ਗ੍ਰਿਫ਼ਤਾਰੀ ਮਗਰੋਂ ਅਚਾਨਕ ਵਿਗੜੀ ਕੇਆਰਕੇ ਦੀ ਤਬੀਅਤ, ਸੀਨੇ 'ਚ ਦਰਦ ਦੀ ਸ਼ਿਕਾਇਤ ਮਗਰੋਂ ਹਸਪਤਾਲ 'ਚ ਦਾਖਲ

written by Pushp Raj | August 31, 2022

KRK Admitted in Hospital: ਬਾਲੀਵੁੱਡ ਅਦਾਕਾਰ ਤੇ ਫ਼ਿਲਮ ਨਿਰਮਾਤਾ ਕਮਲ ਆਰ ਖਾਨ (ਕੇਆਰਕੇ) ਅਕਸਰ ਆਪਣੀ ਵਿਵਾਦਿਤ ਬਿਆਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਹੁਣ ਕੇਆਰਕੇ ਨੂੰ ਲੈ ਕੇ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ। ਇਤਰਾਜ਼ਯੋਗ ਟਵੀਟ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਕੇਆਰਕੇ ਦੀ ਅਚਾਨਕ ਤਬੀਅਤ ਵਿਗੜ ਗਈ, ਜਿਸ ਮਗਰੋਂ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

Kamal Rashid Khan aka KRK sent to 14-day judicial custody, details inside Image Source: Twitter

ਮੀਡੀਆ ਰਿਪੋਰਟਸ ਦੇ ਮੁਤਾਬਕ ਗ੍ਰਿਫ਼ਤਾਰੀ ਹੋਣ ਦੇ ਕੁਝ ਸਮੇਂ ਬਾਅਦ ਕੇਆਰਕੇ ਦੀ ਸਿਹਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਸ਼ਤਾਬਦੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸਮਾਚਾਰ ਏਜੰਸੀ ਏਐਨਆਈ ਮੁਤਾਬਕ, ਗ੍ਰਿਫ਼ਤਾਰੀ ਤੋਂ ਬਾਅਦ ਕਮਲ ਆਰ ਖਾਨ ਨੂੰ ਸੀਨੇ ਵਿੱਚ ਦਰਦ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਸ਼ਤਾਬਦੀ ਹਸਪਤਾਲ ਲਿਜਾਇਆ ਗਿਆ।

ਦੱਸ ਦਈਏ ਕਿ ਮੁੰਬਈ ਦੀ ਮਲਾਡ ਪੁਲਿਸ ਨੇ ਬਾਲੀਵੁੱਡ ਅਭਿਨੇਤਾ-ਨਿਰਮਾਤਾ ਕਮਲ ਆਰ ਖਾਨ (ਕੇਆਰਕੇ) ਨੂੰ 2020 ਵਿੱਚ ਕੁਝ ਵਿਵਾਦਤ ਟਵੀਟ ਪੋਸਟ ਕਰਨ ਲਈ ਮੁੰਬਈ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ। ਅਧਿਕਾਰੀਆਂ ਨੇ ਇੱਥੇ ਇਹ ਜਾਣਕਾਰੀ ਦਿੱਤੀ। ਉਸ ਦੇ ਖਿਲਾਫ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਅਤੇ ਹੋਰ ਕਾਨੂੰਨਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਬੋਰੀਵਲੀ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

Image Source: Twitter

47 ਸਾਲਾ ਕੇਆਰਕੇ, ਨੂੰ ਬਿੱਗ ਬੌਸ 3 ਵਿੱਚ ਵੀ ਦੇਖਿਆ ਗਿਆ ਸੀ। ਬੀਤੇ ਦਿਨ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਸੀ। ਇਹ ਗ੍ਰਿਫ਼ਤਾਰੀ ਦੋ ਸਾਲ ਪਹਿਲਾਂ ਵੱਖ-ਵੱਖ ਪ੍ਰਮੁੱਖ ਹਸਤੀਆਂ ਦੇ ਖਿਲਾਫ ਟਵੀਟ ਕਰਨ ਦੇ ਦੋਸ਼ ਵਿੱਚ ਹੋਈ ਹੈ। ਇਸ ਤੋਂ ਪਹਿਲਾਂ ਕੇਆਰਕੇ ਕੋਲੋਂ ਪੁਲਿਸ ਨੇ ਪੁੱਛਗਿੱਛ ਵੀ ਕੀਤੀ ਸੀ।

ਇੱਕ ਪੁਲਿਸ ਅਧਿਕਾਰੀ ਦੇ ਅਨੁਸਾਰ ਕੇਆਰਕੇ ਖਿਲਾਫ 2020 ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 153 (ਦੰਗਾ ਭੜਕਾਉਣ ਦੇ ਇਰਾਦੇ ਨਾਲ ਉਕਸਾਉਣਾ) ਅਤੇ 500 (ਮਾਨਹਾਨੀ ਦੀ ਸਜ਼ਾ) ਅਤੇ ਸੂਚਨਾ ਤਕਨਾਲੋਜੀ ਐਕਟ ਦੇ ਉਪਬੰਧਾਂ ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਸੀ। ਕੇਆਰਕੇ ਖਿਲਾਫ ਪਹਿਲਾ 'ਲੁੱਕਆਊਟ ਸਰਕੂਲਰ' ਵੀ ਜਾਰੀ ਕੀਤਾ ਗਿਆ ਸੀ।

Image Source: Twitter

ਹੋਰ ਪੜ੍ਹੋ : ਦੀਪਿਕਾ ਪਾਦੁਕੋਣ ਦੀ ਆਵਾਜ਼ 'ਚ ਫ਼ਿਲਮ 'ਬ੍ਰਹਮਾਸਤਰ' ਤੋਂ ਵੀਡੀਓ ਕਲਿਪ ਹੋਈ ਵਾਇਰਲ, ਵੇਖੋ ਵੀਡੀਓ

ਮਲਾਡ ਪੁਲਿਸ ਨੇ ਸਾਲ 2020 ਦੇ ਟਵੀਟ ਦੇ ਸਬੰਧ ਵਿੱਚ ਕੇਆਰਕੇ ਨੂੰ ਗ੍ਰਿਫਤਾਰ ਕੀਤਾ ਸੀ। ਉਸ ਟਵੀਟ ਵਿੱਚ ਕੇਆਰਕੇ ਨੇ ਲਵ ਜੇਹਾਦ ਨਾਲ ਸਬੰਧਤ ਸਮੱਗਰੀ ਲਿਖੀ ਅਤੇ ਪੋਸਟ ਕੀਤੀ ਸੀ। ਕੇਆਰਕੇ ਦੀ ਤਰਫੋਂ ਉਸ ਦੇ ਵਕੀਲ ਨੇ ਅੱਜ ਜ਼ਮਾਨਤ ਲਈ ਅਰਜ਼ੀ ਦਿੱਤੀ, ਜਿਸ 'ਤੇ ਹੁਣ 2 ਸਤੰਬਰ ਨੂੰ ਸੁਣਵਾਈ ਹੋਵੇਗੀ।

You may also like