ਕਪਿਲ ਸ਼ਰਮਾ ਦੀ ਬਾਇਓਪਿਕ 'ਫਨਕਾਰ' ਦਾ ਐਲਾਨ, ਦਿਖਾਈ ਦਵੇਗੀ 'ਕਾਮੇਡੀ ਕਿੰਗ' ਦੇ ਸੰਘਰਸ਼ ਦੀ ਕਹਾਣੀ

Written by  Pushp Raj   |  January 14th 2022 05:52 PM  |  Updated: January 14th 2022 05:52 PM

ਕਪਿਲ ਸ਼ਰਮਾ ਦੀ ਬਾਇਓਪਿਕ 'ਫਨਕਾਰ' ਦਾ ਐਲਾਨ, ਦਿਖਾਈ ਦਵੇਗੀ 'ਕਾਮੇਡੀ ਕਿੰਗ' ਦੇ ਸੰਘਰਸ਼ ਦੀ ਕਹਾਣੀ

ਟੀਵੀ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਫੈਨਜ਼ ਲਈ ਇੱਕ ਵੱਡੀ ਖੁਸ਼ਖਬਰੀ ਹੈ। ਕਪਿਲ ਸ਼ਰਮਾ ਦੀ ਬਾਇਓਪਿਕ 'ਫਨਕਾਰ' ਦਾ ਐਲਾਨ ਹੋ ਚੁੱਕਾ ਹੈ। ਇਸ ਫ਼ਿਲਮ ਰਾਹੀਂ 'ਕਾਮੇਡੀ ਕਿੰਗ' ਦੇ ਸੰਘਰਸ਼ ਦੀ ਕਹਾਣੀ ਵੱਡੇ ਪਰਦੇ 'ਤੇ ਦਿਖਾਈ ਦਵੇਗੀ।

ਕਪਿਲ ਸ਼ਰਮਾ ਦੇ ਫੈਨਜ਼ ਹੁਣ ਉਨ੍ਹਾਂ ਨੂੰ ਹੋਰ ਵੀ ਨੇੜੇ ਤੋਂ ਜਾਣ ਸਕਣਗੇ। ਕਾਮੇਡੀ ਫ਼ਿਲਮ 'ਫੁਕਰੇ' ਦੇ ਨਿਰਦੇਸ਼ਕ ਮ੍ਰਿਗਦੀਪ ਸਿੰਘ ਲਾਂਬਾ 'ਕਾਮੇਡੀ ਕਿੰਗ' ਕਪਿਲ ਸ਼ਰਮਾ ਦੀ ਬਾਇਓਪਿਕ 'ਤੇ ਕੰਮ ਕਰਨ ਜਾ ਰਹੇ ਹਨ। ਫਿਲਮ ਦਾ ਟਾਈਟਲ ਵੀ ਤਿਆਰ ਕਰ ਲਿਆ ਗਿਆ ਹੈ।

Image Source: Instagram

ਫਿਲਮ ਨਿਰਮਾਤਾ ਮਹਾਵੀਰ ਜੈਨ ਨੇ ਸ਼ੁੱਕਰਵਾਰ ਨੂੰ ਕਪਿਲ ਸ਼ਰਮਾ ਦੀ ਬਾਇਓਪਿਕ ਦਾ ਐਲਾਨ ਕੀਤਾ। ਕਪਿਲ ਦੀ ਬਾਇਓਪਿਕ ਦਾ ਨਾਂ 'ਫਨਕਾਰ' ਤੈਅ ਕੀਤਾ ਗਿਆ ਹੈ। ਫਿਲਮ ਲਾਇਕਾ ਪ੍ਰੋਡਕਸ਼ਨ ਦੇ ਤਹਿਤ ਬਣਾਈ ਜਾਵੇਗੀ।

ਹੋਰ ਪੜ੍ਹੋ : ਲੋਹੜੀ ਸਪੈਸ਼ਲ: ਪੀਟੀਸੀ ਪੰਜਾਬੀ ਦੇ ਖ਼ਾਸ ਸ਼ੋਅ ਸੁਰਾਂ ਦੀ ਲੋਹੜੀ ਦੀ ਵੇਖੋ ਝਲਕੀਆਂ

