ। ਅਸੀਂ ਤੁਹਾਨੂੰ ਕੁਝ ਵੀ ਸਾਬਿਤ ਕਰਨਾ ਹੈ, ਅਸੀਂ ਸਿਰਫ਼ ਰੱਬ ਨੂੰ ਜਵਾਬ ਦੇਣਾ ਹੈ। ਤੁਸੀਂ ਟ੍ਰੋਲ ਕਰਨਾ ਚਾਹੁੰਦੇ ਹੋ, ਇਹ ਕਰੋ. ਪਰ ਇੱਕ ਗੱਲ ਯਾਦ ਰੱਖੋ, ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਅਸੀਂ ਇਸ ਮੁਕਾਮ 'ਤੇ ਹਾਂ ਕਿਉਂਕਿ ਤੁਹਾਡੇ ਚੈਨਲ ਸਾਡੇ ਕਾਰਨ ਚੱਲ ਰਹੇ ਹਨ, ਤੁਹਾਡੇ ਘਰ ਸਾਡੇ ਕਾਰਨ ਚੱਲ ਰਹੇ ਹਨ ਅਤੇ ਅੱਲ੍ਹਾ ਦਾ ਸ਼ੁਕਰ ਹੈ। ਕਿਰਪਾ ਕਰਕੇ ਤੁਸੀਂ ਕਿਸੇ ਬਾਰੇ ਵੀ ਜਲਦ ਜਜਮੈਂਟਲ ਨਾ ਹੋਇਆ ਕਰੋ। ਅਸੀਂ ਆਪਣੇ ਫੈਨਜ਼ ਦੇ ਹਮੇਸ਼ਾ ਧੰਨਵਾਦੀ ਹਾਂ ਕਿ ਉਹ ਸਾਨੂੰ ਪਿਆਰ ਕਰਦੇ ਹਨ।

You may also like