ਫ਼ਿਲਮ 'ਭੇੜੀਆ' ਤੋਂ ਕ੍ਰਿਤੀ ਸੈਨਨ ਦਾ ਫਰਸਟ ਲੁੱਕ ਆਇਆ ਸਾਹਮਣੇ, ਵੱਖਰੇ ਅੰਦਾਜ਼ 'ਚ ਨਜ਼ਰ ਆਈ ਅਦਾਕਾਰਾ

written by Pushp Raj | October 18, 2022 12:25pm

Kriti Sanon's first look from film 'Bhedia': ਅਦਾਕਾਰ ਵਰੁਣ ਧਵਨ ਅਤੇ ਕ੍ਰਿਤੀ ਸੈਨਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਭੇੜੀਆ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਇਸ ਫ਼ਿਲਮ ਤੋਂ ਵਰੁਣ ਧਵਨ ਦਾ ਫਰਸਟ ਲੁੱਕ ਰਿਲੀਜ਼ ਹੋਇਆ ਸੀ। ਹੁਣ ਇਸ ਫ਼ਿਲਮ ਤੋਂ ਅਦਾਕਾਰਾ ਕ੍ਰਿਤੀ ਸੈਨਨ ਦਾ ਫਰਸਟ ਲੁੱਕ ਰਿਲੀਜ਼ ਹੋਇਆ ਹੈ, ਆਓ ਜਾਣਦੇ ਹਾਂ ਫ਼ਿਲਮ 'ਚ ਕ੍ਰਿਤੀ ਦੇ ਕਿਰਦਾਰ ਬਾਰੇ ਖ਼ਾਸ ਗੱਲਾਂ।

Image Source : Instagram

ਫ਼ਿਲਮ 'ਭੇੜੀਆ' ਤੋਂ ਵਰੁਣ ਧਵਨ ਦੇ ਲੁੱਕ ਤੋਂ ਬਾਅਦ ਕ੍ਰਿਤੀ ਸੈਨਨ ਦਾ ਸ਼ਾਨਦਾਰ ਲੁੱਕ ਸਾਹਮਣੇ ਆਇਆ ਹੈ। ਅਦਾਕਾਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਲੁੱਕ ਦੀ ਝਲਕ ਸਾਂਝੀ ਕੀਤੀ ਹੈ।

ਆਪਣਾ ਫਰਸਟ ਸ਼ੇਅਰ ਕਰਦੇ ਹੋਏ ਕ੍ਰਿਤੀ ਸੈਨਨ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, "Meet Dr. Anika! Bhediya ki doctor! 🐺Humans, please visit at your own risk! 💉👩‍⚕️#BhediyaTrailer howling tomorrow! "

Image Source : Instagram

ਕ੍ਰਿਤੀ ਸੈਨਨ ਬਣੀ ਡਾਕਟਰ
ਕ੍ਰਿਤੀ ਸੈਨਨ ਦੇ ਇਸ ਪੋਸਟ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਉਹ ਫ਼ਿਲਮ ਵਿੱਚ ਇੱਕ ਵੱਖਰੇ ਕਿਸਮ ਦਾ ਕਿਰਦਾਰ ਨਿਭਾਉਣ ਵਾਲੀ ਹੈ। ਕ੍ਰਿਤੀ ਸੈਨਨ ਦਾ ਫਰਸਟ ਲੁੱਕ ਬੇਹੱਦ ਸਾਈਟੀਫ਼ਿਕ ਲੱਗ ਰਿਹਾ ਹੈ। ਇਸ ਕਿਰਦਾਰ ਵਿੱਚ ਕ੍ਰਿਤੀ ਸ਼ਾਰਟ ਹੇਅਰਸ ਅਤੇ ਹੱਥਾਂ ਵਿੱਚ ਇੰਜੈਕਸ਼ਨ ਫੜ ਕੇ ਕੈਮਰੇ ਵੱਲ ਵੇਖਦੀ ਹੋਈ ਨਜ਼ਰ ਆ ਰਹੀ ਹੈ। ਕ੍ਰਿਤੀ ਸੈਨਨ ਫ਼ਿਲਮ ਵਿੱਚ ਭੇੜੀਆਂ ਦੀ ਡਾਕਟਰ ਦਾ ਕਿਰਦਾਰ ਨਿਭਾ ਰਹੀ ਹੈ। ਅਦਾਕਾਰਾ ਆਪਣੇ ਇਸ ਕਿਰਦਾਰ ਨਾਲ ਫ਼ਿਲਮ ਵਿੱਚ ਕੀ ਕੁਝ ਖ਼ਾਸ ਕਰੇਗੀ ਇਹ ਤਾਂ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।

ਕ੍ਰਿਤੀ ਸੈਨਨ ਦੇ ਫੈਨਜ਼ ਉਨ੍ਹਾਂ ਦੇ ਇਸ ਲੁੱਕ ਨੂੰ ਬਹੁਤ ਪਸੰਦ ਕਰ ਰਹੇ ਹਨ। ਵੱਡੀ ਗਿਣਤੀ 'ਚ ਫੈਨਜ਼ ਕ੍ਰਿਤੀ ਦੇ ਇਸ ਲੁੱਕ ਦੀ ਤੁਲਨਾ ਵਰਲਡ ਫੇਮਸ ਕ੍ਰਾਈਮ ਸੀਰੀਜ਼ 'ਮਨੀ ਹਾਈਸਟ ਕੀ ਟੋਕਿਓ' ਕਿਰਦਾਰ ਦੇ ਨਾਲ ਕਰ ਰਹੇ ਹਨ।

Image Source : Instagram

ਹੋਰ ਪੜ੍ਹੋ: ਫ਼ਿਲਮ 'ਪੁਸ਼ਪਾ 2' ਦੇ ਮੇਕਰਸ ਨੇ ਸੈੱਟ ਤੋਂ ਤਸਵੀਰ ਸਾਂਝੀ ਕਰ ਦਿਖਾਈ ਪਹਿਲੀ ਝਲਕ, ਪੜ੍ਹੋ ਪੂਰੀ ਖ਼ਬਰ

ਵਰੁਣ ਧਵਨ ਅਤੇ ਕ੍ਰਿਤੀ ਸੈਨਨ ਦੀ ਫ਼ਿਲਮ 'ਭੇੜੀਆ' ਨੂੰ ਲੈ ਕੇ ਸਿਨੇਮਾ ਪ੍ਰੇਮੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਫ਼ਿਲਮ ਦੇ ਪਹਿਲੇ ਰਿਲੀਜ਼ ਹੋਏ ਟੀਜ਼ਰ ਵੀਡੀਓ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਦਰਸ਼ਕ ਫਿਲਮ ਦੇ ਟ੍ਰੇਲਰ ਅਤੇ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਕਿ ਇਹ ਫ਼ਿਲਮ 25 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

 

View this post on Instagram

 

A post shared by Kriti (@kritisanon)

You may also like