ਕ੍ਰਿਸ਼ਨਾ ਅਭਿਸ਼ੇਕ ਹੋਏ ਭਾਵੁਕ, ਨਮ ਅੱਖਾਂ ਦੇ ਨਾਲ ਮਾਮੇ ਗੋਵਿੰਦਾ ਤੋਂ ਮੰਗੀ ਮਾਫ਼ੀ

written by Lajwinder kaur | May 09, 2022

ਮਸ਼ਹੂਰ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਅਕਸਰ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ 'ਚ ਬਣੇ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਖਬਰ ਆਈ ਸੀ ਕਿ ਕ੍ਰਿਸ਼ਨਾ ਅਭਿਸ਼ੇਕ ਅਤੇ ਉਨ੍ਹਾਂ ਦੇ ਮਾਮਾ ਗੋਵਿੰਦਾ ਵਿਚਕਾਰ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਜਿਸ ਤੋਂ ਬਾਅਦ ਕ੍ਰਿਸ਼ਨਾ ਅਭਿਸ਼ੇਕ ਅਤੇ ਗੋਵਿੰਦਾ ਦੀ ਤਰਫ ਤੋਂ ਬਿਆਨਬਾਜ਼ੀ ਸ਼ੁਰੂ ਹੋ ਗਈ। ਜਿਸ ਕਰਕੇ ਮਾਮੇ-ਭਾਣਜੇ ਚ ਕਾਫੀ ਤਣਾਅ ਵੀ ਦੇਖਣ ਨੂੰ ਮਿਲਾ ਸੀ।

ਹੋਰ ਪੜ੍ਹੋ : ਵਿਆਹ 'ਚ ਲਾੜੇ ਦੀ 'ਸ਼ੇਰਵਾਨੀ' ਨੂੰ ਲੈ ਕੇ ਹੋਇਆ ਹੰਗਾਮਾ, ਬਾਰਾਤੀਆਂ ਤੇ ਕੁੜੀਆਂ ਵਾਲਿਆਂ ‘ਚ ਹੋਈ ਜੰਮ ਕੇ ਪੱਥਰਬਾਜ਼ੀ

govind and krushna abhishek image source Instagram

ਇਨ੍ਹਾਂ ਬਿਆਨਾਂ ਕਾਰਨ ਕ੍ਰਿਸ਼ਨਾ ਅਭਿਸ਼ੇਕ ਅਤੇ ਗੋਵਿੰਦਾ ਦੇ ਪਰਿਵਾਰ ਵਿਚਾਲੇ ਝਗੜਾ ਸਾਹਮਣੇ ਆਇਆ ਸੀ। ਇਸ ਦੇ ਨਾਲ ਹੀ ਕ੍ਰਿਸ਼ਨਾ ਅਭਿਸ਼ੇਕ ਨੇ ਵੀ ਇਸ ਝਗੜੇ ਬਾਰੇ ਖੁੱਲ੍ਹ ਕੇ ਗੱਲ ਕੀਤੀ। ਇੱਕ ਵਾਰ ਫਿਰ ਕ੍ਰਿਸ਼ਨਾ ਅਭਿਸ਼ੇਕ ਨੇ ਆਪਣੇ ਮਾਮੇ ਨੂੰ ਲੈ ਕੇ ਆਪਣਾ ਪੱਖ ਰੱਖਿਆ ਹੈ। ਇਸ ਵਾਰ ਕ੍ਰਿਸ਼ਨਾ ਅਭਿਸ਼ੇਕ ਨੇ ਆਪਣੇ ਮਾਮੇ ਤੋਂ ਮਾਫੀ ਮੰਗੀ ਹੈ।

inside image of govinda with family image source Instagram

ਕੁਝ ਸਮਾਂ ਪਹਿਲਾਂ ਹੀ ਕ੍ਰਿਸ਼ਨਾ ਅਭਿਸ਼ੇਕ ਟੀਵੀ ਐਕਟਰ ਅਤੇ ਐਂਕਰ ਮਨੀਸ਼ ਪਾਲ ਨੇ ਆਪਣੇ ਸ਼ੋਅ ਪੋਡਕਾਸਟ ਦਾ ਇੱਕ ਪ੍ਰੋਮੋ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ। ਇਸ ਵਾਰ ਇਸ ਸ਼ੋਅ ਦੇ ਮਹਿਮਾਨ ਰਹੇ ਕ੍ਰਿਸ਼ਨਾ ਅਭਿਸ਼ੇਕ । ਪ੍ਰੋਮੋ ਚ ਦੇਖ ਸਕਦੇ ਹੋ ਮਨੀਸ਼ ਪਾਲ ਗੱਲਬਾਤ ਦੌਰਾਨ ਕ੍ਰਿਸ਼ਨਾ ਅਭਿਸ਼ੇਕ ਤੋਂ ਮਾਮੇ ਗੋਵਿੰਦਾ ਬਾਰੇ ਗੱਲ ਕੀਤੀ।

