ਗਾਇਕ ਕੁਲਬੀਰ ਝਿੰਜਰ ਛੇਤੀ ਲੈ ਕੇ ਆ ਰਹੇ ਹਨ ਨਵਾਂ ਗਾਣਾ

Written by  Rupinder Kaler   |  August 20th 2020 06:10 PM  |  Updated: August 20th 2020 06:10 PM

ਗਾਇਕ ਕੁਲਬੀਰ ਝਿੰਜਰ ਛੇਤੀ ਲੈ ਕੇ ਆ ਰਹੇ ਹਨ ਨਵਾਂ ਗਾਣਾ

ਗਾਇਕ ਕੁਲਬੀਰ ਝਿੰਜਰ ਛੇਤੀ ਹੀ ਨਵਾਂ ਗਾਣਾ ਲੈ ਕੇ ਆ ਰਹੇ ਹਨ । ਇਸ ਗਾਣੇ ਦਾ ਪੋਸਟਰ ੳਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਗਾਣੇ ਨੂੰ ‘ਦਿਲ ਦੇ ਨੇੜੇ’ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਕੁਲਬੀਰ ਝਿੰਜਰ ਨੇ ਲਿਖਿਆ ਹੈ ‘ਸਤਿ ਸ਼੍ਰੀ ਅਕਾਲ ਜੀ …ਆਪਣਾ ਨਵਾਂ ਗਾਣਾ ‘ਦਿਲ ਦੇ ਨੇੜੇ’ ਬਹੁਤ ਜਲਦ ਹੀ ਰਿਲੀਜ਼ ਕਰਨ ਜਾ ਰਹੇ ਹਾਂ …ਕੁਲਬੀਰ ਝਿੰਜਰ ਵਰਲਡ ਵਾਈਡ ਚੈਨਲ ’ਤੇ …ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਗਾਣੇ ਨੂੰ ਪੂਰਾ ਪਿਆਰ ਦੇਵੋਗੇ’ ।

https://www.instagram.com/p/CEGPJPAFgCa/?igshid=1qhrbxnb9r6hp

ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਕੁਲਬੀਰ ਝਿੰਜਰ ਨੇ ਖੁਦ ਲਿਖੇ ਹਨ । ਗਾਣੇ ਨੂੰ ਮਿਊਜ਼ਿਕ ਪਰੂਫ ਨੇ ਦਿੱਤਾ ਹੈ ਜਦੋਂ ਕਿ ਵੀਡੀਓ ਰਾਹੁਲ ਚਾਹਲ ਨੇ ਬਣਾਈ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਕੁਲਬੀਰ ਝਿੰਜਰ ਦਾ ਗਾਣਾ ਤਰਸੇਮ ਜੱਸੜ ਨਾਲ ਆਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ ।

https://www.instagram.com/p/CCXiOyxleda/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network