ਕੇ ਆਰ ਕੇ ਨੇ ਅਕਸ਼ੇ ਕੁਮਾਰ ‘ਤੇ ਕੱਸਿਆ ਤੰਜ, ਕਿਹਾ ‘ਆਪਨੇ ਤੋ 6 ਫ਼ਿਲਮ ਏਕ ਸਾਥ ਫਲਾਪ ਦੇਕਰ ਲਾਸ਼ੇਂ ਬਿਛਾ ਦੀ’

written by Shaminder | June 13, 2022

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ (Akshay Kumar)  ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ‘ਚ ਨਜਰ ਆ ਚੁੱਕੇ ਹਨ । ਪਰ ਇਹ ਫ਼ਿਲਮਾਂ ਬਾਕਸ ਆਫ਼ਿਸ ‘ਤੇ ਜਿਆਦਾ ਕਮਾਲ ਨਹੀਂ ਦਿਖਾ ਸਕੀਆਂ । ਜਿਸ ਤੋਂ ਬਾਅਦ ਕੇ ਆਰ ਕੇ ਨੇ ਅਕਸ਼ੇ ਕੁਮਾਰ ‘ਤੇ ਤੰਜ ਕੱਸਦੇ ਹੋਏ ਇੱਕ ਟਵੀਟ ਕੀਤਾ ਹੈ । ਜਿਸ ‘ਚ ਉਹ ਅਕਸ਼ੇ ਕੁਮਾਰ ‘ਤੇ ਨਿਸ਼ਾਨਾ ਸਾਧਦੇ ਹੋਏ ਨਜਰ ਆ ਰਹੇ ਹਨ । ਖੁਦ ਨੂੰ ਫ਼ਿਲਮ ਆਲੋਚਕ ਮੰਨਦੇ ਹੋਏ ਕਮਾਲ ਆਰ ਖਾਨ ਅਕਸਰ ਫ਼ਿਲਮਾਂ ਦੇ ਬਾਰੇ ਰਾਇ ਦਿੰਦੇ ਰਹਿੰਦੇ ਹਨ ।

ਹੋਰ ਪੜ੍ਹੋ : ਆਪਣੇ ਪੈੱਟ ਡੌਗ ਦੇ ਨਾਲ ਮਸਤੀ ਕਰਦੇ ਨਜ਼ਰ ਆਏ ਅਦਾਕਾਰ ਅਕਸ਼ੇ ਕੁਮਾਰ, ਵੀਡੀਓ ਵਾਇਰਲ

ਅਕਸ਼ੇ ਕੁਮਾਰ ਦੀ ਹਾਲ ਹੀ ‘ਚ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਆਈ ਸੀ । ਇਸ ਫ਼ਿਲਮ ਨੇ ਦਰਸ਼ਕਾਂ ਨੂੰ ਨਿਰਾਸ਼ ਕੀਤਾ ਅਤੇ ਜਿਸ ਤਰ੍ਹਾਂ ਦੀਆਂ ਉਮੀਦਾਂ ਇਸ ਫ਼ਿਲਮ ਤੋਂ ਲੋਕਾਂ ਨੂੰ ਸਨ, ਉਸ ‘ਤੇ ਇਹ ਫ਼ਿਲਮ ਖਰੀ ਨਹੀਂ ਉਤਰ ਪਾਈ । ਜਿਸ ਤੋਂ ਬਾਅਦ ਕੇ ਆਰ ਕੇ ਨੇ ਅਕਸ਼ੇ ਕੁਮਾਰ ਦਾ ਮਜਾਕ ਉਡਾਇਆ ਹੈ । ਉਸ ਨੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ‘'ਭਰਾ, ਅਕਸ਼ੇ ਕੁਮਾਰ, ਤੁਸੀਂ ਬਾਲੀਵੁੱਡ 'ਚ ਦਹਿਸ਼ਤ ਪੈਦਾ ਕਰ ਦਿੱਤੀ ਹੈ।

Image Source: Instagram

ਹੋਰ ਪੜ੍ਹੋ : ਜਦੋਂ ਅਕਸ਼ੇ ਕੁਮਾਰ ਦੇ ਬਾਡੀਗਾਰਡ ਨੇ ਸੈਨਾ ਦੇ ਜਵਾਨ ਨੂੰ ਤਸਵੀਰ ਲੈਣ ਤੋਂ ਰੋਕਿਆ, ਅਦਾਕਾਰ ਦਾ ਸੀ ਇਸ ਤਰ੍ਹਾਂ ਦਾ ਰਿਐਕਸ਼ਨ

ਇਕੱਠੀਆਂ ਲਗਾਤਾਰ 6 ਹਿੰਦੀ ਫ਼ਿਲਮਾਂ ਵਿੱਚ ਫਲਾਪ ਦੇ ਕੇ ਤੁਸੀਂ ਫਲਾਪ ਫ਼ਿਲਮਾਂ ਦੀਆਂ ਲਾਸ਼ਾ ਬਿਛਾ ਦਿੱਤੀਆਂ ਹਨ। ਇਸ ਸ਼ਾਨਦਾਰ ਰਿਕਾਰਡ ਲਈ ਤੁਹਾਡਾ ਬਹੁਤ ਧੰਨਵਾਦ’।ਦੱਸ ਦਈਏ ਕਿ ਹਾਲ ਹੀ ‘ਚ ਅਕਸ਼ੇ ਕੁਮਾਰ ਦੀ ਫ਼ਿਲਮ ਬੀਤੀ ਤਿੰਨ ਜੂਨ ਨੂੰ ਰਿਲੀਜ ਹੋਈ ਸੀ, 300 ਕਰੋੜ ਦੀ ਲਾਗਤ ਦੇ ਨਾਲ ਤਿਆਰ ਹੋਈ ਇਸ ਫ਼ਿਲਮ ਤੋਂ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਸਨ ।

KRK -m

ਪਰ ਇਹ ਉਮੀਦਾਂ ਧਰੀਆਂ ਦੀਆਂ ਧਰੀਆਂ ਹੀ ਰਹਿ ਗਈਆਂ । ਅਕਸ਼ੇ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਪਿਛਲੇ ਕੁਝ ਸਮੇਂ ਦੌਰਾਨ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ ਹੋਈਆਂ ਜਿਸ ਨੂੰ ਠੀਕ ਠਾਕ ਰਿਸਪਾਂਸ ਮਿਲਿਆ ਹੈ । ਪਰ ਕਮਾਲ ਆਰ ਖਾਨ ਅਕਸਰ ਸਾਰੇ ਅਦਾਕਾਰਾਂ ਦੀਆਂ ਫ਼ਿਲਮਾਂ ਬਾਰੇ ਰਾਇ ਰੱਖਦੇ ਰਹਿੰਦੇ ਹਨ ।

You may also like