manish paul with krushan image source Instagram

ਮਨੀਸ਼ ਪਾਲ ਦੇ ਸ਼ੋਅ Podcast ਦੇ ਪ੍ਰੋਮੋ ਵਿੱਚ ਕ੍ਰਿਸ਼ਨਾ ਅਭਿਸ਼ੇਕ ਇਹ ਦੱਸਦੇ ਹੋਏ ਨਜ਼ਰ ਆ ਰਹੇ ਹਨ ਕਿ ਉਹ ਆਪਣੇ ਮਾਮੇ ਨੂੰ ਕਿੰਨਾ ਪਿਆਰ ਕਰਦੇ ਹਨ। ਇਸ ਦੌਰਾਨ ਕ੍ਰਿਸ਼ਨਾ ਅਭਿਸ਼ੇਕ ਨੇ ਗੋਵਿੰਦਾ ਤੋਂ ਮੁਆਫੀ ਵੀ ਮੰਗੀ। ਮਾਫੀ ਮੰਗਦੇ ਹੋਏ ਕ੍ਰਿਸ਼ਨਾ ਅਭਿਸ਼ੇਕ ਦੀਆਂ ਅੱਖਾਂ 'ਚ ਹੰਝੂ ਸਨ।

ਕ੍ਰਿਸ਼ਨਾ ਅਭਿਸ਼ੇਕ ਨੇ ਮਨੀਸ਼ ਪਾਲ ਨੂੰ ਦੱਸਿਆ ਕਿ ਉਹ ਆਪਣੇ ਮਾਮੇ ਨੂੰ ਕਿੰਨਾ ਮਿਸ ਕਰਦਾ ਹੈ। ਅੱਗੇ ਕ੍ਰਿਸ਼ਨਾ ਅਭਿਸ਼ੇਕ ਨੇ ਕਿਹਾ ਮੀਡੀਆ ਵਾਲੇ ਮੇਰੇ ਬਿਆਨਾਂ ਨੂੰ ਛੇੜਛਾੜ ਕਰਕੇ ਦਿਖਾਉਂਦੇ ਹਨ। ਜਿਸ ਕਾਰਨ ਉਨ੍ਹਾਂ ਵਿਚਕਾਰ ਗਲਤਫਹਿਮੀਆਂ ਹੋਰ ਵੀ ਵੱਧ ਰਹੀਆਂ ਹਨ। ਇਹ ਸੁਣ ਕੇ ਮਨੀਸ਼ ਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸ਼ੋਅ 'ਚ ਪੂਰਾ ਬਿਆਨ ਬਿਨ੍ਹਾਂ ਕਿਸੇ ਤੋੜਮੋੜ ਕੇ ਦਿਖਾਇਆ ਜਾਵੇਗਾ।

ਕ੍ਰਿਸ਼ਨਾ ਅਭਿਸ਼ੇਕ ਨੇ ਇਸ ਵੀਡੀਓ ‘ਚ ਇਹ ਵੀ ਕਿਹਾ ਕਿ ਉਹ ਚਾਹੁੰਦਾ ਹੈ ਕਿ ਉਸਦੇ ਮਾਮਾ ਗੋਵਿੰਦਾ ਮੇਰੇ ਬੱਚਿਆਂ ਦੇ ਨਾਲ ਖੇਡਣ। ਉਹ ਇਹ ਚੀਜ਼ ਬਹੁਤ ਜ਼ਿਆਦਾ ਮਿਸ ਕਰਦੇ ਨੇ। ਇਸ ਪ੍ਰੋਮੋ ਦੇ ਰਾਹੀਂ ਮਨੀਸ਼ ਪਾਲ ਨੇ ਵੀ ਗੋਵਿੰਦਾ ਤੇ ਕ੍ਰਿਸ਼ਨਾ ਅਭਿਸ਼ੇਕ ਚ ਸਭ ਕੁਝ ਠੀਕ ਹੋ ਜਾਵੇ।

ਹੋਰ ਪੜ੍ਹੋ : Mother's Day: ਕਰੀਨਾ ਕਪੂਰ ਨੇ ਤੈਮੂਰ-ਜੇਹ ਅਲੀ ਖਾਨ 'ਤੇ ਲੁਟਾਇਆ ਪਿਆਰ, ਸਾਂਝੀ ਕੀਤੀ ਇਹ ਖ਼ਾਸ ਤਸਵੀਰ

 

View this post on Instagram

 

A post shared by Maniesh Paul (@manieshpaul)

You may also like