ਮਿਸ ਇੰਡੀਆ 2022 ਦੇ ਗ੍ਰੈਂਡ ਫਿਨਾਲੇ 'ਚ ਕ੍ਰਿਤੀ ਸੈਨਨ ਨੇ ਪਹਿਨੀਆ ਸ਼ਾਨਦਾਰ ਜੰਪਸੂਟ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

written by Pushp Raj | July 05, 2022

ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੇ ਹਾਲ ਹੀ ਵਿੱਚ ਫੈਮਿਨਾ ਮਿਸ ਇੰਡੀਆ 2022 ਦੇ ਗ੍ਰੈਂਡ ਫਿਨਾਲੇ 'ਚ ਸ਼ਿਰਕਤ ਕੀਤੀ। ਇਸ ਮਗਰੋਂ ਕ੍ਰਿਤੀ ਸੈਨਨ ਸੁਰਖੀਆਂ ਵਿੱਚ ਆ ਗਈ ਹੈ। ਇਸ ਦਾ ਮੁਖ ਕਾਰਨ ਹੈ ਫੈਮਿਨਾ ਮਿਸ ਇੰਡੀਆ 2022 ਦੇ ਗ੍ਰੈਂਡ ਫਿਨਾਲੇ 'ਚ ਕ੍ਰਿਤੀ ਸੈਨਨ ਵੱਲੋਂ ਪਹਿਨੀ ਗਈ ਖੂਬਸੂਰਤ ਡਰੈਸ, ਜਿਸ ਦੀ ਕੀਮਤ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

image From instagram

ਕ੍ਰਿਤੀ ਸੈਨਨ ਨੂੰ ਬਾਲੀਵੁੱਡ ਦੀਆਂ ਸਭ ਤੋਂ ਸਟਾਈਲਿਸ਼ ਅਭਿਨੇਤਰਿਆਂ ਵਿੱਚੋਂ ਇੱਕ ਕਿਹਾ ਜਾ ਸਕਦਾ ਹੈ ਅਤੇ ਜੇਕਰ ਤੁਸੀਂ ਪਹਿਲਾਂ ਇਸ 'ਤੇ ਵਿਸ਼ਵਾਸ ਨਹੀਂ ਕੀਤਾ, ਤਾਂ ਮਿਸ ਇੰਡੀਆ 2022 ਦੇ ਗ੍ਰੈਂਡ ਫਿਨਾਲੇ ਵਿੱਚ ਸ਼ਾਮਲ ਹੋਣ ਸੈਲੇਬਸ ਦੇ ਡਰੈਸ ਦੀ ਕੀਮਤ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਹਾਲ ਹੀ ਵਿੱਚ ਕ੍ਰਿਤੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਨਵੀਂਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਕ੍ਰਿਤੀ ਨੇ ਆਪਣੇ ਉਹ ਡਰੈਸ ਪਾਈ ਹੋਈ ਹੈ ਜਿਸ ਵਿੱਚ ਉਸ ਨੇ ਫੈਮਿਨਾ ਮਿਸ ਇੰਡੀਆ 2022 ਦੇ ਗ੍ਰੈਂਡ ਫਿਨਾਲੇ 'ਚ ਸ਼ਿਰਕਤ ਕੀਤੀ ਸੀ।

image From instagram

ਸ਼ੇਅਰ ਕੀਤੀ ਗਈ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕ੍ਰਿਤੀ ਨੇ ਬਲੈਕ ਐਂਡ ਵ੍ਹਾਈਟ ਰੰਗ ਦਾ ਬੇਹੱਦ ਹੀ ਕੂਲ ਜੰਪਸੂਟ ਕੈਰੀ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਕ੍ਰਿਤੀ ਨੇ ਇਸ ਲੁੱਕ ਦੇ ਨਾਲ ਨਿਊਡ ਮੇਅਕਪ ਕਰਕੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਇਨ੍ਹਾਂ ਤਸਵੀਰਾਂ ਦੇ ਵਿੱਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕ੍ਰਿਤੀ ਨੇ ਆਪਣੀ ਪੋਸਟ ਦਾ ਕੈਪਸ਼ਨ ਦਿੱਤਾ, "Black and white make moments together.. 🖤🤍And classy attires too! 😉"

ਕ੍ਰਿਤੀ ਸੈਨਨ ਦੀ ਇਹ ਡਰੈਸ ਬ੍ਰਿਟਿਸ਼ ਲਗਜ਼ਰੀ ਕੱਪੜਿਆਂ ਦੇ ਬ੍ਰਾਂਡ ਸਫ਼ੀਆ ਤੋਂ ਹੈ। ਇਸ ਨੂੰ ਮਸ਼ਹੂਰ ਸਟਾਈਲਿਸਟ ਸੁਕ੍ਰਿਤੀ ਗਰੋਵਰ ਨੇ ਤਿਆਰ ਕੀਤਾ ਹੈ। ਇਸ ਡਰੈਸ ਦੀ ਕੀਮਤ ਲਗਭਗ 1 ਲੱਖ ਰੁਪਏ ਹੈ।

image From instagram

ਹੋਰ ਪੜ੍ਹੋ: ਘੋੜੇ 'ਤੇ ਆਰਡਰ ਦੀ ਡਿਲਵਰੀ ਦੇਣ ਪੁੱਜਾ ਸਵਿਗੀ ਦਾ ਡਿਲਵਰੀ ਬੁਆਏ, ਵੇਖੋ ਵੀਡੀਓ

ਕ੍ਰਿਤੀ ਸੈਨਨ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਕਈ ਫੈਨਜ਼ ਕਮੈਂਟ ਕਰਕੇ ਆਪੋ -ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜੇਕਰ ਕ੍ਰਿਤੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕ੍ਰਿਤੀ ਨੇ ਹੁਣ ਤੱਕ ਬਾਲੀਵੁੱਡ ਵਿੱਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ, ਇਨ੍ਹਾਂ ਹੀਰੋਪੰਤੀ , ਰਾਬਤਾ ਵਰਗੀਆਂ ਕਈ ਫਿਲਮਾਂ ਦੇ ਨਾਂਅ ਸ਼ਾਮਿਲ ਹਨ। ਆਖਰੀ ਵਾਰ ਕ੍ਰਿਤੀ ਸੈਨਨ ਨੂੰ ਕਾਰਤਿਕ ਆਰਯਨ ਦੀ ਫਿਲਮ ਮਿਮੀ ਵਿੱਚ ਵੇਖਿਆ ਗਿਆ ਸੀ।

 

View this post on Instagram

 

A post shared by Kriti (@kritisanon)

You may also like