ਨਵੇਂ ਗੀਤ ਹੈਲੋ ਨੂੰ ਲੈ ਕੇ ਲੋਕਾਂ ਵੱਲੋਂ ਟ੍ਰੋਲ ਕੀਤੇ ਜਾਣ 'ਤੇ ਗੋਵਿੰਦਾ ਦੇ ਸਮਰਥਨ 'ਚ ਆਏ ਕ੍ਰਿਸ਼ਨਾ ਅਭਿਸ਼ੇਕ

written by Pushp Raj | January 15, 2022

ਲੰਬੇ ਸਮੇਂ ਤੋਂ ਬਾਲੀਵੁੱਡ ਅਭਿਨੇਤਾ ਗੋਵਿੰਦਾ ਤੇ ਉਨ੍ਹਾਂ ਦੇ ਭਤੀਜੇ ਕ੍ਰਿਸ਼ਨਾ ਅਭਿਸ਼ੇਕ ਨਾਲ ਸਬੰਧਾਂ 'ਚ ਖਟਾਸ ਜਾਰੀ ਹੈ। ਪਿਛਲੇ ਤਿੰਨ ਸਾਲਾਂ ਤੋਂ ਗੋਵਿੰਦਾ ਅਤੇ ਕ੍ਰਿਸ਼ਣਾ ਦੇ ਪਰਿਵਾਰ 'ਚ ਆਪਸੀ ਤਕਰਾਰ ਚੱਲ ਰਿਹਾ ਹੈ। ਇਸ ਦੇ ਬਾਵਜੂਦ ਉਨ੍ਹਾਂ ਦਾ ਇੱਕ-ਦੂਜੇ ਪ੍ਰਤੀ ਪਿਆਰ ਅਤੇ ਸਤਿਕਾਰ ਸਮੇਂ-ਸਮੇਂ 'ਤੇ ਨਜ਼ਰ ਆਉਂਦਾ ਹੈ। ਹਾਲੀ ਹੀ 'ਚ ਗੋਵਿੰਦਾ ਨੂੰ ਉਨ੍ਹਾਂ ਦੇ ਨਵੇਂ ਗੀਤ ਦੇ ਲਈ ਟ੍ਰੋਲ ਕੀਤਾ ਜਾ ਰਿਹਾ ਹੈ, ਅਜਿਹੇ ਕ੍ਰਿਸ਼ਨਾ ਆਪਣੇ ਮਾਮਾ ਦੇ ਸਮਰਥਨ 'ਚ ਆਏ ਹਨ।

Image Source: google

ਦਰਅਸਲ, ਕ੍ਰਿਸ਼ਨਾ ਅਭਿਸ਼ੇਕ ਨੇ ਆਪਣੇ ਮਾਮਾ ਦੀ ਤਾਰੀਫ ਕੀਤੀ ਹੈ। ਕ੍ਰਿਸ਼ਨਾ ਨੇ ਕਿਹਾ ਕਿ ਚਾਹੇ ਕੁਝ ਵੀ ਹੋ ਜਾਵੇ, ਗੋਵਿੰਦਾ ਹਮੇਸ਼ਾਂ ਉਸ ਦੇ ਹੀਰੋ ਨੰਬਰ 1 ਹਨ ਤੇ ਹਮੇਂਸ਼ਾ ਹੀ ਰਹਿਣਗੇ। ਕ੍ਰਿਸ਼ਨਾ ਨੇ ਇਹ ਬਿਆਨ ਉਦੋਂ ਦਿੱਤਾ ਜਦੋਂ ਲੋਕਾਂ ਨੇ ਗੋਵਿੰਦਾ ਨੂੰ ਉਨ੍ਹਾਂ ਦੀ ਐਲਬਮ 'ਹੈਲੋ' ਲਈ ਟ੍ਰੋਲ ਕਰਨਾ ਸ਼ੁਰੂ ਕੀਤਾ। ਗੋਵਿੰਦਾ ਨੂੰ ਟ੍ਰੋਲ ਕੀਤੇ ਜਾਣ ਤੇ ਕ੍ਰਿਸ਼ਨਾ ਆਪਣੇ ਮਾਮੇ ਦੀ ਸਪੋਰਟਸ ਕਰਦੇ ਨਜ਼ਰ ਆਏ।

