‘ਕਬਜ਼ਾ’ ਗਾਣਾ ਹਿੱਟ ਹੋਣ ਤੋਂ ਬਾਅਦ ਗੁਰਲੇਜ਼ ਅਖ਼ਤਰ ਇਸ ਗਾਣੇ ’ਚ ਪਾਉਣਗੇ ਧੱਕ

written by Rupinder Kaler | January 09, 2020

ਗਾਇਕਾ ਗੁਰਲੇਜ਼ ਅਖ਼ਤਰ ਨੂੰ ਹਿੱਟ ਗਾਣਿਆਂ ਵਾਲੀ ਮਸ਼ੀਨ ਕਿਹਾ ਜਾਵੇ ਤਾਂ ਇਹ ਕੋਈ ਅਕਥਨੀ ਨਹੀਂ ਹੋਵੇਗੀ । ਹਾਲ ਹੀ ਵਿੱਚ ਗੁਰਲੇਜ਼ ਅਖ਼ਤਰ ਤੇ ਦਿਲਪ੍ਰੀਤ ਢਿੱਲੋਂ ਦਾ ਰਿਲੀਜ਼ ਹੋਇਆ ਗਾਣਾ ‘ਕਬਜ਼ਾ’ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਇਸ ਗਾਣੇ ਦੇ ਹਰ ਪਾਸੇ ਚਰਚੇ ਹਨ, ਤੇ ਹਰ ਥਾਂ ਤੇ ਇਹ ਗਾਣਾ ਵੱਜਦਾ ਸੁਣਾਈ ਦੇ ਜਾਂਦਾ ਹੈ ।

https://www.instagram.com/p/B7BVtOnAmUG/

ਇਸ ਸਭ ਦੇ ਚਲਦੇ ਗੁਰਲੇਜ਼ ਅਖ਼ਤਰ korala maan ਦੇ ਨਾਲ ਗਾਣਾ ਲੈ ਕੇ ਆ ਰਹੇ ਹਨ ।ਗੁਰਲੇਜ਼ ਅਖ਼ਤਰ ਤੇ korala maan ਦੇ ਇਸ ਗਾਣੇ ਨੂੰ ਬਰੂਦ ਦਿਲ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਗਾਣੇ ਦਾ ਮਿਊਜ਼ਿਕ ਦੇਸੀ ਕਰਿਊ ਨੇ ਤਿਆਰ ਕੀਤਾ ਹੈ ।

https://www.instagram.com/p/B7Fu4OugWs9/

ਗਾਣੇ ਦਾ ਪੂਰਾ ਪ੍ਰੋਜੈਕਟ ਪਰਮ ਚਾਹਲ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਲੇਜ਼ ਅਖ਼ਤਰ ਤੇ korala maan ਨੇ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਇਸ ਜੋੜੀ ਦਾ ‘ਫ਼ਿਲਮੀ ਸੀਨ’ ਗਾਣਾ ਕਾਫੀ ਹਿੱਟ ਰਿਹਾ ਹੈ ।

0 Comments
0

You may also like