ਬਾਡੀਗਾਰਡ 'ਤੇ ਕਿਉਂ ਭੜਕੀ ਸ਼ਹਿਨਾਜ਼ ਗਿੱਲ, ਜਾਣੋ ਪੂਰਾ ਮਾਮਲਾ

written by Lajwinder kaur | November 20, 2022 02:52pm

Shehnaaz Gill scolds bodyguard: ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ ਜੋ ਕਿ ਆਪਣੀ ਤਸਵੀਰਾਂ ਅਤੇ ਵੀਡੀਓਜ਼ ਕਰਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਇਸ ਦੌਰਾਨ ਉਨ੍ਹਾਂ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਸ਼ਹਿਨਾਜ਼ ਬਾਡੀਗਾਰਡ ਦੀ ਕਲਾਸ ਲੈਂਦੀ ਨਜ਼ਰ ਆ ਰਹੀ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ: ਜਾਣੋ ਕਦੋਂ ਅਤੇ ਕਿੱਥੇ ਰਿਲੀਜ਼ ਹੋਵੇਗੀ ਵਿੱਕੀ ਕੌਸ਼ਲ, ਕਿਆਰਾ ਅਡਵਾਨੀ ਅਤੇ ਭੂਮੀ ਪੇਡਨੇਕਰ ਦੀ ਫ਼ਿਲਮ ‘Govinda Naam Mera’

inside image of shehnaaz image source: twitter

ਦੁਬਈ ਤੋਂ ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਕੁਝ ਪ੍ਰਸ਼ੰਸਕ ਉਸ ਨਾਲ ਫੋਟੋਆਂ ਖਿੱਚਵਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਬਾਡੀਗਾਰਡ ਉਨ੍ਹਾਂ ਨੂੰ ਰੋਕਦਾ ਹੈ ਅਤੇ ਧੱਕਾ ਵੀ ਦਿੰਦਾ ਹੈ। ਅਜਿਹੇ 'ਚ ਸ਼ਹਿਨਾਜ਼ ਗਿੱਲ ਬਾਡੀਗਾਰਡ 'ਤੇ ਹੀ ਭੜਕ ਉੱਠੀ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਸ਼ਹਿਨਾਜ਼ ਬਾਡੀਗਾਰਡ ਨੂੰ ਕਹਿੰਦੀ ਹੈ, 'ਕੀ ਸਮੱਸਿਆ ਹੈ, ਤੁਸੀਂ ਘਬਰਾ ਕਿਉਂ ਰਹੇ ਹੋ? ਤੁਸੀਂ ਇੱਥੇ ਕੀ ਕਰਨ ਆਏ ਹੋ, ਇਹ ਸਾਰੇ ਵੀ ਇੱਥੇ ਫੋਟੋਆਂ ਖਿੱਚਣ ਲਈ ਆਏ ਨੇ।'

shehnaaz viral video image source: twitter

ਸ਼ਹਿਨਾਜ਼ ਅੱਗੇ ਕਹਿੰਦੀ ਹੈ, 'ਦੋਸਤੋ ਆਰਾਮ ਕਰੋ, ਕੀ ਹੋਇਆ? ਮੈਂ ਆਪਣੇ ਪ੍ਰਸ਼ੰਸਕਾਂ ਨਾਲ ਫੋਟੋਆਂ ਕਲਿੱਕ ਕਰਨਾ ਚਾਹੁੰਦੀ ਹਾਂ। ਹਰ ਕੋਈ ਇੱਕ ਫੋਟੋ ਪ੍ਰਾਪਤ ਕਰੇਗਾ। ਮੈਂ ਇੱਥੇ ਹਾਂ guys।

ਸ਼ਹਿਨਾਜ਼ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਪਸੰਦ ਕਰ ਰਹੇ ਹਨ ਅਤੇ ਅਦਾਕਾਰਾ ਦੀ ਤਾਰੀਫ ਕਰ ਰਹੇ ਹਨ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਇਸ ਸਾਦਗੀ ਕਾਰਨ ਹੀ ਪ੍ਰਸ਼ੰਸਕ ਸ਼ਹਿਨਾਜ਼ ਨੂੰ ਪਸੰਦ ਕਰਦੇ ਹਨ।

shehnaaz gill latest video image source: twitter

ਸ਼ਹਿਨਾਜ਼ ਗਿੱਲ ਨੇ ਹਾਲ ਹੀ ਵਿੱਚ ਫਿਲਮਫੇਅਰ ਅਵਾਰਡ ਜਿੱਤਿਆ ਅਤੇ ਫਿਰ ਜੇਤੂ ਭਾਸ਼ਣ ਦੌਰਾਨ ਸਿਧਾਰਥ ਸ਼ੁਕਲਾ ਨੂੰ ਯਾਦ ਕੀਤਾ। ਅਦਾਕਾਰਾ ਨੇ ਆਪਣਾ ਅਵਾਰਡ ਆਪਣੇ ਖ਼ਾਸ ਦੋਸਤ ਸਿਧਾਰਥ ਸ਼ੁਕਲਾ ਨੂੰ ਸਮਰਪਿਤ ਕੀਤਾ। ਸ਼ਹਿਨਾਜ਼ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

 

You may also like