ਕਪਿਲ ਸ਼ਰਮਾ ਦੇ ਨਾਲ ਤਲਖੀ ਭਰੇ ਸਬੰਧਾਂ ‘ਤੇ ਕ੍ਰਿਸ਼ਨਾ ਨੇ ਦਿੱਤੀ ਪ੍ਰਤੀਕਿਰਿਆ

written by Shaminder | January 29, 2022

ਕ੍ਰਿਸ਼ਨਾ ਅਭਿਸ਼ੇਕ (Krushna Abhishek) ਆਪਣੇ ਮਾਮੇ ਗੋਵਿੰਦਾ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੇ ਹਨ । ਉਹ ਜਿੱਥੇ ਕਪਿਲ ਸ਼ਰਮਾ ਦੇ ਸ਼ੋਅ ‘ਚ ਨਜ਼ਰ ਆ ਚੁੱਕੇ ਹਨ, ਉਥੇ ਹੀ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਜਲਵਾ ਵੀ ਵਿਖਾ ਚੁੱਕੇ ਹਨ ।ਕ੍ਰਿਸ਼ਨਾ ਦੀ ਕਾਮੇਡੀ ਨੂੰ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ । ਪਰ ਕਈ ਵਾਰ ਸ਼ੋਅ ‘ਚ ਆਪਸੀ ਮਨ ਮੁਟਾਅ ਹੋ ਜਾਂਦਾ ਹੈ । ਕਪਿਲ ਸ਼ਰਮਾ ਨੂੰ ਲੈ ਕੇ ਕ੍ਰਿਸ਼ਨਾ ਅਭਿਸ਼ੇਕ ਨੇ ਇਕ ਅਹਿਮ ਗੱਲ ਕਹੀ ਹੈ । ਅਕਸਰ ਕਪਿਲ ਸ਼ਰਮਾ ਦੇ ਨਾਲ ਕ੍ਰਿਸ਼ਨਾ ਦੇ ਤਲਖੀ ਭਰੇ ਰਿਸ਼ਤੇ ਦੀ ਗੱਲ ਆਖੀ ਜਾਂਦੀ ਹੈ ।

krushna Abhishek ,, image From instagram

ਹੋਰ ਪੜ੍ਹੋ : ਸਪਨਾ ਚੌਧਰੀ ਨੇ ਇਸ ਵਜ੍ਹਾ ਕਰਕੇ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼, ਨਿਗਲ ਲਿਆ ਸੀ ਜ਼ਹਿਰ

ਪਰ ਕ੍ਰਿਸ਼ਨਾ ਅਭਿਸ਼ੇਕ ਨੇ ਕਿਹਾ ਹੈ ਕਿ ਅੱਜ ਵੀ ਕਪਿਲ ਦੇ ਨਾਲ ਉਨ੍ਹਾਂ ਦੀ ਦੋਸਤੀ ਬਹੁਤ ਗੂੜ੍ਹੀ ਹੈ। ਦ ਕਪਿਲ ਸ਼ਰਮਾ ਸ਼ੋਅ ਤੋਂ ਇਲਾਵਾ ਕ੍ਰਿਸ਼ਨਾ ਕ੍ਰਿਸ਼ਨਾ ਨੇ ਗੱਲਬਾਤ ਦੌਰਾਨ ਕਪਿਲ ਨੂੰ ਲੈ ਕੇ ਕਿਹਾ ਕਿ ਸਾਨੂੰ ਵਿਰੋਧੀਆਂ ਦੀ ਤਰ੍ਹਾਂ ਦਿਖਾਇਆ ਗਿਆ ਪਰ ਇਸ ਨਾਲ ਸਾਡੀ ਦੋਸਤੀ ਬੇਅਸਰ ਰਹੀ।

krushna Abhishek

ਮੈਨੂੰ ਯਾਦ ਹੈ, ਜਦੋਂ ਮੇਰੇ ਪਿਤਾ ਦਾ ਦੇਹਾਂਤ ਹੋਇਆ ਸੀ ਤਾਂ ਪਹਿਲਾ ਕਾਲ ਕਪਿਲ ਸ਼ਰਮਾ ਦਾ ਹੀ ਆਇਆ। ਅਸੀਂ ਦੋਵੇਂ ਹਮੇਸ਼ਾ ਇਕ-ਦੂਜੇ ਨਾਲ ਖੜ੍ਹੇ ਰਹੇ ਹਾਂ ਤੇ ਇਕ-ਦੂਜੇ ਦਾ ਸਨਮਾਨ ਕਰਦੇ ਹਾਂ। ਇਸ ਸ਼ੋਅ ਵਿਚ ਅਸੀਂ ਦੋਵੇਂ ਕਰੀਬ ਚਾਰ ਸਾਲ ਤੋਂ ਨਾਲ ਹਾਂ ਤੇ ਸਾਡੀ ਦੋਸਤੀ ਗੂੜ੍ਹੀ ਹੋ ਰਹੀ ਹੈ। ਕ੍ਰਿਸ਼ਨਾ ਅਭਿਸ਼ੇਕ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਲੋਕਾਂ ਦੀ ਬੋਲਤੀ ਬੰਦ ਹੋ ਗਈ ਹੈ ਜੋ ਕਿ ਅਕਸਰ ਦੋਵਾਂ ਦੇ ਤਲਖੀ ਭਰੇ ਰਿਸ਼ਤਿਆਂ ਦੀ ਚਰਚਾ ਕਰਦੇ ਰਹਿੰਦੇ ਹਨ । ਦੱਸ ਦਈਏ ਕਿ ਕ੍ਰਿਸ਼ਨਾ ਅਭਿਸ਼ੇਕ ਕਪਿਲ ਸ਼ਰਮਾ ਦੇ ਸ਼ੋਅ ‘ਚ ਵੱਖ-ਵੱਖ ਕਿਰਦਾਰਾਂ ‘ਚ ਨਜ਼ਰ ਆ ਚੁੱਕਿਆ ਹੈ । ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕਿਆ ਹੈ।

 

View this post on Instagram

 

A post shared by Krushna Abhishek (@krushna30)

 

You may also like