ਹੋਰ ਪੜ੍ਹੋ : ਕਪਿਲ ਸ਼ਰਮਾ ਦੀ ਬਾਇਓਪਿਕ 'ਫਨਕਾਰ' ਦਾ ਐਲਾਨ, ਦਿਖਾਈ ਦਵੇਗੀ 'ਕਾਮੇਡੀ ਕਿੰਗ' ਦੇ ਸੰਘਰਸ਼ ਦੀ ਕਹਾਣੀ

ਹੈਲੋ ਗੀਤ 'ਚ ਗੋਵਿੰਦਾ ਆਪਣੇ 90 ਦੇ ਦਹਾਕੇ ਦੇ ਅੰਦਾਜ਼ 'ਚ ਡਾਂਸ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਇੱਕ ਸਮੇਂ 'ਚ ਮਸ਼ਹੂਰ ਗੋਵਿੰਦਾ ਦਾ ਇਹ ਅੰਦਾਜ਼ ਲੋਕਾਂ ਨੂੰ ਪਸੰਦ ਨਹੀਂ ਆਇਆ।


ਕੁੱਝ ਸੋਸ਼ਲ ਮੀਡੀਆ ਯੂਜ਼ਰਸ ਨੇ ਕਿਹਾ ਤੁਹਾਡਾ ਦਾ ਇਹ ਅੰਦਾਜ਼ ਸੋਸ਼ਲ ਮੀਡੀਆ ਯੂਜ਼ਰਸ 'ਚ ਮਸ਼ਹੂਰ ਨਹੀਂ ਹੈ। ਇੱਕ ਹੋਰ ਨੇ ਕਮੈਂਟ ਕਰਕੇ ਕਿਹਾ 'ਤੁਸੀਂ ਇੰਨੇ ਵੱਡੇ ਸਟਾਰ ਹੋ, ਤੁਸੀਂ ਸਟਾਈਲ 'ਚ ਬਾਹਰ ਕਿਉਂ ਨਹੀਂ ਜਾਂਦੇ?' ਲੋਕ ਕਹਿੰਦੇ ਹਨ। ਇੱਕ ਹੋਰ ਨੇ ਕਿਹਾ 'ਸਰ, ਅਸੀਂ ਸਾਲ 2022 ਵਿੱਚ ਹਾਂ, 1990 'ਚ ਨਹੀਂ, ਜਾਗੋ।'

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ 15 ਜਨਵਰੀ ਨੂੰ ਸ਼ਾਮ 7 ਵਜੇ ਵੇਖੋ ਪੀਟੀਸੀ ਪ੍ਰੀਮੀਅਰ ਫ਼ਿਲਮ 'ਥਾਣਾ ਸਦਰ'

ਕਈਆਂ ਲੋਕਾਂ ਦੇ ਮੁਤਾਬਕ ਗੋਵਿੰਦਾ ਦਾ ਸਟਾਰਡਮ ਹੁਣ ਫਿੱਕਾ ਪੈ ਗਿਆ ਹੈ। ਇਨ੍ਹੇ ਸਾਰੇ ਕਮੈਂਟਸ ਤੋਂ ਬਾਅਦ ਜਦੋਂ ਕ੍ਰਿਸ਼ਨਾ ਕੋਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਗੋਵਿੰਦਾ ਨੂੰ ਹੀਰੋ ਨੰਬਰ 1 ਕਿਹਾ। ਕ੍ਰਿਸ਼ਨਾ ਦਾ ਇਹ ਬਿਆਨ ਦਰਸਾਉਂਦਾ ਹੈ ਕਿ ਕ੍ਰਿਸ਼ਨਾ ਅਜੇ ਵੀ ਆਪਣੇ ਮਾਮੇ ਨਾਲ ਅਜੇ ਵੀ ਵਧੀਆ ਰਿਸ਼ਤਾ ਰੱਖਣਾ ਚਾਹੁੰਦੇ ਹਨ।

You may also like