ਪਰਜਾਨ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਉਹ ਆਪਣੀ ਪਤਨੀ ਡੇਲਨਾ ਨਾਲ ਰੋਮਾਂਟਿਕ ਪੋਜ ਦਿੰਦੇ ਹੋਏ ਨਜ਼ਰ ਆ ਰਹੇ ਹਨ । ਲੁੱਕ ਦੀ ਗੱਲ ਕੀਤੀ ਜਾਵੇ ਤਾਂ ਪਰਜਾਨ ਚਿੱਟੇ ਰੰਗ ਦੇ ਕੁੜਤੇ ਪਜਾਮੇ ਵਿੱਚ ਬਹੁਤ ਹੀ ਹੈਂਡਸਮ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ :
- ਹਰਭਜਨ ਮਾਨ ਨੇ ਸਾਂਝਾ ਕੀਤਾ ਬਜ਼ੁਰਗ ਦਾ ਵੀਡੀਓ, ਹਰ ਕੋਈ ਬਜ਼ੁਰਗ ਦੇ ਜਜ਼ਬੇ ਨੂੰ ਕਰ ਰਿਹਾ ਸਲਾਮ
- ਗਾਇਕਾ ਸ਼ੈਰੀ ਦੀਪ ਦਾ ਨਵਾਂ ਗੀਤ ‘ਮਾਰੂ ਗੁੱਤ ਡੰਗ’ ਹੋਇਆ ਰਿਲੀਜ਼
ਜਦੋਂ ਕਿ ਡੇਲਨਾ ਮੈਰੂਨ ਰੰਗ ਦੀ ਸਾੜ੍ਹੀ ਵਿੱਚ ਨਜ਼ਰ ਆ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਜੋੜੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਸੀ ਜਿਸ ਵਿੱਚ ਉਹਨਾਂ ਨੇ ਆਪਣੇ ਵਿਆਹ ਬਾਰੇ ਖੁਲਾਸਾ ਕੀਤਾ ਸੀ ।
ਪਰਜਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਫ਼ਿਲਮ ਕੁਛ ਕੁਛ ਹੋਤਾ ਹੈ ਨਾਲ ਮਸ਼ਹੂਰ ਹੋਏ ਸਨ । ਇਸ ਤੋਂ ਬਾਅਦ ਉਹ ਕਈ ਫ਼ਿਲਮਾਂ ਵਿੱਚ ਨਜ਼ਰ ਆਏ ਸਨ । ਅਦਾਕਾਰੀ ਤੋਂ ਇਲਾਵਾ ਪਰੀਜਾਨ ਨੇ ਕਈ ਫ਼ਿਲਮਾਂ ਦੀ ਸਕਰਿਪਟ ਵੀ ਲਿਖੀ ਹੈ ।
View this post on Instagram