ਕੇ.ਆਰ.ਕੇ ਦੀ ਜਾਨ ਖਤਰੇ 'ਚ, ਪੁੱਤਰ ਨੇ ਪੋਸਟ ਪਾ ਕੇ ਬਾਲੀਵੁੱਡ ਕਲਾਕਾਰਾਂ ਤੋਂ ਮੰਗੀ ਪਿਤਾ ਦੀ ਸੁਰੱਖਿਆ ਲਈ ਮਦਦ

written by Lajwinder kaur | September 08, 2022

KRK’s Son Faisal Kamaal Khan Says His Father KRK’s life ‘in danger’: ਸਵੈ-ਸਟਾਈਲ ਫਿਲਮ ਆਲੋਚਕ ਕਮਾਲ ਰਾਸ਼ਿਦ ਖਾਨ ਉਰਫ ਕੇ.ਆਰ.ਕੇ ਨੌ ਦਿਨਾਂ ਦੀ ਜੇਲ੍ਹ ਦੀ ਸਜ਼ਾ ਕੱਟਣ ਤੋਂ ਬਾਅਦ ਵੀਰਵਾਰ ਨੂੰ ਜੇਲ੍ਹ ਤੋਂ ਬਾਹਰ ਆ ਗਏ। ਹਾਲਾਂਕਿ, ਉਸਦੀ ਰਿਹਾਈ ਦੇ ਕੁਝ ਪਲਾਂ ਬਾਅਦ, ਉਸਦੇ ਪੁੱਤਰ Faisal Kamaal Khan ਨੇ ਕਿਹਾ ਕਿ ਉਸਦੇ ਪਿਤਾ ਨੂੰ ਤਸੀਹੇ ਦਿੱਤੇ ਜਾ ਰਹੇ ਹਨ।

ਹੋਰ ਪੜ੍ਹੋ : ‘ਦੇਖੋ ਵੋ ਆ ਗਿਆ’! ਦਿਲਜੀਤ ਦੋਸਾਂਝ ਨੇ ਬਣਾਇਆ ਮਜ਼ੇਦਾਰ ਵੀਡੀਓ, ਦਰਸ਼ਕਾਂ ਨੂੰ ਇਹ ਅੰਦਾਜ਼ ਆ ਰਿਹਾ ਹੈ ਖੂਬ ਪਸੰਦ

Kamaal R Khan Image Source: Twitter

ਕੇ.ਆਰ.ਕੇ ਦੇ ਬੇਟੇ ਕਮਲ ਕੁਮਾਰ ਨੇ ਅੱਜ ਟਵਿੱਟਰ 'ਤੇ ਲਿਖਿਆ ਕਿ ਕੁਝ ਲੋਕ ਮੁੰਬਈ 'ਚ ਮੇਰੇ ਪਿਤਾ ਨੂੰ ਮਾਰਨ ਲਈ ਤਸੀਹੇ ਦੇ ਰਹੇ ਹਨ।

ਫੈਸਲ ਕਮਾਲ ਖਾਨ ਆਪਣੇ ਪਿਤਾ ਦੀ ਜਾਨ ਬਚਾਉਣ ਲਈ ਜੂਨੀਅਰ ਬੱਚਨ ਅਤੇ ਰਿਤੇਸ਼ ਦੇਸ਼ਮੁਖ ਸਮੇਤ ਬਾਲੀਵੁੱਡ ਦੀਆਂ ਕੁਝ ਸ਼ਖਸੀਅਤਾਂ ਨੂੰ ਮਦਦ ਕਰਨ ਦੀ ਅਪੀਲ ਕੀਤੀ।

inside image of krk son request Image Source: Twitter

ਕੇ.ਆਰ.ਕੇ ਦੇ ਪੁੱਤਰ ਨੇ ਟਵੀਟ ਕਰਦੇ ਹੋਏ ਲਿਖਿਆ ਹੈ-“ਮੈਂ ਮਹਿਜ਼ 23 ਸਾਲਾਂ ਦਾ ਹਾਂ ਤੇ ਲੰਡਨ ਵਿੱਚ ਰਹਿ ਰਿਹਾ ਹਾਂ। ਮੈਨੂੰ ਨਹੀਂ ਪਤਾ ਕਿ ਆਪਣੇ ਪਿਤਾ ਦੀ ਮਦਦ ਕਿਵੇਂ ਕਰਾਂ। ਮੈਂ @juniorbachchan @Riteishd and @Dev_Fadnavis ਨੂੰ ਕੇ.ਆਰ.ਕੇ ਦੇ ਬਚਾਅ ਲਈ ਅੱਗੇ ਆਉਣ ਲਈ ਬੇਨਤੀ ਕਰਦਾ ਹਾਂ, ”। ਸੋਸ਼ਲ ਮੀਡੀਆ 'ਤੇ ਉਸ ਦੀ ਬੇਨਤੀ ਨੇ ਨੇਟੀਜ਼ਨਾਂ ਦਾ ਧਿਆਨ ਖਿੱਚਿਆ ਹੈ, ਯੂਜ਼ਰ ਇਸ ਟਵੀਟ ਨੂੰ ਰੀ-ਟਵੀਟ ਕਰਕੇ ਸਮਰਥਨ ਦੇ ਰਹੇ ਹਨ।

KRK aka Kamal Rashid Khan arrested by Mumbai Police, details inside Image Source: Twitter

ਕੇ.ਆਰ.ਕੇ ਨੂੰ 2020 ਵਿੱਚ ਇਰਫਾਨ ਖਾਨ ਅਤੇ ਰਿਸ਼ੀ ਕਪੂਰ 'ਤੇ ਅਪਮਾਨਜਨਕ ਟਵੀਟ ਕਰਨ ਲਈ 29 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਉਸ ਨੂੰ ਜ਼ਮਾਨਤ ਮਿਲ ਗਈ ਸੀ ਪਰ 2021 ਛੇੜਛਾੜ ਦੇ ਦੋਸ਼ ਵਿੱਚ 3 ਸਤੰਬਰ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਸੀ। ਇੱਕ ਫਿਟਨੈੱਸ ਟ੍ਰੇਨਰ ਨੇ ਉਸ 'ਤੇ ਟਰੇਨਿੰਗ ਸੈਸ਼ਨ ਦੌਰਾਨ ਉਸ ਨਾਲ ਕੁੱਟਮਾਰ ਕਰਨ ਦਾ ਦੋਸ਼ ਲਾਇਆ ਸੀ।

 

You may also like