ਬਾਸਕੇਟਬਾਲ ਖਿਡਾਰੀ ਕੋਬੀ ਬ੍ਰਾਂਇਟ ਦੀ ਮੌਤ ਤੇ ਬਾਲੀਵੁੱਡ ਤੇ ਪਾਲੀਵੁੱਡ ਨੇ ਦੁੱਖ ਦਾ ਕੀਤਾ ਪ੍ਰਗਟਾਵਾ

written by Rupinder Kaler | January 27, 2020

ਅਮਰੀਕਾ ਦੇ ਦਿੱਗਜ ਬਾਸਕੇਟਬਾਲ ਖਿਡਾਰੀ ਕੋਬੀ ਬ੍ਰਾਂਇਟ ਦੀ 26 ਜਨਵਰੀ ਨੂੰ ਇੱਕ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਹੈ । ਇਸ ਹੈਲੀਕਾਪਟਰ ਵਿੱਚ ਕੋਬੀ ਦੇ ਨਾਲ ਉਸ ਦੀ 13 ਸਾਲ ਦੀ ਧੀ ਤੇ 7 ਹੋਰ ਲੋਕ ਸਵਾਰ ਸਨ । ਇਸ ਹਾਦਸੇ ਵਿੱਚ ਕਿਸੇ ਦੀ ਵੀ ਜਾਨ ਨਹੀਂ ਬਚੀ । ਪਰ ਇਸ ਸਭ ਦੇ ਚਲਦੇ ਇੱਕ 8 ਸਾਲ ਪੁਰਾਣਾ ਟਵੀਟ ਵਾਇਰਲ ਹੋ ਰਿਹਾ ਹੈ । ਇਹ ਟਵੀਟ 14 ਨਵੰਬਰ 2012 ਨੂੰ ਪੋਸਟ ਕੀਤਾ ਗਿਆ ਹੈ । https://twitter.com/dotNoso/status/268466325842694144 ਇਸ ਵਿੱਚ ਦੱਸਿਆ ਗਿਆ ਹੈ ਕਿ ਕੋਬੀ ਦੀ ਮੌਤ ਹੈ ਹੈਲੀਕਾਪਟਰ ਹਾਦਸੇ ਵਿੱਚ ਹੋਵੇਗੀ । ਇਸ ਟਵੀਟ ਨੂੰ ਦੇਖ ਕੇ ਲੋਕਾਂ ਨੂੰ ਕਾਫੀ ਹੈਰਾਨੀ ਹੋ ਰਹੀ ਹੈ । ਇਸ ਟਵੀਟ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਹੋ ਰਹੇ ਹਨ । ਹਾਦਸੇ ਦੀ ਗੱਲ ਕੀਤੀ ਜਾਵੇ ਤਾਂ ਹਾਦਸਾ ਲਾਸ ਅਂੈਜਲੈਸ ਦੇ ਬਾਹਰੀ ਇਲਾਕੇ ਵਿੱਚ ਹੋਇਆ ਸੀ , ਹਾਦਸੇ ਵਿੱਚ ਧਰਤੀ ਤੇ ਮੌਜੂਦ ਕਿਸੇ ਵੀ ਵਿਅਕਤੀ ਨੂੰ ਨੁਕਸਾਨ ਨਹੀਂ ਪਹੁੰਚਿਆ ਪਰ ਹੈਲੀਕਾਪਟਰ ਵਿੱਚ ਸਵਾਰ 9 ਲੋਕਾਂ ਦੀ ਮੌਤ ਹੋ ਗਈ । https://twitter.com/LASDHQ/status/1221501617255505920 ਕੋਬੀ ਦੀ ਮੌਤ ਨੂੰ ਲੈ ਕੇ ਖੇਡ ਤੇ ਫ਼ਿਲਮ ਜਗਤ ਦੇ ਲੋਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਵਿਰਾਟ ਕੋਹਲੀ ਨੇ ਵੀ ਕੋਬੀ ਦੀ ਮੌਤ ਤੇ ਅਫਸੋਸ ਜਤਾਇਆ ਹੈ । ਅਕਸ਼ੇ ਕੁਮਾਰ ਨੇ ਵੀ ਕੋਬੀ ਨੂੰ ਯਾਦ ਕਰਦੇ ਹੋਏ ਟਵੀਟ ਕੀਤਾ ਹੈ । [embed]https://www.instagram.com/p/B7zUprxF3nP/[/embed] https://twitter.com/akshaykumar/status/1221624306100129792 ਰਣਵੀਰ ਸਿੰਘ, ਫਰਹਾਨ ਅਖ਼ਤਰ, ਕਰਨ ਜੌਹਰ, ਅਨੁਪਮ ਖੇਰ ਸਮੇਤ ਬਾਲੀਵੁੱਡ ਦੇ ਬਹੁਤ ਸਾਰੀਆਂ ਹਸਤੀਆਂ ਨੇ ਕੋਬੀ ਨੂੰ ਸ਼ਰਧਾਂਜਲੀ ਦਿੱਤੀ ਹੈ । https://www.instagram.com/p/B7y9EDTBxPA/ ਪੰਜਾਬੀ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਗਗਨ ਕੋਕਰੀ, ਸਾਰਾ ਗੁਰਪਾਲ, ਅੰਮ੍ਰਿਤ ਮਾਨ ਸਮੇਤ ਹੋਰ ਕਈ ਗਾਇਕਾ ਨੇ ਕੋਬੀ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ । https://www.instagram.com/p/B7zvDPZhBuk/ https://www.instagram.com/p/B7z4IULBD_O/

0 Comments
0

You may also like