ਕੇਆਰਕੇ ਦੇ ਨਵੇਂ ਟਵੀਟ ਨੇ ਮਚਾਇਆ ਹੰਗਾਮਾ, ਕੀ ਸਲਮਾਨ ਖ਼ਾਨ ਨੇ ਕਰਵਾਇਆ ਕੇਆਰਕੇ ਨੂੰ ਗ੍ਰਿਫ਼ਤਾਰ? ਪੜ੍ਹੋ ਪੂਰੀ ਖ਼ਬਰ

written by Pushp Raj | September 14, 2022

KRK's new controversial tweet: ਬਾਲੀਵੁੱਡ ਦੇ ਸਵੈ ਐਲਾਨੇ ਗਏ ਫ਼ਿਲਮ ਕ੍ਰੀਟਿਕ ਤੇ ਅਦਾਕਾਰ ਕਮਾਲ ਆਰ ਖ਼ਾਨ ਯਾਨੀ ਕੇਆਰਕੇ ਅਕਸਰ ਆਪਣੇ ਵਿਵਾਦਿਤ ਬਿਆਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਉਹ ਅਕਸਰ ਕੁਝ ਨਾਂ ਕੁਝ ਅਜਿਹਾ ਬਿਆਨ ਦਿੰਦੇ ਹਨ ਜਿਸ ਦੇ ਚੱਲਦੇ ਉਹ ਟ੍ਰੋਲ ਤਾਂ ਹੁੰਦੇ ਹਨ ਤੇ ਇਸ ਦੇ ਨਾਲ ਹੀ ਸੁਰਖੀਆਂ 'ਚ ਰਹਿੰਦੇ ਹਨ। ਹੁਣ ਕੇਆਰਕੇ ਨੇ ਇੱਕ ਹੋਰ ਨਵਾਂ ਵਿਵਾਦਤ ਟਵੀਟ ਕੀਤਾ ਹੈ, ਜਿਸ ਦੇ ਚੱਲਦੇ ਸੋਸ਼ਲ ਮੀਡੀਆ 'ਤੇ ਹੰਗਾਮਾ ਮੱਚ ਗਿਆ ਹੈ।

Kamaal R Khan claims he survived on water in jail, lost 10 kg; netizens say, 'Chal Jhoothe' Image Source: Twitter

ਕਮਾਲ ਰਾਸ਼ਿਦ ਖਾਨ ਉਰਫ ਕੇਆਰਕੇ ਨੇ ਇੱਕ ਵਾਰ ਫਿਰ ਆਪਣੇ ਟਵੀਟ ਨਾਲ ਹੰਗਾਮਾ ਮਚਾ ਦਿੱਤਾ ਹੈ। ਹਾਲ ਹੀ ਵਿੱਚ ਕੇਆਰਕੇ 10 ਦਿਨ ਦੀ ਜੇਲ੍ਹ ਕੱਟਣ ਤੋਂ ਬਾਅਦ ਜ਼ਮਾਨਤ 'ਤੇ ਰਿਹਾਅ ਹੋਏ ਹਨ। ਉਸ ਨੂੰ ਅਕਸ਼ੈ ਕੁਮਾਰ ਅਤੇ ਨਿਰਦੇਸ਼ਕ ਰਾਮ ਗੋਪਾਲ ਵਰਮਾ ਖਿਲਾਫ ਟਵੀਟ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ।

ਹੁਣ ਕੇਆਰਕੇ ਦੇ ਨਵੇਂ ਟਵੀਟ ਦੇ ਮੁਤਾਬਕ, ਅਕਸ਼ੈ ਕੁਮਾਰ ਅਤੇ ਰਾਮ ਗੋਪਾਲ ਵਰਮਾ ਉਸ ਦੀ ਗ੍ਰਿਫ਼ਤਾਰੀ ਦਾ ਕਾਰਨ ਨਹੀਂ ਹਨ। ਹੁਣ ਕੇਆਰਕੇ ਦੇ ਇਸ ਨਵੇਂ ਟਵੀਟ ਨਾਲ ਕਿਆਸ ਲਗਾਏ ਜਾ ਰਹੇ ਹਨ ਕਿ ਸ਼ਾਇਦ ਸਲਮਾਨ ਖ਼ਾਨ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਇਆ ਸੀ।

