ਕੁਲਬੀਰ ਝਿੰਜਰ ਅਤੇ ਗੁਰਲੇਜ ਅਖਤਰ ‘ਖਲਨਾਇਕ’ ਗੀਤ ਨਾਲ ਪਾਉਣਗੇ ਧੱਕ

Written by  Shaminder   |  July 22nd 2020 04:45 PM  |  Updated: July 22nd 2020 04:45 PM

ਕੁਲਬੀਰ ਝਿੰਜਰ ਅਤੇ ਗੁਰਲੇਜ ਅਖਤਰ ‘ਖਲਨਾਇਕ’ ਗੀਤ ਨਾਲ ਪਾਉਣਗੇ ਧੱਕ

ਕੁਲਬੀਰ ਝਿੰਜਰ ਜਲਦ ਹੀ ਆਪਣੇ ਨਵੇਂ ਗੀਤ ‘ਖਲਨਾਇਕ’ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਣ ਜਾ ਰਹੇ ਨੇ । ਇਸ ਗੀਤ ‘ਚ ਉਨ੍ਹਾਂ ਦਾ ਸਾਥ ਦੇਣਗੇ ਗੁਰਲੇਜ ਅਖਤਰ । ਇਸ ਗੀਤ ਦੇ ਬੋਲ ਖੁਦ ਕੁਲਬੀਰ ਝਿੰਜਰ ਨੇ ਲਿਖੇ ਨੇ ਜਦੋਂਕਿ ਸੰਗੀਤਬੱਧ ਵੀ ਉਨ੍ਹਾਂ ਨੇ ਖੁਦ ਹੀ ਕੀਤਾ ਹੇ । ਇਸ ਗੀਤ ਦਾ ਬੇਸਬਰੀ ਦੇ ਨਾਲ ਉਨ੍ਹਾਂ ਦੇ ਫੈਨਸ ਇੰਤਜ਼ਾਰ ਕਰ ਰਹੇ ਹਨ ।

https://www.instagram.com/p/CC5Rwc8lcfz/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੁਲਬੀਰ ਝਿੰਜਰ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਨੇ । ਤਰਸੇਮ ਜੱਸੜ ਨੇ ਵੀ ਉਨ੍ਹਾਂ ਦੇ ਲਿਖੇ ਕਈ ਗੀਤ ਗਾਏ ਹਨ । ਤਰਸੇਮ ਜੱਸੜ ਦੇ ਨਾਲ ਉਨ੍ਹਾਂ ਦੀ ਗੂੜ੍ਹੀ ਦੋਸਤੀ ਹੈ ਅਤੇ ਦੋਵੇਂ ਕਾਲਜ ਸਮੇਂ ਤੋਂ ਦੋਸਤ ਹਨ ਅਤੇ ਅੱਜ ਤੱਕ ਦੋਵੇਂ ਦੋਸਤੀ ਲਗਾਤਾਰ ਨਿਭਾਉਂਦੇ ਆ ਰਹੇ ਹਨ ।

https://www.instagram.com/p/CCh1GsslC1d/

ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬ ਦੇ ਲੱਗਪੱਗ ਹਰ ਗਾਇਕ ਦੇ ਨਾਲ ਗੀਤ ਗਾਏ ਹਨ । ਫ਼ਿਲਹਾਲ ਕੁਲਬੀਰ ਝਿੰਜਰ ਦੇ ਨਾਲ ਉਹ ਇਸ ਗੀਤ ‘ਚ ਨਜ਼ਰ ਆਉਣਗੇ । ਜਿਸ ਦਾ ਹਰ ਕਿਸੇ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।

https://www.instagram.com/p/CCXiOyxleda/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network