ਪਰਮੀਸ਼ ਵਰਮਾ ਕਿਉਂ ਦੇ ਰਹੇ ਨੇ ਵਿਆਹ ਨਾ ਕਰਵਾਉਣ ਦੀ ਸਲਾਹ, ਦੇਖੋ ਵੀਡੀਓ

Written by  Lajwinder kaur   |  October 29th 2019 12:01 PM  |  Updated: October 29th 2019 12:01 PM

ਪਰਮੀਸ਼ ਵਰਮਾ ਕਿਉਂ ਦੇ ਰਹੇ ਨੇ ਵਿਆਹ ਨਾ ਕਰਵਾਉਣ ਦੀ ਸਲਾਹ, ਦੇਖੋ ਵੀਡੀਓ

ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਜੋ ਕਿ ਇਨੀਂ ਦਿਨੀਂ ਛੁੱਟੀਆਂ ਬਿਤਾਉਣ ਲਈ ਸਿਡਨੀ ਆਪਣੇ ਪੁਰਾਣੇ ਮਿੱਤਰਾਂ ਕੋਲ ਪਹੁੰਚੇ ਹੋਏ ਹਨ। ਜਿੱਥੇ ਉਹ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਦਾ ਪੂਰਾ ਲੁਤਫ਼ ਲੈ ਕੇ ਰਹੇ ਹਨ।

 

 

View this post on Instagram

 

Viah Na Karayeo Dosto #BabyBajwa?? #Shada #Forever !! TAG A MARRIED FRIEND

A post shared by Parmish Verma (@parmishverma) on

ਪਰਮੀਸ਼ ਵਰਮਾ ਆਪਣੇ ਵਧੀਆ ਪਲਾਂ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਇੱਕ ਬੱਚੇ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਉੱਤੇ ਸਾਂਝਾ ਕੀਤਾ ਹੈ। ਵੀਡੀਓ ‘ਚ ਦੇਖ ਸਕਦੇ ਹੋ ਕਿ ਕਿਵੇਂ ਨਿੱਕੇ ਜਿਹੇ ਬੱਚੇ ਨੇ ਉਨ੍ਹਾਂ ਦੇ ਨੱਕ ‘ਚ ਦਮ ਕਰ ਦਿੱਤਾ। ਜਿਸ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੌਹਰ ਨਾਲ ਛੜਾ ਰਹਿਣ ਵਾਲਾ ਸਟਾਰ ਪਰਮੀਸ਼ ਵਰਮਾ ਨੂੰ ਕਹਿਣਾ ਹੀ ਪਿਆ ‘ਵਿਆਹ ਨਾ ਕਰਾਇਓ ਦੋਸਤੋ...’

ਇਸ ਵੀਡੀਓ ਨੂੰ ਤਿੰਨ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਤੇ ਹਜ਼ਾਰਾਂ ਦੀ ਗਿਣਤੀ ‘ਚ ਕਮੈਂਟਸ ਆ ਚੁੱਕੇ ਹਨ। ਇਸ ਵੀਡੀਓ ਉੱਤੇ ਦਰਸ਼ਕਾਂ ਦੇ ਨਾਲ ਪੰਜਾਬੀ ਕਲਾਕਾਰਾਂ ਨੇ ਵੀ ਕਮੈਂਟਸ ਕੀਤੇ ਨੇ।

 

 

View this post on Instagram

 

Mere Wallon te Mere Parivaar Wallon Tuhanu atte tuhade Parivaar Nu. Diwali atte Bandi Chor Diwas Diyan Lakh Lakh Mubarkaan Ji

A post shared by Parmish Verma (@parmishverma) on

ਜੇ ਗੱਲ ਕਰੀਏ ਉਨ੍ਹਾਂ ਦੇ ਕੰਮ ਦੀ ਹਾਲ ਹੀ ‘ਚ ਉਹ ਯੂ ਟਿਊਬ ਸਟਾਰ ਅਮਿਤ ਭੜਾਣਾ ਦੇ ਨਾਲ ਇੱਕ ਵੀਡੀਓ ‘ਚ ਨਜ਼ਰ ਆਏ ਸਨ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਉਹ ਦਰਸ਼ਕਾਂ ਦੀ ਝੋਲੀ ਕਈ ਵਧੀਆ ਗੀਤ ਤੇ ਹਿੱਟ ਫ਼ਿਲਮਾਂ ਪਾ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network