Image Source: Twitter

ਆਪਣੇ ਟਵਿੱਟਰ ਅਕਾਉਂਟ ਉੱਤੇ ਨਵਾਂ ਟਵੀਟ ਸ਼ੇਅਰ ਕਰਦੇ ਹੋਏ ਕੇਆਰਕੇ ਨੇ ਲਿਖਿਆ, " ਕਈ ਲੋਕ ਕਹਿ ਰਹੇ ਹਨ ਕਿ ਮੇਰੀ ਗ੍ਰਿਫ਼ਤਾਰੀ ਪਿੱਛੇ @karanjohar ਦਾ ਹੱਥ ਸੀ। ਨਹੀਂ, ਇਹ ਸੱਚ ਨਹੀਂ ਹੈ। #ਕਰਨ #SRK #Aamir #Ajay #Akshay ਆਦਿ ਦਾ ਮੇਰੀ ਗ੍ਰਿਫ਼ਤਾਰੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।"

ਕੇਆਰਕੇ ਨੇ ਆਪਣੇ ਟਵੀਟ ਦੇ ਵਿੱਚ ਸਲਮਾਨ ਖ਼ਾਨ ਦਾ ਨਾਂਅ ਨਹੀਂ ਲਿਖਿਆ ਹੈ, ਪਰ ਇਸ ਦੇ ਬਾਵਜੂਦ ਸੋਸ਼ਲ ਮੀਡੀਆ 'ਤੇ ਲੋਕ ਕੇਆਰਕੇ ਕੋਲੋਂ ਸਵਾਲ ਪੁੱਛ ਰਹੇ ਹਨ ਕੀ ਤੁਸੀਂ ਸਲਮਾਨ ਖ਼ਾਨ ਦੀ ਸ਼ਿਕਾਇਤ 'ਤੇ ਜੇਲ੍ਹ ਗਏ ਸੀ। ਕੇਆਰਕੇ ਦੇ ਇਸ ਟਵੀਟ ਤੋਂ ਬਾਅਦ ਸਲਮਾਨ ਖ਼ਾਨ ਦੇ ਫੈਨਜ਼ ਨੇ ਉਨ੍ਹਾਂ ਨੂੰ ਆੜੇ ਹੱਥੀ ਲਿਆ ਹੈ ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਕੇਆਰਕੇ ਆਪਣੇ ਕਈ ਵਾਰ ਸਲਮਾਨ ਖ਼ਾਨ 'ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕਰ ਚੁੱਕੇ ਹਨ। ਜਿਸ ਦੇ ਚੱਲਦੇ ਮੌਕਾ ਮਿਲਦੇ ਹੀ ਸਲਮਾਨ ਦੇ ਫੈਨਜ਼ ਨੇ ਕੇਆਰਕੇ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।

Kamaal R Khan Image Source: Twitter

ਹੋਰ ਪੜ੍ਹੋ: Money Laundering Case: EWO ਦੇ ਦਫ਼ਤਰ ਪਹੁੰਚੀ ਜੈਕਲੀਨ ਫਰਨਾਂਡੀਜ਼, ਸੁਕੇਸ਼ ਚੰਦਰਸ਼ੇਖਰ ਦੇ ਮਾਮਲੇ 'ਚ ਹੋਵੇਗੀ ਪੁੱਛਗਿੱਛ

ਦੱਸਣਯੋਗ ਹੈ ਕਿ ਬੀਤੇ ਦਿਨੀਂ ਕੇਆਰਕੇ ਨੂੰ ਮੁੰਬਈ ਪੁਲਿਸ ਨੇ ਛੇੜਛਾੜ ਤੇ ਵਿਵਾਦਤ ਟਵੀਟਸ ਕਰਨ ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਸੀ। ਇਸ ਦੇ ਚੱਲਦੇ ਕੇਆਰਕੇ ਨੂੰ 10 ਦਿਨ ਜੇਲ੍ਹ ਵਿੱਚ ਗੁਜ਼ਾਰਨੇ ਪਏ। ਇਸ ਤੋਂ ਬਾਅਦ ਜ਼ਮਾਨਤ 'ਤੇ ਰਿਹਾ ਹੁੰਦੇ ਹੀ ਕੇਆਰਕੇ ਨੇ ਇੱਕ ਤੋਂ ਬਾਅਦ ਇੱਕ ਵਿਵਾਦਤ ਟਵੀਟ ਕਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਦੇ ਚੱਲਦੇ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਗੁੱਸੇ ਵਿੱਚ ਹਨ। ਇਸ ਦੌਰਾਨ ਕਈ ਯੂਜ਼ਰ ਬਿੱਗ ਬੌਸ ਦੇ ਵਿੱਚ ਹਿੱਸਾ ਲੈਣ ਦੇ ਸਮੇਂ ਦੀ ਕੇਆਰਕੇ ਦੀ ਲੜਾਈ ਵਾਲੀ ਵੀਡੀਓਜ਼ ਵੀ ਪੋਸਟ ਕਰਕੇ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ।

You may also like