ਇਸ ਫ਼ਿਲਮ ਦੇ ਨਿਰਦੇਸ਼ਕ ਮ੍ਰਿਗਦੀਪ ਸਿੰਘ ਲਾਂਬਾ ਨੇ ਕਿਹਾ, ' ਮੈਂ ਦੇਸ਼ ਦੇ ਸਭ ਤੋਂ ਵੱਡੇ ਕੱਟੜਪੰਥੀ ਕਪਿਲ ਸ਼ਰਮਾ ਦੀ ਕਹਾਣੀ ਨੂੰ ਦਰਸ਼ਕਾਂ ਦੇ ਸਾਹਮਣੇ ਲਿਆਉਣ ਲਈ ਬੇਤਾਬ ਹਾਂ।'ਦੱਸ ਦੇਈਏ ਕਿ ਉਹ ਕਪਿਲ ਸ਼ਰਮਾ ਬਾਈਓਪਿਕ 'ਚ ਖ਼ੁਦ ਆਪਣਾ ਕਿਰਦਾਰ ਨਿਭਾਉਣਗੇ ਜਾਂ ਨਹੀਂ, ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

 

View this post on Instagram

 

A post shared by Taran Adarsh (@taranadarsh)

ਕਪਿਲ ਸ਼ਰਮਾ ਇੱਕ ਮੱਧਵਰਗੀ ਪਰਿਵਾਰ ਤੋਂ ਹਨ ਅਤੇ ਆਪਣੀ ਕਾਮੇਡੀ ਦੇ ਦਮ 'ਤੇ ਉਨ੍ਹਾਂ ਨੇ ਅੱਜ ਉੱਚਾ ਮੁਕਾਮ ਹਾਸਲ ਕੀਤਾ ਹੈ।2013 ਤੋਂ ਨਾਨ-ਸਟਾਪ ਚੱਲ ਰਹੇ ਕਪਿਲ ਸ਼ਰਮਾ ਦਾ ਮਸ਼ਹੂਰ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਸਭ ਤੋਂ ਜ਼ਿਆਦਾ ਫੀਸ ਲੈਂਦੇ ਹਨ। ਕਪਿਲ ਸ਼ਰਮਾ, ਜੋ ਕਦੇ ਆਰਥਿਕ ਤੰਗੀ ਦੇ ਚੱਲਦੇ ਮੁਸ਼ਕਲ ਹਲਾਤਾਂ ਦਾ ਸਾਹਮਣਾ ਕਰਦੇ ਸਨ ਉਨ੍ਹਾਂ ਕੋਲ ਅੱਜ ਕਾਰ, ਬੰਗਲਾ ਅਤੇ ਚੰਗਾ ਬੈਂਕ ਬੈਲੇਂਸ ਹੈ।

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ 15 ਜਨਵਰੀ ਨੂੰ ਸ਼ਾਮ 7 ਵਜੇ ਵੇਖੋ ਪੀਟੀਸੀ ਪ੍ਰੀਮੀਅਰ ਫ਼ਿਲਮ 'ਥਾਣਾ ਸਦਰ'

ਕਪਿਲ ਆਪਣੇ ਟੈਲੇਂਟ ਦੇ ਦਮ 'ਤੇ ਹੀ ਟੀਵੀ ਸ਼ੋਅ ਤੱਕ ਪਹੁੰਚੇ। ਉਨ੍ਹਾਂ ਨੇ ਕਈ ਛੋਟੇ-ਮੋਟੇ ਕਾਮੇਡੀ ਸ਼ੋਅ ਕਰਕੇ ਆਪਣੀ ਪਛਾਣ ਬਣਾਈ ਅਤੇ ਅੱਜ ਵੀ ਉਹ ਆਪਣੀ ਕਾਮਿਕ ਟਾਈਮਿੰਗ ਨਾਲ ਦਰਸ਼ਕਾਂ ਦਾ ਦਿਲ ਜਿੱਤ ਲੈਂਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਕਪਿਲ ਸ਼ਰਮਾ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਹਾਣੀਆਂ ਦੱਸਣ ਲਈ ਬਹੁਤ ਜਲਦੀ OTT ਪਲੈਟਫਾਰਮ ਨੈਟਫਲਿਕਸ 'ਤੇ ਆ ਰਹੇ ਹਨ। ਕਪਿਲ ਨੇ ਇਸ ਪ੍ਰੋਗਰਾਮ ਦਾ ਟੀਜ਼ਰ ਵੀ ਸ਼ੇਅਰ ਕੀਤਾ ਹੈ। ਕਪਿਲ ਦੇ ਇਸ ਪ੍ਰੋਜੈਕਟ ਦਾ ਨਾਂ 'ਮੈਂ ਅਜੇ ਨਹੀਂ ਕੀਤਾ' ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network